ਕੀ ਹੁੰਦਾ ਹੈ Maternity Insurance, ਜਾਣੋ ਕੀ ਹੁੰਦੇ ਹਨ ਫਾਇਦੇ ਅਤੇ ਕਿਹੜਾ ਬੀਮਾ ਹੈ ਸਹੀ
ਜਣੇਪਾ ਬੀਮਾ ਵੀ ਇੱਕ ਕਿਸਮ ਦਾ ਸਿਹਤ ਬੀਮਾ ਹੈ। ਜਿਸ 'ਚ ਗਰਭ ਅਵਸਥਾ ਨਾਲ ਸਬੰਧਤ ਸਾਰੇ ਖਰਚਿਆਂ ਨੂੰ ਕਵਰ ਕੀਤਾ ਜਾਂਦਾ ਹੈ। ਬਹੁਤੀਆਂ ਕੰਪਨੀਆਂ ਇਸ ਬੀਮੇ 'ਚ ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ ਦੇ ਖਰਚਿਆਂ ਨੂੰ ਕਵਰ ਕਰਦੀਆਂ ਹਨ।
Maternity Insurance: ਮਾਹਿਰਾਂ ਮੁਤਾਬਕ ਅੱਜਕਲ੍ਹ ਬੀਮਾ ਬਹੁਤ ਜ਼ਰੂਰੀ ਹੋ ਗਿਆ ਹੈ। ਵੈਸੇ ਤਾਂ ਬਜ਼ਾਰ 'ਚ ਕਈ ਤਰ੍ਹਾਂ ਦੇ ਬੀਮੇ ਉਪਲਬਧ ਹੁੰਦੇ ਹਨ। ਜੇਕਰ ਅਸੀਂ ਸਿਹਤ ਬੀਮੇ (Health Insurance) ਦੀ ਗੱਲ ਕਰੀਏ ਤਾਂ ਇਹ ਡਾਕਟਰੀ ਖਰਚਿਆਂ ਨੂੰ ਘਟਾਉਣ ਅਤੇ ਐਮਰਜੈਂਸੀ ਦੀ ਸਥਿਤੀ 'ਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਸਿਹਤ ਬੀਮੇ ਦੀਆਂ ਕਈ ਕਿਸਮਾਂ ਹੁੰਦੀ ਹਨ। ਜਿਸ 'ਚ ਜਣੇਪਾ ਬੀਮਾ ਵੀ ਸ਼ਾਮਲ ਹੈ। ਤਾਂ ਆਉ ਜਾਣਦੇ ਹਾਂ ਇਹ ਕਿ ਹੁੰਦਾ ਹੈ? ਅਤੇ ਇਸ ਦੇ ਕਿ ਫਾਇਦੇ ਹੁੰਦੇ ਹਨ?
ਜਣੇਪਾ ਬੀਮਾ ਕੀ ਹੈ?
ਜਣੇਪਾ ਬੀਮਾ ਵੀ ਇੱਕ ਕਿਸਮ ਦਾ ਸਿਹਤ ਬੀਮਾ ਹੈ। ਜਿਸ 'ਚ ਗਰਭ ਅਵਸਥਾ ਨਾਲ ਸਬੰਧਤ ਸਾਰੇ ਖਰਚਿਆਂ ਨੂੰ ਕਵਰ ਕੀਤਾ ਜਾਂਦਾ ਹੈ। ਬਹੁਤੀਆਂ ਕੰਪਨੀਆਂ ਇਸ ਬੀਮੇ 'ਚ ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ ਦੇ ਖਰਚਿਆਂ ਨੂੰ ਕਵਰ ਕਰਦੀਆਂ ਹਨ। ਕੁਝ ਕੰਪਨੀਆਂ ਸਿਹਤ ਬੀਮਾ ਪਾਲਿਸੀ ਦੇ ਤਹਿਤ ਸਿਰਫ ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਜਣੇਪਾ ਲਾਭ ਪ੍ਰਦਾਨ ਕਰਦੀਆਂ ਹਨ। ਬਹੁਤੀਆਂ ਬੀਮਾ ਪਾਲਿਸੀਆਂ 'ਚ, ਪਾਲਿਸੀ ਧਾਰਕ ਜਣੇਪਾ ਬੀਮੇ ਲਈ ਇੱਕ ਐਡ-ਆਨ ਪ੍ਰਾਪਤ ਕਰ ਸਕਦਾ ਹੈ ਤਾਂ ਜੋ ਸਾਰੇ ਜਣੇਪੇ ਦੇ ਖਰਚਿਆਂ ਨੂੰ ਬੀਮੇ 'ਚ ਕਵਰ ਕੀਤਾ ਜਾ ਸਕੇ।
Maternity Insurance Banefits
- ਤੁਸੀਂ ਬੀਮੇ ਦੇ ਨਾਲ-ਨਾਲ ਹੋਰ ਖਰਚਿਆਂ ਨੂੰ ਵੀ ਜੋੜ ਸਕਦੇ ਹੋ।
- ਇਸ ਤੋਂ ਇਲਾਵਾ ਕਈ ਜਣੇਪਾ ਬੀਮਾ ਪਾਲਿਸੀਆਂ ਟੀਕਾਕਰਨ, ਬਾਂਝਪਨ ਦੇ ਇਲਾਜ ਆਦਿ ਦੇ ਖਰਚਿਆਂ ਨੂੰ ਵੀ ਕਵਰ ਕਰਦੀਆਂ ਹਨ।
- ਬਹੁਤੀਆਂ ਬੀਮਾ ਕੰਪਨੀਆਂ ਜਣੇਪਾ ਬੀਮੇ 'ਚ ਸਰੋਗੇਸੀ ਅਤੇ IVF ਵਰਗੇ ਖਰਚਿਆਂ ਨੂੰ ਵੀ ਕਵਰ ਕਰਦੀਆਂ ਹਨ।
ਸਹੀ ਬੀਮੇ ਦੀ ਚੋਣ ਕਰਨ ਦਾ ਤਰੀਕਾ
- ਜੇਕਰ ਤੁਸੀਂ ਜਣੇਪਾ ਬੀਮਾ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ 'ਚ ਕੀ ਕਵਰ ਕੀਤਾ ਗਿਆ ਹੈ। ਕੰਪਨੀ ਵੱਲੋਂ ਪ੍ਰਦਾਨ ਕੀਤੀ ਗਈ ਕਵਰੇਜ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ।
- ਤੁਹਾਨੂੰ ਉਸ ਬੀਮੇ ਨੂੰ ਚੁਣਨਾ ਚਾਹੀਦਾ ਹੈ ਜਿਸ 'ਚ ਖੂਨ ਦੀ ਜਾਂਚ, ਅਲਟਰਾਸਾਊਂਡ ਵਰਗੇ ਟੈਸਟ ਸ਼ਾਮਲ ਹੁੰਦੇ ਹਨ।
- ਇਸ ਤੋਂ ਇਲਾਵਾ ਤੁਹਾਨੂੰ ਉਸ ਬੀਮੇ ਨੂੰ ਚੁਣਨਾ ਚਾਹੀਦਾ ਹੈ, ਜੋ ਗਰਭ ਤੋਂ ਪਹਿਲਾਂ ਦੇ ਟੀਕੇ ਦੇ ਨਾਲ ਬੱਚਿਆਂ ਲਈ ਵੈਕਸੀਨ ਨੂੰ ਕਵਰ ਕਰਦੀ ਹੈ।
- ਤੁਹਾਨੂੰ ਹਮੇਸ਼ਾ ਉਹ ਜਣੇਪਾ ਬੀਮਾ ਲੈਣਾ ਚਾਹੀਦਾ ਹੈ, ਜੋ ਪਹਿਲੇ ਦਿਨ ਤੋਂ ਨਵਜੰਮੇ ਬੱਚੇ ਨੂੰ ਕਵਰ ਕਰਦਾ ਹੈ।