Mass Murder in Madhya Pradesh: ਛਿੰਦਵਾੜਾ ਚ ਸਮੂਹਿਕ ਕਤਲ,ਪਹਿਲਾਂ 8 ਲੋਕਾਂ ਦਾ ਕਤਲ...ਫਿਰ ਦੋਸ਼ੀ ਨੇ ਲਿਆ ਫਾਹਾ
ਮਿਲੀ ਜਾਣਕਾਰੀ ਮੁਤਾਬਿਕ ਜ਼ਿਲੇ ਦੀ ਆਖਰੀ ਸਰਹੱਦ 'ਤੇ ਸਥਿਤ ਆਦਿਵਾਸੀ ਬਹੁਲ ਖੇਤਰ 'ਚ ਮਹੁਲਝਿਰ ਥਾਣਾ ਅਧੀਨ ਪੈਂਦੇ ਪਿੰਡ ਬੋਦਲਕਛਰ 'ਚ ਇਕ ਆਦਿਵਾਸੀ ਪਰਿਵਾਰ ਦੇ 8 ਲੋਕਾਂ ਦਾ ਸਮੂਹਿਕ ਕਤਲ ਕਰ ਦਿੱਤਾ ਗਿਆ ਹੈ।
Mass Murder in Madhya Pradesh: ਮੱਧਪ੍ਰਦੇਸ਼ ਦੇ ਛਿੰਦਵਾੜਾ ’ਚ 8 ਲੋਕਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਜ਼ਿਲੇ ਦੀ ਆਖਰੀ ਸਰਹੱਦ 'ਤੇ ਸਥਿਤ ਆਦਿਵਾਸੀ ਬਹੁਲ ਖੇਤਰ 'ਚ ਮਹੁਲਝਿਰ ਥਾਣਾ ਅਧੀਨ ਪੈਂਦੇ ਪਿੰਡ ਬੋਦਲਕਛਰ 'ਚ ਇਕ ਆਦਿਵਾਸੀ ਪਰਿਵਾਰ ਦੇ 8 ਲੋਕਾਂ ਦਾ ਸਮੂਹਿਕ ਕਤਲ ਕਰ ਦਿੱਤਾ ਗਿਆ ਹੈ। ਕਾਤਲ ਵੱਲੋਂ ਕੁਹਾੜੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਦੇ ਬੇਟੇ ਨੇ ਕੁਹਾੜੀ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕਾਤਲ ਨੇ ਵੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਬਾਇਲੀ ਪਰਿਵਾਰ ਦੇ ਇੱਕ ਨੌਜਵਾਨ ਨੇ ਆਪਣੇ ਮਾਤਾ-ਪਿਤਾ, ਪਤਨੀ, ਬੱਚੇ ਅਤੇ ਭਰਾ ਸਮੇਤ ਪਰਿਵਾਰ ਦੇ 8 ਮੈਂਬਰਾਂ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਵੀ ਫਾਹਾ ਦੇ ਕੇ ਖੁਦਕੁਸ਼ੀ ਕਰ ਲਈ। ਘਟਨਾ ਰਾਤ 2-3 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਛਿੰਦਵਾੜਾ ਤੋਂ ਐਸਪੀ ਮੌਕੇ ’ਤੇ ਰਵਾਨਾ ਹੋ ਗਏ।
ਇਹ ਵੀ ਪੜ੍ਹੋ: Arvind Kejriwal ਨੂੰ 2 ਜੂਨ ਨੂੰ ਹੀ ਜਾਣਾ ਪਵੇਗਾ ਜੇਲ੍ਹ, SC ਨੇ ਪਟੀਸ਼ਨ ਕੀਤੀ ਖਾਰਿਜ