Sun, Dec 15, 2024
Whatsapp

Wife Got Married to her Lover : ਕਰਵਾ ਚੌਥ 'ਤੇ ਘਰ ਨਹੀਂ ਸੀ ਪਤੀ, ਪਤਨੀ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

ਉੱਤਰ ਪ੍ਰਦੇਸ਼ ਦੇ ਮਊ 'ਚ ਇੱਕ ਔਰਤ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ। ਕਰਵਾ ਚੌਥ ਵਾਲੇ ਦਿਨ ਇੱਕ ਪਤਨੀ ਨੇ ਆਪਣੇ ਪਤੀ ਨੂੰ ਛੱਡ ਕੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ।

Reported by:  PTC News Desk  Edited by:  Dhalwinder Sandhu -- October 21st 2024 11:57 AM
Wife Got Married to her Lover : ਕਰਵਾ ਚੌਥ 'ਤੇ ਘਰ ਨਹੀਂ ਸੀ ਪਤੀ, ਪਤਨੀ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

Wife Got Married to her Lover : ਕਰਵਾ ਚੌਥ 'ਤੇ ਘਰ ਨਹੀਂ ਸੀ ਪਤੀ, ਪਤਨੀ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

Uttar Pradesh News : 20 ਅਕਤੂਬਰ ਨੂੰ ਦੇਸ਼ ਭਰ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਤੇ ਵਿਆਹੁਤਾ ਔਰਤਾਂ ਨੇ ਆਪਣੀ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮਊ 'ਚ ਇੱਕ ਔਰਤ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ। ਕਰਵਾ ਚੌਥ ਵਾਲੇ ਦਿਨ ਇੱਕ ਪਤਨੀ ਨੇ ਆਪਣੇ ਪਤੀ ਨੂੰ ਛੱਡ ਕੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ।

ਮਾਮਲਾ ਥਾਣਾ ਕੋਪਗੰਜ ਇਲਾਕੇ ਦਾ ਹੈ। ਪ੍ਰੇਮੀ ਜੋੜੇ ਨੇ ਕਰਵਾ ਚੌਥ ਮੌਕੇ ਗੌਰੀਸ਼ੰਕਰ ਮੰਦਰ 'ਚ ਵਿਆਹ ਕਰਵਾਇਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਕਤ ਔਰਤ ਪਹਿਲਾਂ ਹੀ ਵਿਆਹੀ ਹੋਈ ਸੀ। ਇਸ ਦੇ ਬਾਵਜੂਦ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਲਿਆ। ਜਿਵੇਂ ਹੀ ਪਤੀ ਨੂੰ ਇਸ ਗੱਲ ਦੀ ਹਵਾ ਮਿਲੀ, ਉਹ ਘਰ ਆ ਗਿਆ। ਉਸਨੇ ਆਪਣੀ ਪਤਨੀ ਤੋਂ ਜਵਾਬ ਮੰਗਿਆ। ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹੰਗਾਮਾ ਵਧਣ 'ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ।


ਪਤਨੀ ਆਪਣੇ ਪ੍ਰੇਮੀ ਨਾਲ ਥਾਣੇ ਪਹੁੰਚੀ, ਪਰ ਪਤੀ ਨਹੀਂ ਪਹੁੰਚਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਮਿਲਾ ਨਾਂ ਦੀ ਲੜਕੀ ਦਾ ਵਿਆਹ ਭੀਟੀ ਮੁਹੱਲਾ ਵਾਸੀ ਆਕਾਸ਼ ਨਾਲ ਹੋਇਆ ਸੀ। ਪਰ ਪ੍ਰਮਿਲਾ ਦਾ ਪਹਿਲਾਂ ਹੀ ਇੱਕ ਪ੍ਰੇਮੀ ਸੀ, ਜਿਸਦਾ ਨਾਮ ਵਿਜੇ ਸ਼ੰਕਰ ਹੈ। ਵਿਜੇ ਸਭਾ ਲੈਰੋਂ ਪਿੰਡ ਦੀ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਵੀ ਪ੍ਰਮਿਲਾ ਅਤੇ ਵਿਜੇ ਦਾ ਅਫੇਅਰ ਚੱਲਦਾ ਰਿਹਾ।

10 ਦਿਨ ਪਹਿਲਾਂ ਵੀ ਘਰੋਂ ਭੱਜ ਗਏ ਸਨ ਦੋਨੋਂ

10 ਦਿਨ ਪਹਿਲਾਂ ਪ੍ਰਮਿਲਾ ਨੇ ਆਕਾਸ਼ ਨੂੰ ਛੱਡ ਕੇ ਵਿਜੇ ਸ਼ੰਕਰ ਨਾਲ ਭੱਜਣ ਦਾ ਫੈਸਲਾ ਕੀਤਾ ਤੇ ਉਹ ਘਰੋਂ ਭੱਜ ਗਈ। ਪਰ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਹੋ ਜਾਣ ਤੋਂ ਬਾਅਦ ਪ੍ਰਮਿਲਾ ਕੁਝ ਸਮੇਂ ਲਈ ਆਪਣੇ ਪਤੀ ਕੋਲ ਵਾਪਸ ਆ ਗਈ, ਇਸ ਦੌਰਾਨ ਆਕਾਸ਼ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਚਲਾ ਗਿਆ। ਫਿਰ 20 ਅਕਤੂਬਰ ਯਾਨੀ ਕਰਵਾ ਚੌਥ ਦਾ ਦਿਨ ਆਇਆ। ਘਰ ਵਿੱਚ ਕੋਈ ਨਹੀਂ ਸੀ, ਤਾਂ ਪ੍ਰਮਿਲਾ ਨੇ ਮੌਕਾ ਦੇਖ ਕੇ ਵਿਜੇ ਨਾਲ ਮੁੜ ਭੱਜਣ ਦਾ ਫੈਸਲਾ ਕਰ ਲਿਆ।

ਪ੍ਰਮਿਲਾ ਅਤੇ ਵਿਜੇ ਦਾ ਵਿਆਹ ਐਤਵਾਰ ਨੂੰ ਗੌਰੀਸ਼ੰਕਰ ਮੰਦਰ 'ਚ ਹੋਇਆ। ਇਸ ਦੌਰਾਨ ਉੱਥੇ ਕਾਫੀ ਲੋਕ ਇਕੱਠੇ ਹੋ ਗਏ। ਇਸ ਅਨੋਖੇ ਵਿਆਹ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਦੋਂ ਆਕਾਸ਼ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਰਾਤ ਨੂੰ ਪੁਲਿਸ ਨਾਲ ਪ੍ਰਮਿਲਾ ਦੇ ਘਰ ਪਹੁੰਚਿਆ। ਪਰ ਉਨ੍ਹਾਂ ਦੀ ਗੱਲਬਾਤ ਸਿਰੇ ਨਹੀਂ ਚੜ੍ਹੀ। ਦੋਵਾਂ ਧਿਰਾਂ ਵਿੱਚ ਲੜਾਈ ਤੋਂ ਬਾਅਦ ਉਸ ਨੂੰ ਥਾਣੇ ਬੁਲਾਇਆ ਗਿਆ। ਪਰ ਆਕਾਸ਼ ਅਗਲੇ ਦਿਨ ਥਾਣੇ ਨਹੀਂ ਪਹੁੰਚਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Repair Cracked Heels : ਪਾਟੀਆਂ ਅੱਡੀਆਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਕੰਮ

- PTC NEWS

Top News view more...

Latest News view more...

PTC NETWORK