ਅਮਰੀਕਾ 'ਚ ਬਲਾਕ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ, 14 ਜ਼ਖ਼ਮੀ, ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

ਗੋਲੀਬਾਰੀ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਅਨੁਸਾਰ, ਗੋਲੀਬਾਰੀ ਸ਼ਨੀਵਾਰ ਸ਼ਾਮ 7 ਵਜੇ (ਸਥਾਨਕ ਸਮੇਂ) ਤੋਂ ਥੋੜ੍ਹੀ ਦੇਰ ਬਾਅਦ ਔਰੇਂਜ ਮਾਉਂਡ ਪਾਰਕ ਦੇ ਨੇੜੇ ਕਾਰਨੇਸ ਐਵੇਨਿਊ ਅਤੇ ਗ੍ਰੈਂਡ ਸਟ੍ਰੀਟ 'ਚ ਹੋਈ।

By  KRISHAN KUMAR SHARMA April 21st 2024 11:49 AM -- Updated: April 21st 2024 12:34 PM

Two dead in Memphis block party shooting: ਅਮਰੀਕਾ ਦੇ ਟੈਨੇਸੀ ਦੇ ਮੈਮਫ਼ਿਸ 'ਚ ਇੱਕ ਬਲਾਕ ਪਾਰਟੀ ਦੌਰਾਨ ਸਮੂਹਿਕ ਗੋਲੀਬਾਰੀ ਦੀ (Memphis Mass Shooting) ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਅਨੁਸਾਰ, ਗੋਲੀਬਾਰੀ ਸ਼ਨੀਵਾਰ ਸ਼ਾਮ 7 ਵਜੇ (ਸਥਾਨਕ ਸਮੇਂ) ਤੋਂ ਥੋੜ੍ਹੀ ਦੇਰ ਬਾਅਦ ਔਰੇਂਜ ਮਾਉਂਡ ਪਾਰਕ ਦੇ ਨੇੜੇ ਕਾਰਨੇਸ ਐਵੇਨਿਊ ਅਤੇ ਗ੍ਰੈਂਡ ਸਟ੍ਰੀਟ 'ਚ ਹੋਈ।

ਸੋਸ਼ਲ ਮੀਡੀਆ 'ਤੇ ਘਟਨਾ ਸਥਾਨ ਦੀ ਇੱਕ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਔਰੇਂਜ ਮਾਉਂਡ ਕਮਿਊਨਿਟੀ ਸੈਂਟਰ ਵਿੱਚ ਇਕੱਠੇ ਹੋਏ ਲੋਕਾਂ 'ਤੇ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਨਾਲ ਬਲਾਕ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਛੁਪਣ ਲਈ ਭੱਜਣ ਭੱਜ ਪਏ। ਮੈਮਫ਼ਿਸ ਫਾਇਰ ਵਿਭਾਗ ਨੇ ਕਈ ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਹੈ।

ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਵਾਲੀ ਥਾਂ 'ਤੇ ਗੋਲੀਬਾਰੀ ਦੇ ਪੰਜ ਪੀੜਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਦੋ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਤਿੰਨ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਗੋਲੀਬਾਰੀ ਦੇ 11 ਹੋਰ ਪੀੜਤਾਂ ਨੂੰ ਨਿੱਜੀ ਵਾਹਨਾਂ ਰਾਹੀਂ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ, ਜਿਸ ਨਾਲ ਪੀੜਤਾਂ ਦੀ ਗਿਣਤੀ 16 ਹੋ ਗਈ ਹੈ।

ਮੈਮਫ਼ਿਸ-ਅਧਾਰਤ ਸਥਾਨਕ ਨਿਊਜ਼ ਆਊਟਲੈਟਸ ਨੇ ਕਿਹਾ ਕਿ ਇਹ ਮੈਮਫ਼ਿਸ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਮੂਹਿਕ ਗੋਲੀਬਾਰੀ ਦੀ ਘਟਨਾ ਵਿੱਚੋਂ ਇੱਕ ਹੈ।

ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਔਰੇਂਜ ਮਾਉਂਡ ਪਾਰਕ ਵਿਖੇ ਬਿਨਾਂ ਪਰਮਿਟ ਦੇ ਬਲਾਕ ਪਾਰਟੀ ਕੀਤੀ ਜਾ ਰਹੀ ਸੀ। 300 ਦੇ ਕਰੀਬ ਲੋਕ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀਆਂ ਦੀ ਭਾਲ ਜਾਰੀ ਹੈ।

Related Post