Chandigarh Rose Festival: ਇਸ ਵਾਰ ਲਾਈਟ ਐਂਡ ਸਾਊਂਡ ਸ਼ੋਅ ਬਣੇਗਾ ਰੋਜ਼ ਫੈਸਟੀਵਲ ਦੇ ਖਿੱਚ ਦਾ ਕੇਂਦਰ

ਸਿਟੀ ਬਿਊਟੀਫੁਲ ਚੰਡੀਗੜ੍ਹ ਦਾ ਮਸ਼ਹੂਰ ਰੋਜ਼ ਫੈਸਟੀਵਲ ਇਸ ਵਾਰਾਂ 17 ਫਰਵਰੀ ਨੂੰ ਸ਼ੁਰੂ ਹੋਕੇ 19 ਫਰਵਰੀ ਸਮਾਪਤ ਹੋ ਜਾਵੇਗਾ। ਇਥੇ ਦੱਸਣਾ ਬਣਦਾ ਹੈ ਕਿ ਸਾਲ 'ਚ ਇਕ ਵਾਰ ਹੋਣ ਵਾਲੇ ਇਸ ਤਿਉਹਾਰ ਨੂੰ ਦੇਖਣ ਲਈ ਟ੍ਰਾਈਸਿਟੀ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਲੋਕ ਇਥੇ ਪਹੁੰਚਦੇ ਹਨ।

By  Jasmeet Singh February 6th 2023 03:27 PM

ਚੰਡੀਗੜ੍ਹ, 6 ਜਨਵਰੀ: ਸਿਟੀ ਬਿਊਟੀਫੁਲ ਚੰਡੀਗੜ੍ਹ ਦਾ ਮਸ਼ਹੂਰ ਰੋਜ਼ ਫੈਸਟੀਵਲ ਇਸ ਵਾਰਾਂ 17 ਫਰਵਰੀ ਨੂੰ ਸ਼ੁਰੂ ਹੋਕੇ 19 ਫਰਵਰੀ ਸਮਾਪਤ ਹੋ ਜਾਵੇਗਾ। ਇਥੇ ਦੱਸਣਾ ਬਣਦਾ ਹੈ ਕਿ ਸਾਲ 'ਚ ਇਕ ਵਾਰ ਹੋਣ ਵਾਲੇ ਇਸ ਤਿਉਹਾਰ ਨੂੰ ਦੇਖਣ ਲਈ ਟ੍ਰਾਈਸਿਟੀ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਲੋਕ ਇਥੇ ਪਹੁੰਚਦੇ ਹਨ।

ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਵਾਰੀ ਲੋਕ ਇਸ ਤਿੰਨ ਦਿਨਾਂ ਤਿਉਹਾਰ ਦਾ ਭਰਪੂਰ ਆਨੰਦ ਸਕਣਗੇ। ਇਹ  ਇੱਕ ਸੱਭਿਆਚਾਰਕ ਸਮਾਗਮ ਹੁੰਦਾ ਜਿਸਦੀ ਸਾਰੀ ਦੇਖ ਰੇਖ ਚੰਡੀਗੜ੍ਹ ਨਗਰ ਨਿਗਮ ਵੱਲੋਂ ਕੀਤੀ ਜਾਂਦੀ ਹੈ। ਇਸ ਵਾਰ ਰੋਜ਼ ਫੈਸਟੀਵਲ ਦੇ ਨਾਲ ਨਾਲ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇਤਿਹਾਸ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਜਿਸ ਵਿੱਚ ਰੋਜ਼ਾਨਾ ਤਿੰਨ ਸ਼ੋਅ ਦਿਖਾਏ ਜਾਣਗੇ। 

ਇਸ ਦੌਰਾਨ ਇੱਕ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇਗਾ, ਜਿਸ ਵਿੱਚ ਚੰਡੀਗੜ੍ਹ ਦੀ ਵਿਰਾਸਤ ਦੀ ਝਲਕ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਕਿ ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਦਾ ਡੇਢ ਕਰੋੜ ਰੁਪਏ ਦੇ ਨੇੜੇ ਦਾ ਬਜਟ ਸਿਰਫ ਲਾਈਟ ਐਂਡ ਸਾਊਂਡ ਸ਼ੋਅ ਲਈ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੈਸਟੀਵਲ ਦਾ ਕੁੱਲ ਬਜਟ 2 ਕਰੋੜ 20 ਲੱਖ ਰੁਪਏ ਦੇ ਨੇੜੇ ਅਨੁਮਾਨਿਤ ਕੀਤਾ ਗਿਆ ਹੈ।

ਇਸ ਵਾਰ ਹੈਲੀਕਾਪਟਰ ਦੀ ਸਵਾਰੀ ਨਹੀਂ ਕੀਤੀ ਜਾਵੇਗੀ। ਪਹਿਲਾਂ ਇਹ ਰਾਈਡ ਚਲਾਈ ਜਾ ਰਹੀ ਸੀ। ਦੂਜੇ ਪਾਸੇ ਹਰ ਪਾਸੇ ਰੋਜ਼ ਫੈਸਟੀਵਲ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਮੁੱਖ ਮਹਿਮਾਨ ਹੋਣਗੇ। ਰੋਜ਼ ਫੈਸਟੀਵਲ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਹੋਵੇਗਾ।

ਇਸ ਦੇ ਨਾਲ ਹੀ ਜਿਸ ਚੀਜ਼ ਨੂੰ ਲੈਕੇ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਥੋੜ੍ਹਾ ਨਿਰਾਸ਼ ਹੋਣਾ ਪਵੇਗਾ ਉਹ ਹੈ ਹੈਲੀਕਾਪਟਰ ਦੀ ਸਵਾਰੀ। ਇਸ ਵਾਰ ਹੈਲੀਕਾਪਟਰ ਦੀ ਸਵਾਰੀ ਨਹੀਂ ਹੋਵੇਗੀ। ਦੂਜੇ ਪਾਸੇ ਹਰ ਵਾਰੀ ਦੀ ਤਰ੍ਹਾਂ ਰੋਜ਼ ਫੈਸਟੀਵਲ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਮੁੱਖ ਮਹਿਮਾਨ ਹੋਣਗੇ ਤੇ ਇਸ ਸਾਲ ਦਾ ਰੋਜ਼ ਫੈਸਟੀਵਲ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਹੋਵੇਗਾ।

Related Post