Viral Video: ਜਦੋਂ ਅਜਗਰ ਦੇ ਉੱਪਰ ਬੈਠ ਕੇ ਖੇਡਣ ਲੱਗਾ ਬੱਚਾ, ਵੀਡੀਓ ਦੇਖ ਹਰ ਕੋਈ ਰਹਿ ਗਿਆ ਦੰਗ

ਸੋਸ਼ਲ ਮੀਡੀਆ 'ਤੇ ਕਈ ਵਾਰ ਅਜਿਹੇ ਵੀਡੀਓ ਵਾਇਰਲ ਹੋ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

By  Ramandeep Kaur May 18th 2023 01:56 PM -- Updated: May 18th 2023 01:58 PM

Viral Video: ਸੋਸ਼ਲ ਮੀਡੀਆ 'ਤੇ ਕਈ ਵਾਰ ਅਜਿਹੇ ਵੀਡੀਓ ਵਾਇਰਲ ਹੋ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਤੁਸੀਂ ਸੋਚਣ ਲੱਗਦੇ ਹੋ ਕੀ ਤੁਸੀਂ ਜੋ ਦੇਖਿਆ ਉਹ ਸੱਚ ਹੈ। ਇਸ ਸਮੇਂ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ।

ਇੰਟਰਨੈੱਟ 'ਤੇ ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ, ਉਹ ਦੰਦਾਂ ਹੇਠ ਉਂਗਲ ਦਬਾਉਣ ਲਈ ਮਜ਼ਬੂਰ ਹੋ ਗਿਆ। ਦਰਅਸਲ ਵਾਇਰਲ ਵੀਡੀਓ ਕਲਿੱਪ 'ਚ ਇੱਕ ਛੋਟਾ ਬੱਚਾ ਇੱਕ ਵਿਸ਼ਾਲ ਅਜਗਰ ਦੇ ਉੱਪਰ ਖੇਡਦਾ ਦਿਖਾਈ ਦੇ ਰਿਹਾ ਹੈ। ਇਹ ਸੱਚਮੁੱਚ ਹੈਰਾਨੀਜਨਕ ਦ੍ਰਿਸ਼ ਹੈ। ਤੁਸੀਂ ਦੇਖ ਸਕਦੇ ਹੋ ਕਿ ਸੱਪ ਕਿੰਨਾ ਖ਼ਤਰਨਾਕ ਲੱਗ ਰਿਹਾ ਹੈ।



ਕੁਝ ਸਕਿੰਟਾਂ ਦੀ ਇਸ ਵੀਡੀਓ ਕਲਿੱਪ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਵਾਇਰਲ ਕਲਿੱਪ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਸੂਮ ਇੱਕ ਵੱਡੇ ਅਤੇ ਭਾਰੀ ਅਜਗਰ ਦੇ ਉੱਪਰ ਘਰ ਦੇ ਬਾਹਰ ਸੜਕ 'ਤੇ ਖੇਡ ਰਿਹਾ ਹੈ, ਜਿਵੇਂ ਕਿ ਇਹ ਕੋਈ ਖਿਡੌਣਾ ਹੋਵੇ। ਇਹ ਨਜ਼ਾਰਾ ਦੇਖ ਕੇ ਕਿਸੇ ਦੇ ਵੀ ਰੋਂਗਟੇ ਖੜੇ ਹੋ ਜਾਣਗੇ।

ਵੀਡੀਓ 'ਚ ਅਗਲੇ ਪਲਾਂ 'ਚ ਜੋ ਵੀ ਨਜ਼ਰ ਆ ਰਿਹਾ ਹੈ, ਉਹ ਹੋਰ ਵੀ ਡਰਾਵਣਾ ਹੈ। ਤੁਸੀਂ ਦੇਖ ਸਕਦੇ ਹੋ ਕਿ ਬੱਚਾ ਅਜਗਰ 'ਤੇ ਬੈਠ ਕੇ ਮਸਤੀ ਕਰ ਰਿਹਾ ਹੈ, ਫਿਰ ਸੱਪ ਬੱਚੇ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ। ਸ਼ੁਕਰ ਹੈ ਉਹ ਥੋੜ੍ਹੀ ਦੇਰ ਬਾਅਦ ਰੁਕ ਗਿਆ। ਪਰ ਬੱਚੇ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਸ ਵਿਸ਼ਾਲ ਸੱਪ ਤੋਂ ਬਿਲਕੁਲ ਵੀ ਨਹੀਂ ਡਰਦਾ। ਤਾਂ ਆਓ ਪਹਿਲਾਂ ਇਸ ਹੈਰਾਨੀਜਨਕ ਵੀਡੀਓ ਨੂੰ ਦੇਖਦੇ ਹਾਂ।



ਵਾਇਰਲ ਹੋ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਨੂੰ @TheFigen_ ਨਾਮ ਦੇ ਅਕਾਊਂਟ ਤੋਂ ਟਵਿਟਰ 'ਤੇ ਪੋਸਟ ਕੀਤਾ ਗਿਆ ਹੈ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਇਸ 'ਤੇ ਲੋਕ ਲਗਾਤਾਰ ਆਪਣੇ-ਆਪਣੇ ਪ੍ਰਤੀਕਰਮ ਦਰਜ ਕਰ ਰਹੇ ਹਨ। ਯੂਜ਼ਰਸ ਖਾਸ ਤੌਰ 'ਤੇ ਵੀਡੀਓ ਬਣਾਉਣ ਵਾਲੇ ਤੋਂ ਨਾਰਾਜ਼ ਹਨ ਅਤੇ ਉਸ ਨੂੰ ਕੋਸ ਰਹੇ ਹਨ।

ਇਸ ਵੀਡੀਓ ਨੂੰ ਦੇਖ ਕੇ ਲੋਕ ਗੁੱਸੇ 'ਚ ਹਨ। ਇਕ ਯੂਜ਼ਰ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, '10 ਸੈਕਿੰਡ ਦੀ ਵੀਡੀਓ ਬਣਾਉਣ ਲਈ ਬੱਚੇ ਨੂੰ ਮੌਤ ਦੇ ਮੂੰਹ 'ਚ ਸੁੱਟ ਦਿੱਤਾ ਗਿਆ।'' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਜਦੋਂ ਤੱਕ ਬੱਚੇ ਨੂੰ ਅਜਗਰ ਵੱਲੋਂ ਨੁਕਸਾਨ ਨਹੀਂ ਪਹੁੰਚਾਉਂਦਾ, ਉਦੋਂ ਤੱਕ ਦੇਖਣਾ ਮਜ਼ੇਦਾਰ ਰਹੇਗਾ।


ਇੱਕ ਹੋਰ ਯੂਜ਼ਰ ਨੇ ਵੀਡੀਓ ਸ਼ੂਟ ਕਰਨ ਵਾਲੇ ਵਿਅਕਤੀ ਨੂੰ ਜੇਲ੍ਹ ਭੇਜਣ ਦੀ ਵਕਾਲਤ ਕੀਤੀ ਹੈ। ਕੁੱਲ ਮਿਲਾ ਕੇ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਹਰ ਕੋਈ ਬੱਚੇ ਦੇ ਮਾਤਾ-ਪਿਤਾ ਅਤੇ ਵੀਡੀਓ ਬਣਾਉਣ ਵਾਲੇ ਨੂੰ ਖਰੀਆਂ ਖੋਟੀਆਂ ਸੁਣਾ ਰਿਹਾ ਹੈ।

Related Post