Greater Noida News : ਰਾਤੋ-ਰਾਤ ਅਰਬਪਤੀ ਬਣਿਆ ਗਰੀਬ ਨੌਜਵਾਨ, ਬੈਂਕ ਖਾਤੇ ਚ ਆਏ 1 ਅਰਬ 13 ਲੱਖ 56 ਹਜ਼ਾਰ ਕਰੋੜ ਰੁਪਏ

Greater Noida News : ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ (Greater Noida) ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗ੍ਰੇਟਰ ਨੋਇਡਾ ਦੇ ਉੱਚੀ ਦਨਕੌਰ ਦੇ ਨੌਜਵਾਨ ਦੀਪਕ ਕੁਮਾਰ ਦੀ ਮ੍ਰਿਤਕ ਮਾਂ ਦੇ ਬੈਂਕ ਖਾਤੇ ਵਿੱਚ 1 ਅਰਬ, 13 ਲੱਖ 56 ਹਜ਼ਾਰ ਕਰੋੜ ਰੁਪਏ ਟਰਾਂਸਫਰ ਹੋਏ ਹਨ। ਜਦੋਂ ਬੈਂਕ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਬੈਂਕ ਕਰਮਚਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਅਤੇ ਆਮਦਨ ਕਰ ਵਿਭਾਗ ਨੂੰ ਦਿੱਤੀ

By  Shanker Badra August 5th 2025 12:55 PM

Greater Noida News : ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ (Greater Noida)  ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗ੍ਰੇਟਰ ਨੋਇਡਾ ਦੇ ਉੱਚੀ ਦਨਕੌਰ ਦੇ ਨੌਜਵਾਨ ਦੀਪਕ ਕੁਮਾਰ ਦੀ ਮ੍ਰਿਤਕ ਮਾਂ ਦੇ ਬੈਂਕ ਖਾਤੇ ਵਿੱਚ 1 ਅਰਬ, 13 ਲੱਖ 56 ਹਜ਼ਾਰ ਕਰੋੜ ਰੁਪਏ ਟਰਾਂਸਫਰ ਹੋਏ ਹਨ। ਜਦੋਂ ਬੈਂਕ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਬੈਂਕ ਕਰਮਚਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਅਤੇ ਆਮਦਨ ਕਰ ਵਿਭਾਗ ਨੂੰ ਦਿੱਤੀ। ਆਮਦਨ ਕਰ ਵਿਭਾਗ ਨੇ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਹੈ। ਪੁਲਿਸ ਨੇ ਨੌਜਵਾਨ ਤੋਂ ਵੀ ਪੁੱਛਗਿੱਛ ਕੀਤੀ ਹੈ।

ਇੰਝ ਹੋਇਆ ਖੁਲਾਸਾ 

ਮ੍ਰਿਤਕ ਔਰਤ ਗਾਇਤਰੀ ਦੇਵੀ ਦੇ ਬੇਟੇ ਦੀਪਕ ਕੁਮਾਰ ਨੇ ਦੱਸਿਆ ਕਿ ਉਸਦੀ ਮਾਂ ਦਾ ਦੋ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਉਹ ਦੋ ਮਹੀਨਿਆਂ ਤੋਂ ਬੇਰੁਜ਼ਗਾਰ ਹੈ। ਉਹ ਡਿਜੀਟਲ ਭੁਗਤਾਨ ਲਈ ਕੋਟਕ ਮਹਿੰਦਰਾ ਬੈਂਕ ਵਿੱਚ ਆਪਣੀ ਮਾਂ ਦੇ ਬੈਂਕ ਖਾਤੇ ਨਾਲ ਜੁੜੇ UPI ਦੀ ਵਰਤੋਂ ਕਰਦਾ ਸੀ।  ਸੋਮਵਾਰ ਨੂੰ ਖਰੀਦਦਾਰੀ ਕਰਦੇ ਸਮੇਂ ਜਦੋਂ ਪੇਮੈਂਟ ਵਾਰ-ਵਾਰ ਫੇਲ੍ਹ ਹੋ ਰਹੀ ਸੀ ਤਾਂ ਉਹ ਸ਼ਿਕਾਇਤ ਕਰਨ ਲਈ ਬੈਂਕ ਪਹੁੰਚਿਆ।  ਇੱਥੇ ਜਦੋਂ ਬੈਂਕ ਕਰਮਚਾਰੀਆਂ ਨੇ ਬਕਾਇਆ ਰਾਸ਼ੀ ਚੈੱਕ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮ੍ਰਿਤਕ ਔਰਤ ਦੇ ਬੈਂਕ ਖਾਤੇ ਵਿੱਚ 1 ਅਰਬ ਰੁਪਏ ਤੋਂ ਵੱਧ ਸਨ। 

ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਖਾਤਾ ਫ੍ਰੀਜ਼ ਕਰ ਦਿੱਤਾ ਅਤੇ ਮਾਮਲੇ ਬਾਰੇ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ। ਆਮਦਨ ਕਰ ਵਿਭਾਗ ਖਾਤੇ ਨਾਲ ਸਬੰਧਤ ਅਸਾਧਾਰਨ ਲੈਣ-ਦੇਣ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਇਸ ਦੌਰਾਨ ਸਥਾਨਕ ਪੁਲਿਸ ਨੂੰ ਅਜੇ ਤੱਕ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਕੋਤਵਾਲੀ ਇੰਚਾਰਜ ਸੁਰੇਂਦਰ ਸਿੰਘ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੂਰੀ ਜਾਂਚ ਕੀਤੀ ਜਾਵੇਗੀ।

 ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਲੈਣ-ਦੇਣ ਇੱਕ ਤਕਨੀਕੀ ਗਲਤੀ, ਬੈਂਕਿੰਗ ਗੜਬੜੀ ਜਾਂ ਫਿਰ ਮਨੀ ਲਾਂਡਰਿੰਗ ਦਾ ਸੰਭਾਵਿਤ ਮਾਮਲਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਸਿਆਂ ਦਾ ਅਸਲ ਸਰੋਤ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

Related Post