ਕੋਰੋਨਾ ਦੇ ਡਰੋਂ ਮਾਂ-ਧੀ ਨੇ ਖੁਦ ਨੂੰ 2 ਸਾਲ ਤੱਕ ਰੱਖਿਆ ਬੰਦ, ਜ਼ਬਰਦਸਤੀ ਕਰਵਾਇਆ ਹਸਪਤਾਲ ਦਾਖ਼ਲ

By  Aarti December 21st 2022 02:45 PM

ਆਂਧਰਾ ਪ੍ਰਦੇਸ਼: ਕਈ ਦੇਸ਼ਾਂ 'ਚ ਮੁੜ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਅਚਾਨਕ ਵਾਧੇ ਕਾਰਨ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕੋਵਿਡ ਦੇ ਨਵੇਂ ਕੇਸਾਂ ਦੀ ਜੀਨੋਮ ਸੀਕਵੈਂਸਿੰਗ ਕਰਨ ਦੀ ਹਦਾਇਤ ਦਿੱਤੀ ਹੈ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਪਿੰਡ ਕੋਯੂਰੂ ਤੋਂ ਅਜ਼ੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਹਿਲਾ ਅਤੇ ਉਸਦੀ ਧੀ ਨੇ ਦੋ ਸਾਲ ਤੱਕ ਘਰੋਂ ਖੁਦ ਨੂੰ ਬੰਦ ਰੱਖਿਆ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਅਤੇ ਹੋਰ ਸਿਹਤ ਸੁਵਿਧਾਵਾਂ ਦੇ ਡਰ ਤੋਂ ਦੋ ਸਾਲ ਤੋਂ ਇੱਕ ਮਹਿਲਾ ਅਤੇ ਉਸਦੀ ਧੀ ਘਰੋਂ ਬਾਹਰ ਨਹੀਂ ਨਿਕਲੀ ਸੀ ਜਿਨ੍ਹਾਂ ਨੂੰ ਜਬਰਨ ਘਰੋਂ ਕੱਢ ਕੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 

ਪਰਿਵਾਰਿਕ ਰਿਸ਼ਤੇਦਾਰਾਂ ਮੁਤਾਬਿਕ ਪਰਿਵਾਰ ਦਾ ਮੁਖੀ ਉਨ੍ਹਾਂ ਨੂੰ ਰੋਜ਼ ਖਾਣਾ ਖਿਲਾ ਦਿੰਦਾ ਸੀ ਪਰ ਪਿਛਲੇ ਇੱਕ ਹਫਤੇ ਤੋਂ ਉਹ ਦੋਵੇਂ ਖਾਣਾ ਵੀ ਨਹੀਂ ਖਾ ਰਹੀ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਮੁਖੀ ਨੇ ਅਧਿਕਾਰੀਆਂ ਨੂੰ ਸੰਪਰਕ ਕੀਤਾ ਅਤੇ ਹਸਪਤਾਲ ਭਰਤੀ ਕਰਵਾਇਆ।

ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਅਤੇ ਧੀ ਕਾਲੇ ਜਾਦੂ ਤੋਂ ਡਰਦੀਆਂ ਸੀ ਜਿਸ ਕਾਰਨ ਉਨ੍ਹਾਂ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹਾਲਾਂਕਿ ਉਹ ਰਾਤ ਸਮੇਂ ਸ਼ੌਚ ਲਈ ਬਾਹਰ ਨਿਕਲਦੀਆਂ ਸੀ। ਪਰ ਬਾਅਦ ਚ ਜਿਵੇਂ ਹੀ ਉਸਦੀ ਪਤਨੀ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਉਨ੍ਹਾਂ ਨੇ ਇਸ ਸਬੰਧੀ ਤੁਰੰਤ ਹੀ ਸਿਹਤ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ।  

ਇਹ ਵੀ ਪੜੋ: ਪਾਕਿ ਦੀ ਨਾਪਾਕ ਹਰਕਤ : ਅੰਮ੍ਰਿਤਸਰ 'ਚ ਦਿਸਿਆ ਡਰੋਨ, ਫਾਜ਼ਿਲਕਾ 'ਚੋਂ ਮਿਲੀ ਹੈਰੋਇਨ

Related Post