NIA ਵੱਲੋਂ ਚੰਡੀਗੜ੍ਹ, ਪੰਜਾਬ ਤੇ ਜੰਮੂ ਕਸ਼ਮੀਰ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ

ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਸ਼ੱਕੀ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿਚ ਪੰਜਾਬ, ਚੰਡੀਗੜ੍ਹ ਤੇ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ।

By  Ravinder Singh December 24th 2022 01:37 PM -- Updated: December 24th 2022 01:43 PM

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ 'ਚ ਸਵੇਰੇ ਚੰਡੀਗੜ੍ਹਅਤੇ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ 'ਚ ਕੁਝ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਅਜੇ ਵੀ ਜਾਰੀ ਹੈ। 



ਸੈਂਟਰਲ ਕਾਊਂਟਰ ਟੈਰਰ ਏਜੰਸੀ ਵੱਲੋਂ ਘੱਟ ਗਿਣਤੀਆਂ, ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਫੈਲਾਉਣ 'ਚ ਸ਼ਾਮਲ ਲੋਕਾਂ ਖਿਲਾਫ਼ ਜੰਮੂ-ਕਸ਼ਮੀਰ 'ਚ 14 ਥਾਵਾਂ 'ਤੇ ਤਲਾਸ਼ੀ ਲੈਣ ਲਈ ਇਕ ਦਿਨ ਬਾਅਦ ਇਹ ਕਦਮ ਉਠਾਇਆ ਗਿਆ ਹੈ।


ਜਾਂਚ ਏਜੰਸੀ ਵੱਲੋਂ ਕੁਲਗਾਮ, ਪੁਲਵਾਮਾ, ਅਨੰਤਨਾਗ, ਸੋਪੋਰ ਤੇ ਜੰਮੂ ਜ਼ਿਲ੍ਹਿਆਂ ਦੇ ਟਿਕਾਣਿਆਂ ਨੂੰ ਕਵਰ ਕੀਤਾ ਸੀ। ਏਜੰਸੀ ਨੇ ਤਲਾਸ਼ੀ ਲੈਣ ਵਾਲੇ ਸਥਾਨਾਂ ਤੋਂ ਵੱਖ-ਵੱਖ ਅਪਰਾਧਕ ਸਮੱਗਰੀ ਜਿਵੇਂ ਕਿ ਡਿਜੀਟਲ ਡਿਵਾਈਸ, ਸਿਮ ਕਾਰਡ ਅਤੇ ਡਿਜੀਟਲ ਸਟੋਰੇਜ ਡਿਵਾਈਸ ਜ਼ਬਤ ਕੀਤੇ ਸਨ। 

ਇਹ ਵੀ ਪੜ੍ਹੋ : ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਝੜਪ, ਇੱਕ ਗੈਂਗਸਟਰ ਪੁਲਿਸ ਅੜਿੱਕੇ

ਐਨਆਈਏ ਨੇ ਕਿਹਾ ਸੀ ਕਿ ਸ਼ੱਕੀ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਕਰਨ, ਘੱਟ ਗਿਣਤੀਆਂ, ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਤੇ ਫਿਰਕੂ ਅਸਹਿਮਤੀ ਫੈਲਾਉਣ ਲਈ ਸਾਈਬਰ ਸਪੇਸ ਦੀ ਵਰਤੋਂ ਕਰਨ 'ਚ ਸ਼ਾਮਲ ਹਨ। NIA ਦੀ ਜੰਮੂ ਬ੍ਰਾਂਚ ਨੇ ਇਸ ਸਾਲ 21 ਜੂਨ ਨੂੰ ਕੇਸ ਦਰਜ ਕੀਤਾ ਸੀ।

ਜਾਣਕਾਰੀ ਅਨੁਸਾਰ ਜੰਮੂ ਦੇ ਕਠੂਆ 'ਚ ਰਹਿਣ ਵਾਲੇ ਸਰਤਾਜ ਸਿੰਘ ਉਰਫ਼ ਰਾਜਾ ਦੇ ਟਿਕਾਣੇ ਉਤੇ ਐਨਆਈਏ ਦੀ ਛਾਪੇਮਾਰੀ ਚੱਲ ਰਹੀ ਹੈ। NIA ਨੂੰ ਸਰਤਾਜ ਸਿੰਘ ਦੇ ਨਾਰਕੋ ਅੱਤਵਾਦ 'ਚ ਸ਼ਾਮਲ ਹੋਣ ਦਾ ਇਨਪੁਟ ਮਿਲਿਆ ਸੀ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਪੰਜਾਬ ਵਿਚ ਵੀ ਕਾਫੀ ਚੰਗੇ ਸਬੰਧ ਹਨ, ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਟਿਕਾਣਿਆਂ 'ਤੇ ਹੋਰ ਵੀ ਕਈ ਸ਼ੱਕੀਆਂ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Related Post