Fancy Number E-Auction : 36.43 ਲੱਖ ਚ ਵਿਕਿਆ CH01-DA ਸੀਰੀਜ਼ ਦਾ 0001 ਨੰਬਰ, ਦੂਜੇ ਨੰਬਰ ਤੇ ਰਿਹਾ 0003
Chandigarh Fancy Number Auction : ਕੁੱਲ 577 ਨੰਬਰਾਂ ਦੀ ਨਿਲਾਮੀ ਦੇ ਨਾਲ, RLA ਨੇ 4.08 ਕਰੋੜ ਰੁਪਏ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਆਮਦਨ ਪੈਦਾ ਕੀਤੀ। ਨੀਲਾਮੀ ਵਿੱਚ ਦੂਜੀ ਸਭ ਤੋਂ ਵੱਧ ਬੋਲੀ "0003" ਦੀ 17.84 ਲੱਖ ਰੁਪਏ 'ਤੇ ਲੱਗੀ, ਇਸ ਤੋਂ ਬਾਅਦ "0009" ਦੀ 16.82 ਲੱਖ ਰੁਪਏ 'ਤੇ ਬੋਲੀ ਗਈ।
Chandigarh Fancy Number Plate Auction : ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਦੀ ਨੀਲਾਮੀ ਵਿੱਚ CH01-DA ਸੀਰੀਜ਼ ਦੇ ਰਜਿਸਟ੍ਰੇਸ਼ਨ ਨੰਬਰ "0001" ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (RLA) ਵੱਲੋਂ ਕਰਵਾਈ ਗਈ ਈ-ਨਿਲਾਮੀ ਵਿੱਚ "0001" ਨੰਬਰ ਨੂੰ 36.43 ਲੱਖ ਰੁਪਏ ਦੀ ਬੋਲੀ ਵਿੱਚ ਵੇਚਿਆ, ਜਦਕਿ ਇਸ ਦੀ ਰਾਖਵੀਂ ਕੀਮਤ 50,000 ਰੁਪਏ ਦੀ ਸੀ।
ਦੱਸ ਦਈਏ ਕਿ 19 ਤੋਂ 22 ਅਗਸਤ ਤੱਕ ਹੋਈ ਨਿਲਾਮੀ ਵਿੱਚ ਨਵੀਂ ਲੜੀ (0001 ਤੋਂ 9999) ਦੇ ਨੰਬਰਾਂ ਦੇ ਨਾਲ-ਨਾਲ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ ਨੰਬਰ ਵੀ ਸ਼ਾਮਲ ਸਨ।
ਬੋਲੀ 'ਚ 0003 ਨੰਬਰ ਦੂਜੇ ਸਥਾਨ 'ਤੇ ਰਿਹਾ
ਇਸ ਦੌਰਾਨ ਕੁੱਲ 577 ਨੰਬਰਾਂ ਦੀ ਨਿਲਾਮੀ ਦੇ ਨਾਲ, RLA ਨੇ 4.08 ਕਰੋੜ ਰੁਪਏ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਆਮਦਨ ਪੈਦਾ ਕੀਤੀ। ਨੀਲਾਮੀ ਵਿੱਚ ਦੂਜੀ ਸਭ ਤੋਂ ਵੱਧ ਬੋਲੀ "0003" ਦੀ 17.84 ਲੱਖ ਰੁਪਏ 'ਤੇ ਲੱਗੀ, ਇਸ ਤੋਂ ਬਾਅਦ "0009" ਦੀ 16.82 ਲੱਖ ਰੁਪਏ 'ਤੇ ਬੋਲੀ ਗਈ। ਹੋਰ ਪ੍ਰਸਿੱਧ ਨੰਬਰਾਂ ਵਿੱਚ "0005" (16.51 ਲੱਖ ਰੁਪਏ), "0007" (16.50 ਲੱਖ ਰੁਪਏ), "0002" (13.80 ਲੱਖ ਰੁਪਏ), ਅਤੇ "9999" (10.25 ਲੱਖ ਰੁਪਏ) ਸ਼ਾਮਲ ਸਨ।
ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁਮਨ ਸਿੰਘ ਦੇ ਅਨੁਸਾਰ, ਸਾਰੇ ਸੱਤ ਨੰਬਰਾਂ ਨੇ ਆਪਣੀਆਂ-ਆਪਣੀਆਂ ਸ਼੍ਰੇਣੀਆਂ ਵਿੱਚ ਰਿਕਾਰਡ ਬੋਲੀਆਂ ਪ੍ਰਾਪਤ ਕੀਤੀਆਂ, ਜਿਸ ਨਾਲ ਹੁਣ ਤੱਕ ਦੀ ਕਿਸੇ ਵੀ RLA ਨਿਲਾਮੀ ਵਿੱਚ ਸਭ ਤੋਂ ਵੱਧ ਮੁਨਾਫ਼ਾ ਹੋਇਆ। ਇਸ ਤੋਂ ਪਹਿਲਾਂ, ਮਈ ਵਿੱਚ CH01-CZ ਲੜੀ ਲਈ "0001" ਦਾ ਰਿਕਾਰਡ 31 ਲੱਖ ਰੁਪਏ ਸੀ, ਜਦੋਂ RLA ਨੇ 2.94 ਕਰੋੜ ਰੁਪਏ ਕਮਾਏ ਸਨ।
ਦੱਸ ਦਈਏ ਇਸ ਤੋਂ ਪਹਿਲਾਂ CH01-AP ਲੜੀ ਵਿੱਚ "0001" ਲਈ ਤੀਜੀ ਸਭ ਤੋਂ ਵੱਧ ਬੋਲੀ 26.7 ਲੱਖ ਰੁਪਏ ਸੀ, ਉਸ ਤੋਂ ਬਾਅਦ CH01-CY ਲੜੀ ਵਿੱਚ ਉਸੇ ਨੰਬਰ ਲਈ 25 ਲੱਖ ਰੁਪਏ ਸੀ।