Pathankot-Jammu National Highway : ਪੰਜਾਬ ਤੇ ਜੰਮੂ ਦਾ ਇੱਕ ਪਾਸੇ ਦਾ ਸੰਪਰਕ ਟੁੱਟਿਆ! ਰਾਵੀ ਦਰਿਆ ਤੇ ਬਣਿਆ ਲਖਨਪੁਰ ਪੁਲ ਨੁਕਸਾਨਿਆ

Pathankot-Jammu National Highway : ਜਾਣਕਾਰੀ ਅਨੁਸਾਰ ਪੰਜਾਬ ਨੂੰ ਜੋੜਨ ਵਾਲਾ ਰਾਵੀ ਨਦੀ 'ਤੇ ਬਣਿਆ ਪੁਲ ਜੰਮੂ ਦੇ ਲਖਨਪੁਰ ਵਾਲੇ ਪਾਸੇ ਤੋਂ ਨੁਕਸਾਨਿਆ ਗਿਆ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

By  KRISHAN KUMAR SHARMA August 27th 2025 12:57 PM -- Updated: August 27th 2025 01:04 PM

Pathankot-Jammu National Highway : ਭਾਰੀ ਮੀਂਹ ਕਾਰਨ ਰਾਵੀ ਦਰਿਆ 'ਤੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਬੰਦ ਹੋ ਗਿਆ। ਜਾਣਕਾਰੀ ਅਨੁਸਾਰ ਪੰਜਾਬ ਨੂੰ ਜੋੜਨ ਵਾਲਾ ਰਾਵੀ ਨਦੀ 'ਤੇ ਬਣਿਆ ਪੁਲ ਜੰਮੂ ਦੇ ਲਖਨਪੁਰ ਵਾਲੇ ਪਾਸੇ ਤੋਂ ਨੁਕਸਾਨਿਆ ਗਿਆ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

ਸੀਆਰਪੀਐਫ ਜਵਾਨਾਂ ਅਤੇ ਨਾਗਰਿਕਾਂ ਨੂੰ ਬਚਾਇਆ

ਰਾਵੀ ਨਦੀ ਜੋ ਲਗਾਤਾਰ ਹੜ੍ਹ ਵਿੱਚ ਹੈ, ਮਾਧੋਪੁਰ ਹੈੱਡ ਵਰਕਸ ਤੋਂ ਰਾਵੀ ਨਦੀ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਜੰਮੂ ਪੰਜਾਬ ਨੂੰ ਜੋੜਨ ਵਾਲੇ ਰਾਵੀ ਨਦੀ 'ਤੇ ਬਣਿਆ ਪੁਲ ਜੰਮੂ ਦੇ ਲਖਨਪੁਰ ਵਾਲੇ ਪਾਸੇ ਤੋਂ ਨੁਕਸਾਨਿਆ ਗਿਆ, ਜਿਸ ਕਾਰਨ ਪੰਜਾਬ ਜੰਮੂ ਦਾ ਸੰਪਰਕ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਟੁੱਟ ਗਿਆ, ਜੰਮੂ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ, ਇਸ ਤੋਂ ਇਲਾਵਾ, ਮਾਧੋਪੁਰ ਹੈੱਡ ਵਰਕਸ ਲਖਨਪੁਰ ਵਿੱਚ ਬਣੇ ਸੀਆਰਪੀਐਫ ਕੁਆਰਟਰਾਂ ਵਿੱਚ ਕੁਝ ਲੋਕ ਨਾਗਰਿਕ ਅਤੇ ਸੀਆਰਪੀਐਫ ਜਵਾਨ ਫਸ ਗਏ, ਜਿਨ੍ਹਾਂ ਨੂੰ ਫੌਜ ਨੇ ਹੈਲੀਕਾਪਟਰ ਰਾਹੀਂ ਬਚਾਇਆ, ਜਿਸ ਤੋਂ ਬਾਅਦ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ।

ਦੂਜੇ ਪਾਸੇ ਤੋਂ ਆਵਾਜਾਈ ਬਹਾਲ

ਡੀਐਸਪੀ ਟ੍ਰੈਫਿਕ ਨੇ ਸੜਕ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਲਖਨਪੁਰ ਵਾਲੇ ਪਾਸੇ ਤੋਂ ਨੁਕਸਾਨ ਪਹੁੰਚਿਆ ਹੈ, ਇਸ ਲਈ ਪਠਾਨਕੋਟ ਜੰਮੂ ਰਾਸ਼ਟਰੀ ਰਾਜਮਾਰਗ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ, ਦੂਜੇ ਪਾਸੇ ਤੋਂ 15-15 ਮਿੰਟ ਬਾਅਦ ਵਾਹਨਾਂ ਨੂੰ ਚਲਾਇਆ ਜਾ ਰਿਹਾ ਹੈ।

Related Post