Thu, Jul 2, 2026
Whatsapp

ਟ੍ਰੇਨ ‘ਚ ਸੀਟ ਨਾ ਮਿਲੀ ਤਾਂ ਨੌਜਵਾਨ ਨੇ ਲਾਇਆ ਕਮਾਲ ਦਾ ਜੁਗਾੜ, ਇੰਟਰਨੈੱਟ ‘ਤੇ ਛਾਈ ਵੀਡੀਓ

Trending News: ਭਾਰਤੀ ਰੇਲਵੇ ਅਤੇ ਭਾਰੀ ਭੀੜ ਇਨ੍ਹੀਂ ਦਿਨੀਂ ਸਮਾਨਾਰਥੀ ਬਣ ਗਏ ਹਨ। ਤਿਉਹਾਰਾਂ ਦਾ ਮੌਸਮ ਹੋਵੇ ਜਾਂ ਆਮ ਦਿਨ, ਟ੍ਰੇਨ ਵਿੱਚ ਖਾਲੀ ਸੀਟ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ।

Reported by:  PTC News Desk  Edited by:  Amritpal Singh -- July 02nd 2026 09:14 PM
ਟ੍ਰੇਨ ‘ਚ ਸੀਟ ਨਾ ਮਿਲੀ ਤਾਂ ਨੌਜਵਾਨ ਨੇ ਲਾਇਆ ਕਮਾਲ ਦਾ ਜੁਗਾੜ, ਇੰਟਰਨੈੱਟ ‘ਤੇ ਛਾਈ ਵੀਡੀਓ

ਟ੍ਰੇਨ ‘ਚ ਸੀਟ ਨਾ ਮਿਲੀ ਤਾਂ ਨੌਜਵਾਨ ਨੇ ਲਾਇਆ ਕਮਾਲ ਦਾ ਜੁਗਾੜ, ਇੰਟਰਨੈੱਟ ‘ਤੇ ਛਾਈ ਵੀਡੀਓ

Trending News: ਭਾਰਤੀ ਰੇਲਵੇ ਅਤੇ ਭਾਰੀ ਭੀੜ ਇਨ੍ਹੀਂ ਦਿਨੀਂ ਸਮਾਨਾਰਥੀ ਬਣ ਗਏ ਹਨ। ਤਿਉਹਾਰਾਂ ਦਾ ਮੌਸਮ ਹੋਵੇ ਜਾਂ ਆਮ ਦਿਨ, ਟ੍ਰੇਨ ਵਿੱਚ ਖਾਲੀ ਸੀਟ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ। ਕਈ ਵਾਰ ਤਾਂ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਸੀਟ ਤਾਂ ਦੂਰ ਦੀ ਗੱਲ, ਡੱਬੇ ਵਿੱਚ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਮਿਲਦੀ। ਹਾਲ ਹੀ ਵਿੱਚ ਇੰਟਰਨੈੱਟ ‘ਤੇ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਹੱਸਣ ਲਈ ਵੀ ਮਜਬੂਰ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਨੇ ਬੈਠਣ ਲਈ ਜੋ ਦੇਸੀ ਜੁਗਾੜ ਲਾਇਆ, ਉਹ ਦੇਖ ਕੇ ਹਰ ਕੋਈ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ।

ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੇ ਕੋਚ ਅੰਦਰ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ। ਖਚਾਖਚ ਭਰੀ ਇਸ ਟ੍ਰੇਨ ਵਿੱਚ ਲੋਕ ਗੈਲਰੀ ਤੋਂ ਲੈ ਕੇ ਦਰਵਾਜ਼ੇ ਤੱਕ ਜਿੱਥੇ ਵੀ ਥੋੜ੍ਹੀ ਜਗ੍ਹਾ ਮਿਲੀ, ਉੱਥੇ ਹੀ ਬੈਠੇ ਨਜ਼ਰ ਆ ਰਹੇ ਹਨ। ਜਦੋਂ ਇੱਕ ਯਾਤਰੀ ਨੂੰ ਪੂਰੀ ਟ੍ਰੇਨ ਵਿੱਚ ਕਿਤੇ ਵੀ ਬੈਠਣ ਦੀ ਜਗ੍ਹਾ ਨਾ ਮਿਲੀ, ਤਾਂ ਉਸ ਨੇ ਅਜਿਹਾ ਅਨੋਖਾ ਜੁਗਾੜ ਲਾਇਆ, ਜਿਸ ਦੀ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇ।


ਕੀ ਦਿਖਾਈ ਦਿੱਤਾ ਵੀਡੀਓ ਵਿੱਚ?

ਇਹ ਨੌਜਵਾਨ ਟ੍ਰੇਨ ਦੇ ਟਾਇਲਟ ਅੰਦਰ ਜਾ ਕੇ ਉੱਥੇ ਲੱਗੀ ਅੰਜਰੇਜੀ ਕਮੋਡ (Western Toilet) ‘ਤੇ ਬਿਲਕੁਲ ਆਰਾਮ ਨਾਲ ਬੈਠ ਜਾਂਦਾ ਹੈ। ਵੀਡੀਓ ਵਿੱਚ ਉਸ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਉਹ ਕਿਸੇ ਫਾਈਵ-ਸਟਾਰ ਹੋਟਲ ਦੇ ਸੋਫੇ ‘ਤੇ ਬੈਠਾ ਹੋਵੇ ਅਤੇ ਆਪਣੇ ਸਫ਼ਰ ਦਾ ਪੂਰਾ ਆਨੰਦ ਲੈ ਰਿਹਾ ਹੋਵੇ। ਭੀੜ-ਭੜੱਕੇ ਵਾਲੇ ਮਾਹੌਲ ਵਿੱਚ ਸ਼ਾਇਦ ਉਸ ਨੂੰ ਇਹੀ ਜਗ੍ਹਾ ਸਭ ਤੋਂ ਸੁਰੱਖਿਅਤ ਅਤੇ ਆਰਾਮਦਾਇਕ ਲੱਗੀ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਹੋਰ ਯਾਤਰੀ ਨੇ ਇਸ ਦ੍ਰਿਸ਼ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰ ਲਿਆ, ਜੋ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਇਹ ਮਜ਼ੇਦਾਰ ਅਤੇ ਅਨੋਖੀ ਵੀਡੀਓ ਇੰਸਟਾਗ੍ਰਾਮ ‘ਤੇ @mr_majnu_7845 ਨਾਮ ਦੇ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਸਾਹਮਣੇ ਆਉਂਦੇ ਹੀ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਲੋਕ ਇਸ ‘ਤੇ ਖੂਬ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤੀਆਂ ਕੋਲ ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਹੁੰਦਾ ਹੈ, ਭਾਵੇਂ ਉਹ ਕਿੰਨਾ ਵੀ ਅਨੋਖਾ ਕਿਉਂ ਨਾ ਹੋਵੇ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, “ਭਰਾ ਦਾ ਸਵੈਗ ਤਾਂ ਦੇਖੋ, ਜਿਵੇਂ ਆਪਣੇ ਹੀ ਪਰਸਨਲ ਕੈਬਿਨ ਵਿੱਚ ਬੈਠਾ ਹੋਵੇ।”

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK