Ludhiana PAU Student: ਦਹਿਸ਼ਤਗਰਦੀ ਗਤੀਵਿਧੀਆਂ ਦੇ ਸ਼ੱਕ ਦੇ ਘੇਰੇ ’ਚ ਆਇਆ PAU ਦਾ ਵਿਦਿਆਰਥੀ, ਜਾਣੋ ਪੂਰਾ ਮਾਮਲਾ

ਐਨ.ਆਈ.ਏ ਨੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਪਸ ਦੇ ਵਿੱਚ ਵੀ ਇੱਕ ਵਿਦਿਆਰਥੀ ਤੋ ਕਈ ਘੰਟੇ ਪੁੱਛਗਿੱਛ ਕੀਤੀ ਸੀ। ਫਿਲਹਾਲ ਉਸਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ।

By  Aarti September 17th 2023 04:44 PM -- Updated: September 17th 2023 04:48 PM

Ludhiana PAU Student: ਪਾਕਿਸਤਾਨ ਏਜੰਸੀ ਆਈ.ਐਸ.ਆਈ. ਸੋਸ਼ਲ ਮੀਡੀਆ ਦੇ ਜ਼ਰੀਏ ਭਾਰਤ ਦੇ ਨੌਜਵਾਨਾਂ ਨੂੰ ਝਾਂਸਾ ਦੇਕੇ ਸਪਾਈ ਬਣਾਉਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸ ਦੇ ਤਹਿਤ ਕੁਝ ਮਹੀਨੇ ਪਹਿਲੇ ਅਲੀਗੜ੍ਹ ਦੀ ਮੁਸਲਿਮ ਯੂਨੀਵਰਸਿਟੀ ਤੋਂ ਇੱਕ ਵਿਦਿਆਰਥੀ ਨੂੰ ਨੈਸ਼ਨਲ ਇਨਵੇਸਟੀਗੇਸ਼ਨ ਏਜੰਸੀ ਨੇ ਦਹਿਸ਼ਤਗਰਦਾਂ ਦੇ ਸੰਪਰਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੀ ਪੁੱਛਗਿੱਛ ਦੇ ਦੌਰਾਨ ਨੌਜਵਾਨ ਦੇ ਕੋਲੋਂ ਗੈਜਟ ਮਿਲਣ ਤੋਂ ਬਾਅਦ ਐਨ.ਆਈ.ਏ ਨੇ ਦੇਸ਼ ਦੀਆਂ 9 ਲੋਕੇਸ਼ਨਾ ’ਤੇ ਛਾਪੇਮਾਰੀ ਕੀਤੀ ਸੀ।

ਇਸੇ ਦੇ ਚੱਲਦੇ ਐਨ.ਆਈ.ਏ ਨੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਪਸ ਦੇ ਵਿੱਚ ਵੀ ਇੱਕ ਵਿਦਿਆਰਥੀ ਤੋ ਕਈ ਘੰਟੇ ਪੁੱਛਗਿੱਛ ਕੀਤੀ ਸੀ। ਫਿਲਹਾਲ ਉਸਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਕਰਨਾਟਕਾ, ਮੁੰਬਈ, ਉਤਰ ਪ੍ਰਦੇਸ਼, ਬਿਹਾਰ,ਸਾਉੱਥ ਗੋਆ ਵਿੱਚ ਐਨ.ਆਈ.ਏ ਨੇ ਰੇਡ ਕੀਤੀ ਸੀ। 


ਦੱਸ ਦਈਏ ਕਿ ਐਨ.ਆਈ.ਏ ਨੂੰ ਜਿਹੜੀ ਉਕਤ ਨੌਜਵਾਨ ਦੇ ਕੋਲੋਂ ਇਲੈਕਟ੍ਰਾਨਿਕ ਡਿਜ਼ੀਟਲ ਡਿਵਾਇਸ ਲੈਪਟਾਪ ਅਤੇ ਕਈ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਸੀ। ਉਸੇ ਡਿਵਾਈਸ ਦੇ ਵਿੱਚੋਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਦੇ ਵਿਦਿਆਰਥੀ ਦੀ ਵੀ ਚੈਟ ਸਾਹਮਣੇ ਆਈ ਹੈ।

ਸੂਤਰਾਂ ਦੇ ਮੁਤਾਬਕ ਰੇਡ ਦੇ ਦੌਰਾਨ ਜਦੋਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਦੇ ਵਿਦਿਆਰਥੀ ਕੋਲੋਂ ਪੁੱਛਗਿੱਛ ਕੀਤੀ, ਤਾਂ ਇਸ ਬਾਰੇ ਵਿਦਿਆਰਥੀ ਤੋਂ ਕਈ ਸਵਾਲ ਕੀਤੇ ਗਏ। ਕਿਉਂਕਿ ਏਜੰਸੀਆਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਚੈਟ ਅਤੇ ਹੋਰ ਵੀ ਡੀਟੇਲ ਮਿਲੀ ਹੈ। ਇਸੇ ਆਧਾਰ ’ਤੇ ਹੀ ਉਹ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਦੇ ਵਿਦਿਆਰਥੀ ਦੇ ਨਾਲ ਪੁੱਛਗਿੱਛ ਕਰ ਰਹੇ ਸੀ।

ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Bishnoi And Manesar: ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਵੀਡੀਓ ਕਾਲ: ਮੁਲਜ਼ਮ ਮੋਨੂੰ ਮਾਨੇਸਰ ਨਾਲ ਕਰ ਰਿਹਾ ਗੱਲ, ਦੇਖੋ ਵੀਡੀਓ

Related Post