Mon, Mar 16, 2026
Whatsapp

Jalandhar ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਟ੍ਰੇਨ ਨੂੰ ਵੀ ਉਡਾਉਣ ਦੀ ਦਿੱਤੀ ਚਿਤਾਵਨੀ

ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਈਮੇਲ ਦੇ ਜਰੀਏ ਸਕੂਲਾਂ ਨੂੰ ਧਮਕੀ ਹਾਸਿਲ ਹੋਈ ਹੈ। ਜਿਸ ’ਚ ਟ੍ਰੇਨ ਨੂੰ ਵੀ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਹੈ।

Reported by:  PTC News Desk  Edited by:  Aarti -- March 16th 2026 10:57 AM -- Updated: March 16th 2026 11:27 AM
Jalandhar ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਟ੍ਰੇਨ ਨੂੰ ਵੀ ਉਡਾਉਣ ਦੀ ਦਿੱਤੀ ਚਿਤਾਵਨੀ

Jalandhar ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਟ੍ਰੇਨ ਨੂੰ ਵੀ ਉਡਾਉਣ ਦੀ ਦਿੱਤੀ ਚਿਤਾਵਨੀ

Jalandhar School Bomb Threat : ਪੰਜਾਬ ਦੇ ਸਕੂਲਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਇਸੇ ਦੇ ਚੱਲਦੇ ਹੁਣ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਈਮੇਲ ਦੇ ਜਰੀਏ ਸਕੂਲਾਂ ਨੂੰ ਧਮਕੀ ਹਾਸਿਲ ਹੋਈ ਹੈ। ਜਿਸ ’ਚ ਟ੍ਰੇਨ ਨੂੰ ਵੀ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਹੈ।

ਦੱਸ ਦਈਏ ਕਿ ਸਕੂਲਾਂ ਨੂੰ ਮੇਲ ਸਵੇਰੇ 7:37 ਵਜੇ ਮਿਲੀ ਹੈ। ਜਿਸ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ’ਤੇ ਹਨ। ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਵੀ ਜਿਕਰ ਕੀਤਾ ਗਿਆ ਹੈ। ਨਾਲ ਹੀ ਕਿਹਾ ਕਿ ਆਪਣੇ ਬੱਚਿਆਂ ਨੂੰ ਬਚਾਓ। ਡਾ ਬੀ.ਆਰ ਅੰਬੋਡਕਰ ਦੇ ਬੁੱਤਾਂ ਨੂੰ 14 ਅਪ੍ਰੈਲ ਤੱਕ ਪੰਜਾਬ ਵਿੱਚੋ ਹਟਾ ਦਿਓ। ਨਹੀਂ ਤਾਂ 14 ਅਪ੍ਰੈਲ ਨੂੰ ਸਾਰੇ ਬੁੱਤਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ। 


ਮੇਲ ’ਚ ਧਮਾਕੇ ਦੇ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਕੂਲਾਂ ’ਚ 1:11 ਵਜੇ, ਵਿਧਾਨਸਭਾ ’ਚ 2.11 ਤੇ ਦਿੱਲੀ ਟ੍ਰੇਨ ’ਚ 9.11 ਵਜੇ ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।  

ਇਹ ਵੀ ਪੜ੍ਹੋ  : Amritsar News : ਅੰਮ੍ਰਿਤਸਰ ਵਿੱਚ ਮੋਬਾਇਲ ਦੀ ਦੁਕਾਨ ‘ਤੇ ਤਾਬੜਤੋੜ ਫਾਇਰਿੰਗ, ਇੱਕ ਨੌਜਵਾਨ ਗੰਭੀਰ ਜ਼ਖ਼ਮੀ

- PTC NEWS

Top News view more...

Latest News view more...

PTC NETWORK
PTC NETWORK