ਪਟਿਆਲਾ: ਸੀਨੀਅਰ ਡਿਪਟੀ ਮੇਅਰ ਦੀ ਸ਼ਿਕਾਇਤ ਮਗਰੋਂ CM ਮਾਨ ਨੇ ਸਟੇਜ ਤੋਂ ਦਿੱਤਾ ਵਿਜੀਲੈਂਸ ਜਾਂਚ ਦਾ ਹੁਕਮ

ਸੀਨੀਅਰ ਡਿਪਟੀ ਮੇਅਰ ਨੇ ਪਟਿਆਲਾ ਵਿੱਚ ਸਮਾਗਮ ਦੌਰਾਨ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਕਰਕੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਸਮਾਗਮ ਵਿੱਚਕਰ ਹਾਜ਼ਰ ਲੋਕਾਂ ਨੂੰ ਸਟੇਜ ਤੋਂ ਮੇਅਰ ਖ਼ਿਲਾਫ਼ ਸ਼ਿਕਾਇਤ ਪੜ੍ਹ ਕੇ ਸੁਣਾਈ।

By  Jasmeet Singh January 20th 2023 07:18 PM

ਪਟਿਆਲਾ, 20 ਜਨਵਰੀ: ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਦਿੱਤੀ ਹੈ। ਜਿਸ 'ਤੇ ਮੁੱਖ ਮੰਤਰੀ ਨੇ ਇੱਕ ਸਮਾਗਮ ਦੌਰਾਨ ਸਟੇਜ ਤੋਂ ਵਿਜੀਲੈਂਸ ਜਾਂਚ ਕਰਵਾਉਣ ਦਾ ਐਲਾਨ ਕਰ ਦਿੱਤਾ। 

ਡਿਪਟੀ ਮੇਅਰ ਨੇ ਮੇਅਰ 'ਤੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਲਾਏ ਹਨ। ਕਾਂਗਰਸੀ ਆਗੂ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਨੇ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਗਰ ਨਿਗਮ ਦੇ ਮੇਅਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਬਿਨਾਂ ਨਕਸ਼ੇ ਤੋਂ ਸ਼ਹਿਰ ਦੀ ਸੀ.ਐਲ.ਯੂ ਅਤੇ ਸਰਕਾਰੀ ਜ਼ਮੀਨਾਂ ਲੀਜ਼ ’ਤੇ ਲੈ ਕੇ ਅਰਬਾਂ ਰੁਪਏ ਦਾ ਹੜਪੇ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਮੇਅਰ ਦੇ ਸ਼ਹਿਰ ਦੇ ਵੱਖ-ਵੱਖ ਭੂ-ਮਾਫੀਆ ਨਾਲ ਸਬੰਧ ਹਨ। ਕਾਬਲੇਗੌਰ ਹੈ ਕਿ ਪਟਿਆਲਾ ਨਗਰ ਨਿਗਮ ਦਾ ਕਾਰਜਕਾਲ 23 ਜਨਵਰੀ ਨੂੰ ਖਤਮ ਹੋ ਰਿਹਾ ਹੈ।

ਯੋਗੀ ਨੇ ਅੱਗੇ ਕਿਹਾ ਕਿ ਥਾਂ-ਥਾਂ ਕਬਜ਼ਾ ਕਰ ਉਸਾਰੀ ਜਾਰੀ ਹੈ। ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਕਈ ਥਾਵਾਂ 'ਤੇ ਬਿਨਾਂ ਮਨਜ਼ੂਰੀ ਤੋਂ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ। ਜਿਸ ਨਾਲ ਸਰਕਾਰ ਦਾ ਆਰਥਿਕ ਨੁਕਸਾਨ ਹੋਇਆ ਹੈ। ਸੀਨੀਅਰ ਡਿਪਟੀ ਮੇਅਰ ਨੇ ਇਲਜ਼ਾਮ ਲਾਇਆ ਕਿ ਪਿਛਲੇ ਚਾਰ ਸਾਲਾਂ ਵਿੱਚ ਮੇਅਰ ਨੇ ਆਪਣੀ ਜਾਇਦਾਦ ਅਤੇ ਪੈਸੇ ਵਿੱਚ ਸੈਂਕੜੇ ਗੁਣਾ ਦਾ ਵਾਧਾ ਕੀਤਾ ਹੈ।

ਸੀਨੀਅਰ ਡਿਪਟੀ ਮੇਅਰ ਨੇ ਪਟਿਆਲਾ ਵਿੱਚ ਸਮਾਗਮ ਦੌਰਾਨ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਕਰਕੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਸਮਾਗਮ ਵਿੱਚਕਰ ਹਾਜ਼ਰ ਲੋਕਾਂ ਨੂੰ ਸਟੇਜ ਤੋਂ ਮੇਅਰ ਖ਼ਿਲਾਫ਼ ਸ਼ਿਕਾਇਤ ਪੜ੍ਹ ਕੇ ਸੁਣਾਈ। ਭਗਵੰਤ ਮਾਨ ਨੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਵੱਲੋਂ ਦਿਖਾਈ ਹਿੰਮਤ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ। 

Related Post