Petrol-Diesel Price: OMCs ਨੇ ਜਾਰੀ ਕੀਤੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ...

19 ਜੁਲਾਈ ਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਹੋ ਗਈਆਂ ਹਨ, ਹੁਣ ਤੱਕ ਇਨ੍ਹਾਂ ਵਿੱਚ ਕੋਈ ਬਦਲਾਵ ਦੇਖਣ ਨੂੰ ਨਹੀਂ ਮਿਲਿਆ।

By  Shameela Khan July 19th 2023 09:54 AM -- Updated: July 19th 2023 09:56 AM

Petrol and Diesel Latest Price: ਦੇਸ਼ ਵਿੱਚ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਹੁੰਦੀਆਂ ਹਨ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰਦੀਆਂ ਹਨ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (OMCs) ਆਪਣੀ ਵੈੱਬਸਾਈਟ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ,ਅਤੇ ਪਿਛਲੇ 1 ਸਾਲ ਤੋਂ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। OMCs ਨੇ 19 ਜੁਲਾਈ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 19 ਜੁਲਾਈ ਨੂੰ ਇੱਕੋ ਜਿਹੀਆਂ ਹਨ ਅਤੇ ਇੱਥੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਮਹਿੰਗੇ ਪੈਟਰੋਲ ਤੋਂ ਕਦੋਂ ਮਿਲੇਗੀ ਰਾਹਤ?

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਬਹੁਤ ਜਲਦ ਦੇਸ਼ 'ਚ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਤੱਕ ਹੇਠਾਂ ਲਿਆਂਦਾ ਜਾਵੇਗਾ। ਹਾਲਾਂਕਿ ਇਹ ਕਦੋਂ ਹੋਵੇਗਾ, ਇਸ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਇੱਥੇ ਤੁਸੀਂ ਦਿੱਲੀ, ਮੁੰਬਈ, ਗੁਰੂਗ੍ਰਾਮ, ਪਟਨਾ, ਚੇਨਈ, ਕੋਲਕਾਤਾ ਸਮੇਤ ਆਪਣੇ ਸਬੰਧਤ ਸ਼ਹਿਰਾਂ ਦੀ ਕੀਮਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ: ਹੁਣ ITR ਭਰਨ ਵਾਲਿਆਂ ਦੇ ਲਈ ਖੁਸ਼ਖਬਰੀ... 

ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਵਿੱਚ ਦੇ ਰੇਟ:

ਦਿੱਲੀ ਦੀ ਗੱਲ ਕਰੀਏ ਤਾਂ ਇੱਥੇ (17 ਜੁਲਾਈ) ਪੈਟਰੋਲ ਦੀ ਕੀਮਤ 96.72 ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.62 ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 94.27 ਪ੍ਰਤੀ ਲੀਟਰ ਹੈ। ਉਥੇ ਹੀ ਚੇਨਈ 'ਚ ਪੈਟਰੋਲ ਦੀ ਕੀਮਤ 102.63 ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 94.24 ਪ੍ਰਤੀ ਲੀਟਰ ਹੈ। ਜਦੋਂ ਕਿ ਕੋਲਕਾਤਾ 'ਚ ਪੈਟਰੋਲ 106.03 ਅਤੇ ਡੀਜ਼ਲ 92.76 ਪ੍ਰਤੀ ਲੀਟਰ ਹੈ

ਹੋਰ ਸ਼ਹਿਰਾਂ ਦਾ ਕੀ ਹੈ ਹਾਲ:

ਬੰਗਲੌਰ           101.94       87.89

ਲਖਨਊ            96.57         89.76

ਨੋਇਡਾ              96.79        89.96

ਗੁਰੂਗ੍ਰਾਮ           97.18        90.05

ਚੰਡੀਗੜ੍ਹ           96.20         84.26

ਪਟਨਾ              107.24        94.04

ਇਸ ਤਰ੍ਹਾਂ ਜਾਣੋ ਆਪਣੇ ਸ਼ਹਿਰ ਦੀ ਕੀਮਤ:

ਤੁਸੀਂ ਆਸਾਨੀ ਨਾਲ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਪਤਾ ਲਗਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਤੇਲ ਮਾਰਕੀਟਿੰਗ ਕੰਪਨੀਆਂ ਦੀ ਵੈੱਬਸਾਈਟ 'ਤੇ ਜਾਣਾ ਪਵੇਗਾ ਜਾਂ SMS ਭੇਜਣਾ ਹੋਵੇਗਾ। ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ, ਤਾਂ ਤੁਸੀਂ RSP ਦੇ ਨਾਲ 9224992249 'ਤੇ ਇੱਕ SMS ਭੇਜ ਸਕਦੇ ਹੋ ਅਤੇ ਇਸਦੇ ਬਾਅਦ ਸਿਟੀ ਕੋਡ ਅਤੇ ਜੇਕਰ ਤੁਸੀਂ BPCL ਗਾਹਕ ਹੋ, ਤਾਂ ਤੁਸੀਂ RSP ਲਿਖ ਕੇ 9223112222 'ਤੇ ਇੱਕ SMS ਭੇਜ ਸਕਦੇ ਹੋ।

ਇਹ ਵੀ ਪੜ੍ਹੋ: ਹੁਣ ITR ਭਰਨ ਵਾਲਿਆਂ ਦੇ ਲਈ ਖੁਸ਼ਖਬਰੀ... 



Related Post