Hoshiarpur Terror Attack : ਹੁਸ਼ਿਆਰਪੁਰ ’ਚ ਦੇਖਿਆ ਗਿਆ ਮਿਜ਼ਾਇਲ, ਹਲਕਾ ਮੁਕੇਰੀਆਂ ਦੇ ਪਿੰਡ ਉੱਚੀ ਬੱਸੀ ਦੀ ਘਟਨਾ
ਰਾਤ 9 ਵਜੇ ਦੇ ਕਰੀਬ, ਦੋ ਤੋਂ ਤਿੰਨ ਧਮਾਕੇ ਸੁਣੇ ਗਏ। ਦੱਸਿਆ ਜਾ ਰਿਹਾ ਹੈ ਕਿ ਡਰੋਨ ਨੂੰ ਵੀ ਹਵਾ ਵਿੱਚ ਹੀ ਡੇਗ ਦਿੱਤਾ ਗਿਆ। ਤਰਨਤਾਰਨ ਵਿੱਚ, ਬਲੈਕਆਊਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸਵੇਰੇ 9 ਵਜੇ ਬਿਜਲੀ ਸਪਲਾਈ ਬੰਦ ਹੋ ਗਈ।
Hoshiarpur Terror Attack : ਆਪ੍ਰੇਸ਼ਨ ਸਿੰਦੂਰ ਤੋਂ ਭੜਕੇ ਪਾਕਿਸਤਾਨ ਨੇ ਪੰਜਾਬ ਦੇ ਜਲੰਧਰ, ਅੰਮ੍ਰਿਤਸਰ ਅਤੇ ਪਠਾਨਕੋਟ 'ਤੇ ਹਮਲਾ ਕਰ ਦਿੱਤਾ ਹੈ। ਜਲੰਧਰ, ਚੰਡੀਗੜ੍ਹ ਅਤੇ ਪਠਾਨਕੋਟ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਹੈ। ਜਲੰਧਰ ਦੇ ਸੁਰਾਨਾਸੀ ਇਲਾਕੇ ਵਿੱਚ ਇੱਕ ਡਰੋਨ ਨੂੰ ਡੇਗੇ ਜਾਣ ਦੀ ਖ਼ਬਰ ਹੈ।
ਰਾਤ 9 ਵਜੇ ਦੇ ਕਰੀਬ, ਦੋ ਤੋਂ ਤਿੰਨ ਧਮਾਕੇ ਸੁਣੇ ਗਏ। ਦੱਸਿਆ ਜਾ ਰਿਹਾ ਹੈ ਕਿ ਡਰੋਨ ਨੂੰ ਵੀ ਹਵਾ ਵਿੱਚ ਹੀ ਡੇਗ ਦਿੱਤਾ ਗਿਆ। ਤਰਨਤਾਰਨ ਵਿੱਚ, ਬਲੈਕਆਊਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸਵੇਰੇ 9 ਵਜੇ ਬਿਜਲੀ ਸਪਲਾਈ ਬੰਦ ਹੋ ਗਈ। ਕਪੂਰਥਲਾ ਅਤੇ ਮੋਗਾ ਵਿੱਚ ਵੀ ਬਲੈਕਆਊਟ ਹੈ। ਫਰੀਦਕੋਟ ਵਿੱਚ ਵੀ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਉੱਚੀ ਬੱਸੀ ’ਚ ਬਲੈਕ ਆਊਟ ਕਰ ਦਿੱਤਾ ਹੈ। ਦਸੂਹਾ ਦੀ ਉਚੀ ਬੱਸੀ ਚ ਹੁਣੇ ਪਿੰਡਾਂ ਚ ਹਫੜਾ ਦਫੜੀ ਮਚੀ ਹੋਈ ਹੈ। ਆਰਬੀ ਸਟੇਸ਼ਨ ਨੇੜੇ ਹੋਣ ਕਰਕੇ ਗੋਲੀਬਾਰੀ ਅਤੇ ਕੁਝ ਪੰਪ ਵਿਸਫੋਟਕ ਧਮਾਕੇ ਪਿੰਡਾਂ ਵਿੱਚ ਸੁਣੇ ਜਾ ਰਹੇ ਹਨ ਇੱਕ ਪਿੰਡ ਵਿੱਚ ਤਾਂ ਆਰਮੀ ਵੱਲੋਂ ਚੱਲਦਾ ਭਰਿਆ ਮੇਲਾ ਹੀ ਬੰਦ ਕਰਾ ਦਿੱਤਾ ਗਿਆ ਹੈ।ਭੰਗਾਲੇ ਨੇੜੇ ਪਿੰਡ ਚ ਮੇਲਾ ਬੰਦ ਕਰਵਾਈਆਂ ਗਿਆ ਹੈ