ਪੰਜਾਬ ’ਚ ਕੜਾਕੇ ਦੀ ਠੰਡ ਨੇ ਠਾਰੇ ਲੋਕ, ਟਰੇਨਾਂ ਦੀ ਘਟੀ ਰਫਤਾਰ ਕਾਰਨ ਯਾਤਰੀ ਪਰੇਸ਼ਾਨ

By  Aarti December 24th 2022 01:53 PM -- Updated: December 24th 2022 01:58 PM

punjab Weather News: ਪੂਰੇ ਉੱਤਰ ਭਾਰਤ ’ਚ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸੜ੍ਹਕਾਂ ’ਤੇ ਵਾਹਨਾਂ ਦੀ ਰਫਤਾਰ ਘੱਟ ਗਈ ਹੈ ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਦਾ ਅਸਰ ਹੁਣ ਟਰੇਨਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਵੱਖ ਵੱਖ ਰੂਟਾਂ ਦੀਆਂ 48 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਟਰੇਨਾਂ 25 ਦਸੰਬਰ ਤੋਂ ਲੈ ਕੇ 24 ਜਨਵਰੀ ਤੱਕ ਰੱਦ ਕੀਤੀਆਂ ਗਈਆਂ ਹਨ। 


ਮਿਲੀ ਜਾਣਕਾਰੀ ਮੁਤਾਬਿਕ 14 ਦੇ ਕਰੀਬ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਸੰਘਣੀ ਧੁੰਦ ਨੇ ਆਵਾਜਾਈ ਦੇ ਸਾਰੇ ਸਾਧਨਾਂ ਨੂੰ ਵਿਗਾੜ ਦਿੱਤਾ ਹੈ। ਆਈਐਮਡੀ ਦੇ ਅੰਕੜੇ ਦੱਸਦੇ ਹਨ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਇਹ ਟਰੇਨਾਂ ਚਲ ਰਹੀਆਂ ਹਨ ਦੇਰੀ ਨਾਲ 

  1. 12801 ਪੁਰੀ-ਨੇਟੋ ਦਿੱਲੀ ਪੁਰਸ਼ੋਤਮ ਐਕਸਪ੍ਰੈਸ 03:30 ਵਜੇ
  2. 12397 ਗਯਾ-ਨਵੀਂ ਦਿੱਲੀ ਮਹਾਬੋਧੀ ਐਕਸਪ੍ਰੈਸ 01:30 ਵਜੇ
  3. 02563 ਬਰੌਨੀ - ਨਵੀਂ ਦਿੱਲੀ ਸਪੈਸ਼ਲ 01:20 ਵਜੇ 
  4. 15014 ਕਾਠਗੋਦਾਮ-ਜੈਸਲਮੇਰ ਐਕਸਪ੍ਰੈਸ 01:30 ਵਜੇ
  5. 14205 ਅਯੁੱਧਿਆ ਛਾਉਣੀ-ਦਿੱਲੀ ਐਕਸਪ. 02:30 ਵਜੇ
  6. 12391- ਰਾਜਗੀਰ- ਨਵੀਂ ਦਿੱਲੀ ਐਕਸਪ੍ਰੈਸ 02:40 ਵਜੇ
  7. 14207 ਪ੍ਰਤਾਪਗੜ੍ਹ-ਦਿੱਲੀ ਐਕਸਪ੍ਰੈਸ  01:30 ਵਜੇ
  8. 14554 ਦੌਲਤਪੁਰ ਚੌਕ-ਦਿੱਲੀ ਐਕਸਪ੍ਰੈਸ 02:00 ਵਜੇ
  9. 15658 ਡਿਬਰੂਗੜ੍ਹ ਦਿੱਲੀ ਬਾਹਮਪੁਤਰਾ ਐਕਸਪ੍ਰੈਸ 01:50 ਵਜੇ
  10. 22131 ਜਬਲਪੁਨ-ਨਿਜ਼ਾਮੂਦੀਨ ਐਕਸਪ੍ਰੈਸ  02:30 ਵਜੇ
  11. 12919 ਅੰਬੇਡਕਰਨਗਰ-ਕੱਟਰਾ ਐਕਸਪ੍ਰੈਸ 01:40 ਘੰਟੇ
  12. 12615 ਚੇਨਈ-ਨਵੀਂ ਦਿੱਲੀ ਐਕਸਪ੍ਰੈਸ 02:30 ਵਜੇ
  13. 12409 ਰਾਏਗੜ੍ਹ-ਨਿਜ਼ਾਮੂਦੀਨ ਐਕਸਪ੍ਰੈਸ 03:00 ਵਜੇ
  14. 12904 ਅੰਮ੍ਰਿਤਸਰ - ਮੁੰਬਈ ਗੋਲਡਨ ਜੰ 02:00 ਵਜੇ

ਇਹ ਵੀ ਪੜੋ: ਅੰਮ੍ਰਿਤਸਰ ’ਚ ਲੁਧਿਆਣਾ STF ਦੀ ਵੱਡੀ ਕਾਰਵਾਈ, 8 ਕਿਲੋ ਹੈਰੋਇਨ ਸਣੇ ਦੋ ਤਸਕਰ ਕੀਤੇ ਕਾਬੂ

Related Post