Barnala News : ਬਰਨਾਲਾ ਚ ਮੀਂਹ ਦਾ ਕਹਿਰ, ਸੁੱਤੇ ਪਏ ਪਰਿਵਾਰ ਤੇ ਡਿੱਗੀ ਛੱਤ, ਇੱਕ ਦੀ ਮੌਤ, 4 ਜ਼ਖ਼ਮੀ
Barnala Roof Collapsed : ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲਖਬੀਰ ਸਿੰਘ (ਉਮਰ 33) ਆਪਣੀ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਨਾਲ ਘਰ ਵਿੱਚ ਸੁੱਤੇ ਹੋਏ ਸਨ, ਜਿਸ ਕਾਰਨ ਘਰ ਦੀ ਛੱਤ ਮੀਂਹ ਕਾਰਨ ਖਰਾਬ ਹੋਣ ਕਾਰਨ ਅਚਾਨਕ ਡਿੱਗ ਗਈ।
Barnala Roof Collapsed : ਬਰਨਾਲਾ 'ਚ ਭਾਰੀ ਮੀਂਹ ਪਿੱਛੋਂ ਲਗਾਤਾਰ ਤੀਜੇ ਦਿਨ ਮੰਦਭਾਗੀ ਘਟਨਾ ਵਾਪਰੀ ਹੈ। ਜਿਥੇ ਬੀਤੇ ਦਿਨ ਵੀ ਘਰ ਦੀ ਛੱਤ ਡਿੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਸੀ, ਉਥੇ ਅੱਜ ਵੀ ਸੁੱਤੇ ਪਏ ਇੱਕ ਪਰਿਵਾਰ 'ਤੇ ਘਰ ਦੀ ਛੱਤ ਡਿੱਗ ਗਈ। ਹਾਦਸੇ ਵਿੱਚ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਹੈ, ਜਦਕਿ 4 ਮੈਂਬਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲਖਬੀਰ ਸਿੰਘ (ਉਮਰ 33) ਆਪਣੀ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਨਾਲ ਘਰ ਵਿੱਚ ਸੁੱਤੇ ਹੋਏ ਸਨ, ਜਿਸ ਕਾਰਨ ਘਰ ਦੀ ਛੱਤ ਮੀਂਹ ਕਾਰਨ ਖਰਾਬ ਹੋਣ ਕਾਰਨ ਅਚਾਨਕ ਡਿੱਗ ਗਈ।
ਲੋਕਾਂ ਨੇ ਪਤਾ ਲੱਗਣ 'ਤੇ ਤੁਰੰਤ ਰਾਹਤ ਕਾਰਜ ਅਰੰਭੇ, ਪਰੰਤੂ ਲਖਬੀਰ ਸਿੰਘ ਦੀ ਮੌਤ ਹੋ ਗਈ ਸੀ। ਜਦਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਪਰਿਵਾਰ ਦੇ ਜ਼ਖ਼ਮੀ ਬਾਕੀ ਚਾਰੇ ਮੈਂਬਰਾਂ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ।
ਮ੍ਰਿਤਕ ਦੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮ੍ਰਿਤਕ ਲਖਬੀਰ ਸਿੰਘ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਲਖਬੀਰ ਸਿੰਘ ਦਾ ਘਰ ਕੱਚਾ ਸੀ। ਉਸਨੇ ਸਰਕਾਰ ਵੱਲੋਂ ਕੱਚੇ ਘਰ ਨੂੰ ਸਥਾਈ ਘਰ ਵਿੱਚ ਬਦਲਣ ਲਈ ਚਲਾਈਆਂ ਜਾ ਰਹੀਆਂ ਸਹੂਲਤਾਂ ਲਈ ਕਈ ਵਾਰ ਫਾਰਮ ਭਰੇ ਸਨ। ਪਰ ਉਸਦੇ ਕੱਚੇ ਘਰ ਲਈ ਫਾਰਮ ਵਾਰ-ਵਾਰ ਰੱਦ ਕੀਤੇ ਗਏ।
ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦਾ ਇਲਜ਼ਾਮ ਹੈ ਕਿ ਜੇਕਰ ਇਸ ਗਰੀਬ ਪਰਿਵਾਰ ਨੂੰ ਸਮੇਂ ਸਿਰ ਨਵਾਂ ਘਰ ਮਿਲ ਜਾਂਦਾ ਤਾਂ ਅੱਜ ਇੰਨਾ ਵੱਡਾ ਹਾਦਸਾ ਨਾ ਵਾਪਰਦਾ, ਇਸ ਲਈ ਘਟਨਾ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਮ੍ਰਿਤਕ ਦੇ ਪਰਿਵਾਰ ਨੇ ਜ਼ਖਮੀਆਂ ਦੇ ਇਲਾਜ ਦੀ ਮੰਗ ਕੀਤੀ ਹੈ। ਨਾਲ ਹੀ, ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਲਖਬੀਰ ਸਿੰਘ ਦੀ ਮੌਤ ਤੋਂ ਬਾਅਦ, ਪਰਿਵਾਰ 50 ਲੱਖ ਰੁਪਏ ਦੀ ਵਿੱਤੀ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।
ਇਸ ਮੌਕੇ ਥਾਣਾ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਅੱਜ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਮੈਂਬਰ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।