Jalandhar ਚ ਵੱਡੀ ਵਾਰਦਾਤ, Eastwood Village ਚ ਚੱਲੀ ਗੋਲੀ, ਬਾਊਂਸਰ ਜ਼ਖ਼ਮੀ
Eastwood Village Video : ਕੁੱਝ ਹੁਲੜਬਾਜ਼ ਨੌਜਵਾਨਾਂ ਨੇ Eastwood ਦੇ ਇਕ ਬਾਉਂਸਰ ਨੂੰ ਹੀ ਗੋਲੀ ਮਾਰ ਦਿੱਤੀ। ਦਰਅਸਲ ਜਲੰਧਰ-ਫਗਵਾੜਾ ਹਾਈਵੇ ‘ਤੇ ਸ਼ਾਮ ਦੇ ਵੇਲੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ Eastwood Village ‘ਚ ਕੁਝ ਨੌਜਵਾਨ ਹੱਲੜਬਾਜ਼ੀ ਕਰ ਰਹੇ ਸਨ।
Eastwood Village ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਹੁਲੜਬਾਜ਼ ਨੌਜਵਾਨਾਂ ਨੇ Eastwood ਦੇ ਇਕ ਬਾਉਂਸਰ ਨੂੰ ਹੀ ਗੋਲੀ ਮਾਰ ਦਿੱਤੀ। ਦਰਅਸਲ ਜਲੰਧਰ-ਫਗਵਾੜਾ ਹਾਈਵੇ ‘ਤੇ ਸ਼ਾਮ ਦੇ ਵੇਲੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ Eastwood Village ‘ਚ ਕੁਝ ਨੌਜਵਾਨ ਹੱਲੜਬਾਜ਼ੀ ਕਰ ਰਹੇ ਸਨ। ਡਿਊਟੀ ‘ਤੇ ਤਾਇਨਾਤ ਸੁਰੱਖਿਆ ਕਰਮੀ (ਬਾਊਂਸਰ) ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਝਗੜਾ ਇੰਨ੍ਹਾਂ ਵੱਧ ਗਿਆ ਕਿ ਗੁੱਸੇ ‘ਚ ਇਕ ਨੌਜਵਾਨ ਨੇ (ਬਾਊਂਸਰ) ‘ਤੇ ਗੋਲੀ ਚਲਾ ਦਿੱਤੀ।
ਗੋਲੀ ਲੱਗਣ ਨਾਲ ਸੁਰੱਖਿਆ ਕਰਮੀ ਗੰਭੀਰ ਜ਼ਖਮੀ ਹੋ ਗਿਆ, ਜਿਸਦੀ ਪਛਾਣ ਫਗਵਾੜਾ ਦੇ ਰਹਿਣ ਵਾਲੇ ਸੰਦੀਪ ਵਜੋਂ ਹੋਈ ਹੈ।ਜਦਕਿ ਹਮਲਾਵਰ ਦੀ ਪਛਾਣ ਤਲਹਣ ਦੇ ਰਹਿਣ ਵਾਲੇ ਸੁੱਖਾ ਵਜੋਂ ਦੱਸੀ ਜਾ ਰਹੀ ਹੈ।
ਮੌਕੇ ਤੇ ਮੌਜੂਦ ਲੋਕਾਂ ਅਨੁਸਾਰ, ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ CCTV ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਦੋਸ਼ੀਆਂ ਦੀ ਪੂਰੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ।