ਡੇਰਾ ਪ੍ਰੇਮੀ ਦੇ ਅੰਤਿਮ ਸਸਕਾਰ ਨੂੰ ਲੈ ਕੇ ਅੱਜ ਹੋਵੇਗੀ ਮੀਟਿੰਗ

By  Pardeep Singh November 11th 2022 08:13 AM -- Updated: November 11th 2022 08:58 AM

ਫਰੀਦਕੋਟ: ਬੇਅਦਬੀ ਕਾਂਡ ਦੇ ਮੁਲਜ਼ਮ ਪਰਦੀਪ ਦੇ ਕਤਲ ਤੋਂ ਬਾਅਦ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਸੀ। ਮ੍ਰਿਤਕ ਦੇਹ ਨੂੰ ਫਿਲਹਾਲ ਕੋਟਕਪੁਰਾ ਦੇ ਨਾਮ ਚਰਚਾ ਘਰ ਵਿੱਚ ਰੱਖਿਆ ਗਿਆ ਹੈ। ਅੰਤਿਮ ਸਸਕਾਰ ਨੂੰ ਲੈ ਕੇ ਅੱਜ  10 ਵਜੇ ਸੰਗਤ ਮੀਟਿੰਗ ਕਰੇਗੀ। ਬੀਤੇ ਦਿਨ ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਸਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਸੰਦੀਪ ਦੇ ਇਨਸਾਫ ਲਈ ਭਾਵੇਂ ਲਾਸ਼ ਨੂੰ ਸੜਕ ਉੱਤੇ ਰੱਖ ਕੇ ਵੀ ਇਨਸਾਫ ਮੰਗਣਾ ਪਵੇ ਉਹ ਪਿੱਛੇ ਨਹੀਂ ਹਟਣਗੇ। 

ਓਧਰ ਪਰਿਵਾਰ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੰਦੀ ਉੱਤੇ ਸਿਰਫ ਇਲਜ਼ਾਮ ਲੱਗੇ ਸਨ ਪਰ ਸਾਬਿਤ ਨਹੀਂ ਹੋਏ ਅਤੇ ਇਸ ਦੌਰਾਨ ਹੀ ਸ਼ੂਟਰਾਂ ਵੱਲੋਂ ਸੰਦੀਪ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰਦੇ ਹਨ ਅਤੇ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦੇ।

ਕਾਬਿਲੇਗੌਰ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਵਿੱਚ ਐਫਆਈਆਰ ਨੰਬਰ 63 ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਗੰਨਮੈਨ ਵੀ ਜ਼ਖ਼ਮੀ ਹੋ ਗਿਆ। ਅੱਜ ਸਵੇਰੇ ਜਦੋਂ ਪ੍ਰਦੀਪ ਸਿੰਘ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਦੋ ਬਾਈਕ ਸਵਾਰ ਕੁਝ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਜਿਸ 'ਚ ਪ੍ਰਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਗੰਨਮੈਨ ਨੂੰ ਜ਼ਖਮੀ ਹਾਲਤ 'ਚ ਮੈਡੀਕਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅੰਮ੍ਰਿਤਸਰ ਵਿਖੇ ਹਿੰਦੂ ਆਗੂ ਸੁਧੀਰ ਸੂਰੀ ਦੀ ਹੱਤਿਆ ਨਾਲ ਇਹ ਇਕ ਹਫ਼ਤੇ ਵਿਚ ਦੂਜੀ ਸਭ ਤੋਂ ਵੱਡੀ ਘਟਨਾ ਹੈ। ਪੰਜਾਬ 'ਚ ਗ਼ੈਰ ਸਮਾਜਿਕ ਅਨਸਰ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

Related Post