Paonta Sahib ’ਚ ਵਾਪਰੀ ਕਤਲ ਦੀ ਵੱਡੀ ਵਾਰਦਾਤ; ਤੇਜ਼ਧਾਰ ਹਥਿਆਰ ਨਾਲ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਭਵ ਸਿੰਘ ਪੁੱਤਰ ਸਾਹੀ ਰਾਮ ਵਜੋਂ ਹੋਈ ਹੈ, ਜੋ ਕਿ ਪਿੰਡ ਅਵਤ, ਡਾਕਖਾਨਾ ਕੋਟੀ ਉਟਰੂ, ਤਹਿਸੀਲ ਸ਼ਿਲਾਈ, ਜ਼ਿਲ੍ਹਾ ਸਿਰਮੌਰ ਦਾ ਰਹਿਣ ਵਾਲਾ ਸੀ।

By  Aarti August 18th 2026 01:35 PM

ਪਾਉਂਟਾ ਸਾਹਿਬ ਦੇ ਵਿਸ਼ਵਕਰਮਾ ਚੌਕ 'ਤੇ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਤਲ ਦੀ ਵਾਰਦਾਤ  ਤੜਕੇ 2:30 ਤੋਂ 3:00 ਵਜੇ ਦੇ ਵਿਚਕਾਰ ਵਾਪਰੀ ਹੈ। ਇਸ ਦੌਰਾਨ ਮੁਲਜ਼ਮ ਨੇ ਇੱਕ ਸ਼ਖਸ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ। ਇਸ ਵਾਰਦਾਤ ਮਗਰੋਂ ਪਾਉਂਟਾ ਸਾਹਿਬ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਮ੍ਰਿਤਕ ਦੀ ਹੋਈ ਪਛਾਣ 

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਭਵ ਸਿੰਘ ਪੁੱਤਰ ਸਾਹੀ ਰਾਮ ਵਜੋਂ ਹੋਈ ਹੈ, ਜੋ ਕਿ ਪਿੰਡ ਅਵਤ, ਡਾਕਖਾਨਾ ਕੋਟੀ ਉਟਰੂ, ਤਹਿਸੀਲ ਸ਼ਿਲਾਈ, ਜ਼ਿਲ੍ਹਾ ਸਿਰਮੌਰ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਭਵ ਸਿੰਘ ਕਿਸੇ ਕੰਮ ਲਈ ਪਾਉਂਟਾ ਆਇਆ ਸੀ।

ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ 2:30 ਤੋਂ 3:00 ਵਜੇ ਦੇ ਵਿਚਕਾਰ ਵਾਪਰੀ। ਵਿਸ਼ਵਕਰਮਾ ਚੌਕ ਨੇੜੇ ਅਣਪਛਾਤੇ ਹਮਲਾਵਰਾਂ ਨੇ ਭਵ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦਾ ਗਲਾ ਵੱਢ ਦਿੱਤਾ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਭਵ ਸਿੰਘ ਨੂੰ ਖੂਨ ਨਾਲ ਲੱਥਪੱਥ ਪਿਆ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਸੂਚਨਾ ਮਿਲਦੇ ਹੀ ਪਾਉਂਟਾ ਸਾਹਿਬ ਪੁਲਿਸ ਸਟੇਸ਼ਨ ਤੋਂ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਮੇਂ ਪੁਲਿਸ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਵ ਸਿੰਘ ਨੂੰ ਕਿਸਨੇ ਅਤੇ ਕਿਉਂ ਮਾਰਿਆ? ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ  : Himachal Pradesh News : ਚਾਰ ਜ਼ਿਲ੍ਹਿਆਂ ’ਚ ਆਰੈਂਜ ਅਲਰਟ; 87 ਸੜਕਾਂ ਬੰਦ; ਭਰਮੌਰ ’ਚ ਬੱਦਲ ਫਟਣ ਨਾਲ ਪੁਲ ਢਹਿਆ

Related Post