ਟਾਟਾ ਨੈਨੋ ਨਾਲ ਟੱਕਰ ਤੋਂ ਬਾਅਦ ਪਲਟੀ ਮਹਿੰਦਰਾ ਥਾਰ, ਵੀਡੀਓ ਵਾਇਰਲ
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਇੱਕ ਸੜਕ ਹਾਦਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਘਟਨਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਹੈ। ਜਿੱਥੇ ਰੋਡ 'ਤੇ ਮਹਿੰਦਰਾ ਥਾਰ ਅਤੇ ਟਾਟਾ ਨੈਨੋ ਵਿਚਾਲੇ ਟੱਕਰ ਹੋ ਗਈ।
Tata Nano Vs Mahindra Thar Viral Video: ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਇੱਕ ਸੜਕ ਹਾਦਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਘਟਨਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਹੈ। ਜਿੱਥੇ ਰੋਡ 'ਤੇ ਮਹਿੰਦਰਾ ਥਾਰ ਅਤੇ ਟਾਟਾ ਨੈਨੋ ਵਿਚਾਲੇ ਟੱਕਰ ਹੋ ਗਈ। ਇਸ ਟੱਕਰ ਦਾ ਨਤੀਜਾ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਕਿਉਂਕਿ ਇਸ ਟੱਕਰ ਨੇ ਮਹਿੰਦਰਾ ਦੀ ਥਾਰ ਨੂੰ ਉਲਟਾ ਕੇ ਰੱਖ ਦਿੱਤਾ, ਜਦੋਂ ਕਿ ਹਲਕੇ ਨੁਕਸਾਨ ਦੇ ਨਾਲ ਟਾਟਾ ਦੀ ਨੈਨੋ ਸੀਨਾ ਤਾਣ ਕੇ ਸਿੱਧੀ ਖਲੋਤੀ ਰਹੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਤੇ ਦਿਨੀਂ ਦੁਪਹਿਰ ਕਰੀਬ 12.30 ਵਜੇ ਦੁਰਗ ਜ਼ਿਲ੍ਹੇ ਦੇ ਪਦਮਨਾਪੁਰ ਇਲਾਕੇ 'ਚ ਮਿੰਨੀ ਸਟੇਡੀਅਮ ਨੇੜੇ ਸੜਕ 'ਤੇ ਕਾਲੇ ਰੰਗ ਦੀ 'ਮਹਿੰਦਰਾ ਥਾਰ' ਤੇਜ਼ ਰਫਤਾਰ ਨਾਲ ਜਾ ਰਹੀ ਸੀ। ਦੂਜੇ ਪਾਸੇ ਤੋਂ ਲਾਲ ਰੰਗ ਦੀ ਟਾਟਾ ਨੈਨੋ ਕਾਰ ਵੀ ਆ ਰਹੀ ਸੀ। ਇਸ ਦੌਰਾਨ ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ 'ਥਾਰ' ਪਲਟ ਗਿਆ।
ਜਦਕਿ ‘ਨੈਨੋ’ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਲਾਂਕਿ ਟਾਟਾ ਨੈਨੋ 'ਚ ਇੰਜਣ ਰੀਅਰ ਮਾਊਂਟ ਹੋਣ ਕਾਰਨ ਇਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਹੁਣ ਜਨਤਾ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਨੈਨੋ ਵਰਗੀ ਛੋਟੀ ਕਾਰ ਨਾਲ ਟਕਰਾ ਕੇ ਭਾਰੀ ਥਾਰ ਕਿਵੇਂ ਪਲਟ ਗਈ? ਬਾਕੀ ਤੁਸੀਂ ਵੀਡਿਓ ਦੇਖ ਲਓ, ਸ਼ਾਇਦ ਤੁਹਾਡੇ ਸ਼ੰਕੇ ਦੂਰ ਹੋ ਜਾਣ।
ਇਸ ਹਾਦਸੇ ਮਗਰੋਂ ਹੁਣ ਟਵਿੱਟਰ 'ਤੇ ਬਹਿਸ ਚੱਲ ਰਹੀ ਸੀ ਕਿ ਕਿਹੜੀ ਗੱਡੀ ਜ਼ਿਆਦਾ ਮਜ਼ਬੂਤ ਹੈ। ਕੁਝ ਲੋਕਾਂ ਨੇ ਮਜ਼ਾਕ ਵਿਚ ਲਿਖਿਆ ਕਿ ਨੈਨੋ ਨੇ ਥਾਰ ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਮੈਂਟ ਕੀਤਾ ਕਿ ਸਮਝ ਨਹੀਂ ਆ ਰਿਹਾ ਕਿ ਇਹ ਗੇਮ ਕਿਵੇਂ ਹੋਈ। ਇਸ ਮਾਮਲੇ 'ਤੇ ਤੁਹਾਡਾ ਕੀ ਕਹਿਣਾ ਹੈ? ਮੈਨੂੰ ਟਿੱਪਣੀਆਂ ਵਿੱਚ ਦੱਸੋ।