Petrol and Diesel Prices Today : ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ; ਕੀ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਪਵੇਗਾ ਅਸਰ ?
Petrol and Diesel Prices Today : ਆਓ ਜਾਣਦੇ ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ।
Petrol and Diesel Prices Today : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬ੍ਰੈਂਟ ਕਰੂਡ ਫਿਊਚਰਜ਼ 4.8 ਫੀਸਦ ਡਿੱਗ ਕੇ 72 ਪ੍ਰਤੀ ਬੈਰਲ ਡਾਲਰ ਹੋ ਗਿਆ। ਹਾਲਾਂਕਿ, ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਆਓ ਜਾਣਦੇ ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ।
ਅੱਜ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ ਕੀ ਹੈ?
- ਨਵੀਂ ਦਿੱਲੀ - 102.12 ਰੁਪਏ
- ਕੋਲਕਾਤਾ - 113.51 ਰੁਪਏ
- ਮੁੰਬਈ - 111.21 ਰੁਪਏ
- ਚੇਨਈ - 107.76 ਰੁਪਏ
- ਗੁਰੂਗ੍ਰਾਮ - 102.97 ਰੁਪਏ
- ਨੋਇਡਾ - 101.96 ਰੁਪਏ
- ਬੰਗਲੁਰੂ - 111.68 ਰੁਪਏ
- ਭੁਵਨੇਸ਼ਵਰ - 108.97 ਰੁਪਏ
- ਚੰਡੀਗੜ੍ਹ - 101.54 ਰੁਪਏ
- ਹੈਦਰਾਬਾਦ - 115.69 ਰੁਪਏ
- ਜੈਪੁਰ - 113.19 ਰੁਪਏ
- ਲਖਨਊ - 101.86 ਰੁਪਏ
- ਪਟਨਾ - 113.37 ਰੁਪਏ
- ਤਿਰੂਵਨੰਤਪੁਰਮ - 115.49 ਰੁਪਏ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਡੀਜ਼ਲ ਦੀ ਕੀਮਤ
- ਨਵੀਂ ਦਿੱਲੀ - 95.20 ਰੁਪਏ
- ਕੋਲਕਾਤਾ - 99.82 ਰੁਪਏ
- ਮੁੰਬਈ - 97.83 ਰੁਪਏ
- ਚੇਨਈ - 99.55 ਰੁਪਏ
- ਗੁਰੂਗ੍ਰਾਮ - 95.64 ਰੁਪਏ
- ਨੋਇਡਾ - 95.44 ਰੁਪਏ
- ਬੈਂਗਲੁਰੂ - 99.56 ਰੁਪਏ
- ਭੁਵਨੇਸ਼ਵਰ - 100.68 ਰੁਪਏ
- ਚੰਡੀਗੜ੍ਹ - 89.47 ਰੁਪਏ
- ਹੈਦਰਾਬਾਦ - 103.82 ਰੁਪਏ
- ਜੈਪੁਰ - 98.25 ਰੁਪਏ
- ਲਖਨਊ - 95.36 ਰੁਪਏ
- ਪਟਨਾ - 99.36 ਰੁਪਏ
- ਤਿਰੂਵਨੰਤਪੁਰਮ - 104.40 ਰੁਪਏ
ਪੈਟਰੋਲ ਅਤੇ ਡੀਜ਼ਲ ਕਦੋਂ ਹੋਵੇਗਾ ਸਸਤਾ ?
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ 76 ਦਿਨਾਂ ਤੱਕ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ। ਹਾਲਾਂਕਿ, ਉਸ ਤੋਂ ਬਾਅਦ, ਤੇਲ ਦੀਆਂ ਕੀਮਤਾਂ ਵਿੱਚ 7.60 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮੁੜ ਤੋਂ ਗਿਰਾਵਟ ਹੋਣ ਕਾਰਨ ਇਹ ਸਵਾਲ ਉੱਠਿਆ ਹੈ ਕਿ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣਗੀਆਂ?
ਇਹ ਵੀ ਪੜ੍ਹੋ : Punjab Weather Update : 41 ਡਿਗਰੀ ਤੱਕ ਪਹੁੰਚਿਆ ਪੰਜਾਬ ਦਾ ਤਾਪਮਾਨ; ਜਾਣੋ ਆਉਣ ਵਾਲੇ ਦਿਨਾਂ ’ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ