Bathinda News : ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਚ ਮੁਕਤਸਰ ਦੇ ਨੌਜਵਾਨ ਨੇ ਜੀਵਨਲੀਲ੍ਹਾ ਕੀਤੀ ਸਮਾਪਤ, ਬਾਥਰੂਮ ਚ ਲਿਆ ਫਾਹਾ

Drug Detoxification Center Bathinda : ਮੁਕਤਸਰ ਦੇ ਪਿੰਡ ਦਿਉਣ ਖੇੜਾ ਦਾ 30 ਸਾਲਾਂ ਨੌਜਵਾਨ ਸੋਮਰਾਜ ਸਿੰਘ ਇਥੇ ਨਸ਼ਾ ਛੱਡਣ ਲਈ ਆਇਆ ਸੀ। ਉਹ ਬਠਿੰਡਾ ਦੇ ਇਸ ਨਸ਼ੇ ਛੁਡਾਊ ਕੇਂਦਰ ਵਿੱਚ ਦਾਖਲ ਹੋਇਆ, ਜਿਸ ਵਿੱਚ ਅੱਜ ਅਚਾਨਕ ਬਾਥਰੂਮ ਦੇ ਵਿੱਚ ਉਸਨੇ ਫਾਹਾ ਲੈ ਲਿਆ ਅਤੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ।

By  KRISHAN KUMAR SHARMA May 5th 2025 06:16 PM -- Updated: May 5th 2025 06:36 PM

Drug Detoxification Center Bathinda : ਬਠਿੰਡਾ ਦੇ ਰਿਹੈਬਲੀਟੇਸ਼ਨ ਸੈਂਟਰ ਵਿੱਚ ਨਸ਼ਾ ਛੱਡਣ ਆਏ ਮੁਕਤਸਰ ਦੇ ਨੌਜਵਾਨ ਵੱਲੋਂ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਬਠਿੰਡਾ ਦੇ ਰਿਹੈਬਲੀਟੇਸ਼ਨ ਸੈਂਟਰ ਵਿੱਚ ਸ਼ੁਕਰਵਾਰ ਨੂੰ ਨਸ਼ਾ ਛੱਡਣ ਲਈ ਭਰਤੀ ਹੋਇਆ ਦੱਸਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਤਸਰ ਦੇ ਪਿੰਡ ਦਿਉਣ ਖੇੜਾ ਦਾ 30 ਸਾਲਾਂ ਨੌਜਵਾਨ ਸੋਮਰਾਜ ਸਿੰਘ ਇਥੇ ਨਸ਼ਾ ਛੱਡਣ ਲਈ ਆਇਆ ਸੀ। ਉਹ ਬਠਿੰਡਾ ਦੇ ਇਸ ਨਸ਼ੇ ਛੁਡਾਊ ਕੇਂਦਰ ਵਿੱਚ ਦਾਖਲ ਹੋਇਆ, ਜਿਸ ਵਿੱਚ ਅੱਜ ਅਚਾਨਕ ਬਾਥਰੂਮ ਦੇ ਵਿੱਚ ਉਸਨੇ ਫਾਹਾ ਲੈ ਲਿਆ ਅਤੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ। ਪਰਿਵਾਰਿਕ ਮੈਂਬਰਾਂ ਵੱਲੋਂ ਨਸ਼ਾ ਛੁਡਾਉਣ ਲਈ ਬਠਿੰਡਾ ਦੇ ਉਸ ਨੂੰ ਰਿਹੈਬਿਲੀਟੇਸ਼ਨ ਸੈਂਟਰ ਦਾਖਲ ਕਰਵਾਇਆ ਗਿਆ ਸੀ।

ਡਾਕਟਰ ਦਾ ਕੀ ਹੈ ਕਹਿਣਾ ?

ਦੂਜੇ ਪਾਸੇ, ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ੁੱਕਰਵਾਰ ਨੂੰ ਸੈਂਟਰ ਵਿੱਚ ਨਸ਼ਾ ਛੱਡਣ ਲਈ ਇੱਕ ਨੌਜਵਾਨ ਆਇਆ ਸੀ ਅਤੇ ਘਰਦਿਆਂ ਨੂੰ ਮਿਲਣ ਦੀ ਵਾਰ-ਵਾਰ ਗੱਲ ਕਰਦਾ ਸੀ। ਅੱਜ ਪਰਿਵਾਰਿਕ ਮੈਂਬਰ ਵੀ ਮਿਲਣ ਵਾਸਤੇ ਆਏ ਹੋਏ ਸੀ, ਪਰ ਅੱਜ ਅਚਾਨਕ ਬਾਥਰੂਮ ਵਿੱਚ ਉਸ ਨੇ ਜੀਵਨਲੀਲ੍ਹਾ ਸਮਾਪਤ ਕਰ ਲਈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਡੈਡ ਬੋਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਕੀਤੇ ਜਾ ਰਹੇ ਹਨ, ਜੋ ਵੀ ਬਣਦੀ ਕਾਰਵਾਈ ਹੈ ਉਹ ਕਰਾਂਗੇ।

Related Post