America Firing News : ਜਨਮਦਿਨ ਦੀ ਪਾਰਟੀ ’ਚ ਹੋਈ ਤਾਬੜਤੋੜ ਫਾਈਰਿੰਗ; 4 ਦੀ ਮੌਤ, 10 ਜ਼ਖਮੀ
America Firing News : ਕੈਲੀਫੋਰਨੀਆ ਦੇ ਸਟਾਕਟਨ ਵਿੱਚ ਲੂਸੀਲ ਐਵੇਨਿਊ 'ਤੇ ਸ਼ਨੀਵਾਰ ਰਾਤ ਨੂੰ ਇੱਕ ਬੈਂਕੁਇਟ ਹਾਲ ਵਿੱਚ ਗੋਲੀਬਾਰੀ ਹੋਈ। ਇੱਕ ਬੱਚੇ ਦੀ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਵਿੱਚ ਚਾਰ ਲੋਕ ਮਾਰੇ ਗਏ ਅਤੇ 10 ਹੋਰ ਗੰਭੀਰ ਜ਼ਖਮੀ ਹੋ ਗਏ। ਗੋਲੀਬਾਰੀ ਦਾ ਉਦੇਸ਼ ਅਤੇ ਹਮਲਾਵਰ ਦੀ ਪਛਾਣ ਅਣਜਾਣ ਹੈ।
ਅਧਿਕਾਰੀਆਂ ਦੇ ਅਨੁਸਾਰ, ਕੁੱਲ 14 ਲੋਕਾਂ ਨੂੰ ਗੋਲੀ ਮਾਰੀ ਗਈ, ਜਿਨ੍ਹਾਂ ਵਿੱਚੋਂ ਚਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਇਹ ਜਨਮਦਿਨ ਦੀ ਪਾਰਟੀ ਵਿੱਚ ਆਤਿਸ਼ਬਾਜ਼ੀ ਚੱਲ ਰਹੀ ਹੈ। ਫਿਰ ਸਾਨੂੰ ਅਹਿਸਾਸ ਹੋਇਆ ਕਿ ਇਹ ਗੋਲੀਬਾਰੀ ਸੀ।
ਸ਼ਹਿਰ ਦੇ ਡਿਪਟੀ ਮੇਅਰ, ਜੇਸਨ ਲੀ ਨੇ ਫੇਸਬੁੱਕ 'ਤੇ ਲਿਖਿਆ ਕਿ ਅੱਜ ਮੇਰਾ ਦਿਲ ਭਾਰੀ ਹੈ। ਮੈਂ ਇੱਕ ਬੱਚੇ ਦੇ ਜਨਮਦਿਨ ਦੀ ਪਾਰਟੀ ਵਿੱਚ ਹੋਈ ਇਸ ਸਮੂਹਿਕ ਗੋਲੀਬਾਰੀ ਤੋਂ ਦੁਖੀ ਅਤੇ ਗੁੱਸੇ ਵਿੱਚ ਹਾਂ। ਸਾਡਾ ਭਾਈਚਾਰਾ ਸੱਚਾਈ ਜਾਣਨ ਦਾ ਹੱਕਦਾਰ ਹੈ, ਅਤੇ ਪੀੜਤਾਂ ਦੇ ਪਰਿਵਾਰ ਇਨਸਾਫ਼ ਅਤੇ ਹਰ ਸੰਭਵ ਸਹਾਇਤਾ ਦੇ ਹੱਕਦਾਰ ਹਨ।
ਇਹ ਵੀ ਪੜ੍ਹੋ : International Para Weightlifting ਖਿਡਾਰੀ ਰੋਹਿਤ ਦਾ ਕਤਲ, ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
- PTC NEWS