Malaysia Visa-Free Entry: ਮਲੇਸ਼ੀਆ ਵਿੱਚ ਭਾਰਤੀਆਂ ਲਈ ਵੀਜ਼ਾ ਫ੍ਰੀ ਐਂਟਰੀ, 1 ਦਸੰਬਰ ਤੋਂ ਸ਼ੁਰੂ ਹੋਵੇਗੀ ਸਹੂਲਤ

By  Aarti November 27th 2023 12:19 PM

Malaysia Visa-Free Entry: ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ ਵਿੱਚ ਵੀਜ਼ਾ ਫ੍ਰੀ ਐਂਟਰੀ ਮਿਲੇਗਾ। ਇਹ ਜਾਣਕਾਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਤਵਾਰ ਨੂੰ ਦਿੱਤੀ। ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ ਵਿੱਚ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿ ਸਕਦੇ ਹਨ। 

ਮਲੇਸ਼ੀਆ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਅਜਿਹਾ ਕਰ ਰਿਹਾ ਹੈ। ਜੇਕਰ ਤੁਸੀਂ ਭਾਰਤ ਤੋਂ ਕੁਆਲਾਲੰਪੁਰ ਜਾਂਦੇ ਹੋ, ਤਾਂ ਚੇਨਈ-ਕੋਲਕਾਤਾ ਵਰਗੇ ਸ਼ਹਿਰਾਂ ਤੋਂ ਉਡਾਣ ਦਾ ਖਰਚਾ ਲਗਭਗ 12,000 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਨੇ ਵੀਜ਼ਾ ਮੁਕਤ ਦਾਖ਼ਲੇ ਦਾ ਐਲਾਨ ਕੀਤਾ ਸੀ।

ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮਲੇਸ਼ੀਆ ਸਮੇਤ ਛੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਇਹ 1 ਦਸੰਬਰ ਤੋਂ ਲਾਗੂ ਹੋਵੇਗਾ ਅਤੇ ਅਗਲੇ ਸਾਲ 30 ਨਵੰਬਰ ਤੱਕ ਚੱਲੇਗਾ। ਯਾਤਰੀ ਚੀਨ ਵਿੱਚ 15 ਦਿਨਾਂ ਤੱਕ ਵੀਜ਼ਾ ਮੁਕਤ ਰਹਿ ਸਕਣਗੇ।

ਇਹ ਵੀ ਪੜ੍ਹੋ: Indian Government Advises: ਚੀਨ 'ਚ ਰਹੱਸਮਈ ਬੀਮਾਰੀ ਮਗਰੋਂ ਕੇਂਦਰ ਨੇ ਚੁੱਕਿਆ ਇਹ ਕਦਮ, ਜਾਰੀ ਕੀਤੀ ਗਾਈਡਲਾਈਨ

Related Post