ਪਰਮਜੀਤ ਸਿੰਘ ਸਰਨਾ ਵੱਲੋਂ AI ਨਾਲ ਬਣੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਵੀਡੀਓਆਂ ਸਾਂਝੀਆਂ ਕਰਨ ’ਤੇ ਤੁਰੰਤ ਰੋਕ ਦੀ ਮੰਗ
Shiromani Akali Dal Delhi : ਨਵੀਂ ਦਿੱਲੀ ਦਿੱਲੀ ਅਕਾਲੀ ਮੁਖੀ ਪਰਮਜੀਤ ਸਿੰਘ ਸਰਨਾ (Paramjit Singh Sarna) ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਨੂੰ ਦਰਸਾਉਂਦੀਆਂ ਏਆਈ ਨਾਲ ਬਣੀਆਂ ਵੀਡੀਓਆਂ (AI Videos) ਨੂੰ, ਭਾਵੇਂ ਅਣਜਾਣੇ ਵਿੱਚ ਹੀ, ਨਾ ਸਾਂਝਾ ਕਰਨ ਅਤੇ ਨਾ ਹੀ ਵਧਾਵਾ ਦੇਣ।

ਉਨ੍ਹਾਂ ਕਿਹਾ ਕਿ ਹਰਮੀਤ ਸ਼ਾਹ ਸਿੰਘ ਨਾਲ ਗੱਲਬਾਤ ਤੋਂ ਬਾਅਦ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਯੁਕਤ ਏਆਈ ਉਪ-ਕਮੇਟੀ ਦੇ ਮੈਂਬਰ ਹਨ ਅਤੇ ਕ੍ਰਿਤ੍ਰਿਮ ਬੁੱਧੀ ਦੇ ਪ੍ਰਭਾਵਾਂ ਦਾ ਗਹਿਰਾਈ ਨਾਲ ਅਧਿਐਨ ਕਰਦੇ ਹਨ, ਖਤਰੇ ਸਪਸ਼ਟ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਸਮੱਗਰੀ ਕੌਮ ਤੋਂ ਸੰਜਮ ਅਤੇ ਜ਼ਿੰਮੇਵਾਰੀ ਦੀ ਮੰਗ ਕਰਦੀ ਹੈ।
ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਿਸੇ ਵੀ ਤਰ੍ਹਾਂ ਦੀ ਵਿਗਾੜ ਲਈ, ਚਾਹੇ ਉਹ ਸੁਖਮ ਹੋਵੇ ਜਾਂ ਅਣਇੱਛਤ, ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਪਰ ਤੇਜ਼ੀ ਨਾਲ ਬਦਲ ਰਹੇ ਡਿਜਿਟਲ ਮਾਹੌਲ ਵਿੱਚ, ਇਸ ਤਰ੍ਹਾ ਦੇ ਸਿੰਥੈਟਿਕ ਵਿਡੀਓਆਂ ਨੂੰ ਸਿੱਖਾਂ ਵੱਲੋਂ ਹੀ ਸਾਂਝਾ ਕਰਨਾ ਵੀ ਗਲਤ ਪੇਸ਼ਕਾਰੀ ਨੂੰ ਆਮ ਬਣਾਉਣ ਵਿੱਚ ਹਿੱਸਾ ਪਾ ਸਕਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਕੌਮ ਨੂੰ ਨਵੀਆਂ ਤਕਨੀਕਾਂ ਵੱਲ ਹੋਰ ਸੋਚ-ਵਿਚਾਰ ਨਾਲ ਪੇਸ਼ ਆਉਣਾ ਹੋਵੇਗਾ, ਇਹ ਸਮਝਦੇ ਹੋਏ ਕਿ ਇਸਦੇ ਨਤੀਜੇ ਸਿਰਫ਼ ਕ੍ਰਿਤ੍ਰਿਮ ਵੀਡੀਓਆਂ ਤੱਕ ਸੀਮਿਤ ਨਹੀਂ। ਹਰਮੀਤ ਸ਼ਾਹ ਸਿੰਘ ਦੇ ਅਧਿਅਨ ਨੇ ਸਪੱਸ਼ਟ ਕੀਤਾ ਹੈ ਕਿ AI ਦੇ ਮਦਰ ਇੰਜਣ ਜੋ ਕਿ ਬਹੁਤੇ ਸਿਲੀਕਾਨ ਵੈਲੀ ਵਿੱਚ ਹਨ ਸਿੱਖੀ ਔਰ ਗੁਰਬਾਣੀ ਤੇ ਟ੍ਰੇਨ ਨਹੀਂ। ਸ਼੍ਰੋਮਣੀ ਕਮੇਟੀ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹਨਾਂ ਕੰਪਨੀਆਂ — ਜਿਵੇਂ OpenAI, Google, Grok, ਇਤਿਆਦਕ — ਨਾਲ ਉਸਾਰੂ ਸਾਂਝ ਦਾ ਆਗਾਜ਼ ਹੋਵੇ।