Fri, Jun 26, 2026
Whatsapp

PSSSB ਇੰਸਪੈਕਟਰ ਭਰਤੀ ਦੇ ਨਤੀਜਿਆਂ 'ਚੋਂ ਧਾਂਦਲੀ ਦੀ ਬੋਅ ! ਮੈਰਿਟ 'ਚ ਅਜੀਬੋ-ਗਰੀਬ ਨਾਵਾਂ 'ਤੇ ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਵਾਲ

PSSSB Excise Inspector Result 2026 : ਸ਼੍ਰੋਮਣੀ ਅਕਾਲੀ ਦਲ ਨੇ ਸੂਚੀ ਵਿੱਚ ਅਜੀਬੋ-ਗਰੀਬ ਨਾਵਾਂ ਨੂੰ ਲੈ ਕੇ ਲਾਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਰਿਟ ਸੂਚੀ 'ਤੇ ਸਵਾਲ ਖੜੇ ਕੀਤੇ ਹਨ ਕਿ ਅਜਿਹਾ ਕਿਵੇਂ ਹੋਇਆ। ਉਨ੍ਹਾਂ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Reported by:  PTC News Desk  Edited by:  KRISHAN KUMAR SHARMA -- June 26th 2026 02:09 PM -- Updated: June 26th 2026 02:18 PM
PSSSB ਇੰਸਪੈਕਟਰ ਭਰਤੀ ਦੇ ਨਤੀਜਿਆਂ 'ਚੋਂ ਧਾਂਦਲੀ ਦੀ ਬੋਅ ! ਮੈਰਿਟ 'ਚ ਅਜੀਬੋ-ਗਰੀਬ ਨਾਵਾਂ 'ਤੇ ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਵਾਲ

PSSSB ਇੰਸਪੈਕਟਰ ਭਰਤੀ ਦੇ ਨਤੀਜਿਆਂ 'ਚੋਂ ਧਾਂਦਲੀ ਦੀ ਬੋਅ ! ਮੈਰਿਟ 'ਚ ਅਜੀਬੋ-ਗਰੀਬ ਨਾਵਾਂ 'ਤੇ ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਵਾਲ

PSSSB Excise Inspector Result 2026 : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਭਰਤੀ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ, ਪਰ ਇਸਦੀ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚੋਂ ਘੁਟਾਲੇ (scam) ਨੂੰ ਲੈ ਕੇ ਸਵਾਲ ਖੜੇ ਹੋ ਗਏ ਹਨ। ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਸੂਚੀ ਵਿੱਚ ਅਜੀਬੋ-ਗਰੀਬ ਨਾਵਾਂ ਨੂੰ ਲੈ ਕੇ ਲਾਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੈਰਿਟ ਸੂਚੀ 'ਤੇ ਸਵਾਲ ਖੜੇ ਕੀਤੇ ਹਨ ਕਿ ਅਜਿਹਾ ਕਿਵੇਂ ਹੋਇਆ। ਉਨ੍ਹਾਂ ਨੇ 'ਆਪ' ਸਰਕਾਰ (AAP) 'ਤੇ ਨਿਸ਼ਾਨਾ ਲਾਉਂਦੇ ਹੋਏ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਮੈਰਿਟ ਸੂਚੀ 'ਚ ਕਿਥੇ ਤੇ ਕਿਵੇਂ ਗੜਬੜੀ ?


ਇਹ ਭਰਤੀ ਪ੍ਰੀਖਿਆ 31 ਮਈ ਨੂੰ ਕਰਵਾਈ ਗਈ ਸੀ, ਜਿਸ ਲਈ ਕਰੀਬ 1,43,450 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਮੰਗਲਵਾਰ ਨੂੰ 197 ਅਸਾਮੀਆਂ ਲਈ ਮੈਰਿਟ ਲਿਸਟ ਜਾਰੀ ਕੀਤੀ ਗਈ। ਲਿਸਟ ਸਾਹਮਣੇ ਆਉਂਦੇ ਹੀ ਕੋਚਿੰਗ ਸੰਸਥਾਵਾਂ ਅਤੇ ਉਮੀਦਵਾਰਾਂ ਨੇ ਸੋਸ਼ਲ ਮੀਡੀਆ 'ਤੇ ਸਕ੍ਰੀਨਸ਼ਾਟ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ।

ਮੈਰਿਟ ਲਿਸਟ ਵਿੱਚ ਕੁਝ ਐਂਟਰੀਆਂ ਨੇ ਖਾਸ ਤੌਰ 'ਤੇ ਧਿਆਨ ਖਿੱਚਿਆ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਉਦਾਹਰਨ ਵਜੋਂ "State Bank of India" ਨਾਮ ਨਾਲ ਦਰਜ ਇੱਕ ਉਮੀਦਵਾਰ ਨੇ ਅਨੁਸੂਚਿਤ ਜਾਤੀ (SC) ਸ਼੍ਰੇਣੀ ਹੇਠ ਅਰਜ਼ੀ ਦਿੱਤੀ ਹੋਈ ਦਿਖਾਈ ਦਿੱਤੀ ਅਤੇ ਪ੍ਰੀਖਿਆ ਦੇ ਪਹਿਲੇ ਪੜਾਅ ਵਿੱਚ 34 ਅੰਕ ਅਤੇ ਦੂਜੇ ਪੜਾਅ ਵਿੱਚ 21.25 ਅੰਕ ਪ੍ਰਾਪਤ ਕੀਤੇ ਹੋਏ ਦਰਸਾਏ ਗਏ। ਇਸੇ ਤਰ੍ਹਾਂ "Ek Din Karmawala" ਨਾਮ ਵਾਲੇ ਉਮੀਦਵਾਰ ਨੂੰ ਜਨਰਲ ਸ਼੍ਰੇਣੀ ਵਿੱਚ ਦਰਸਾਇਆ ਗਿਆ, ਜਿਸ ਨੇ ਪਹਿਲੇ ਪੜਾਅ ਵਿੱਚ 22 ਅੰਕ ਹਾਸਲ ਕੀਤੇ ਪਰ ਦੂਜੇ ਪੜਾਅ ਲਈ "ਯੋਗ ਨਹੀਂ" ਦਰਸਾਇਆ ਗਿਆ।

ਇਸ ਤੋਂ ਇਲਾਵਾ "GIPS" ਨਾਮ ਵਾਲੇ ਉਮੀਦਵਾਰ ਦੇ ਪਹਿਲੇ ਪੜਾਅ ਵਿੱਚ 40 ਅੰਕ ਅਤੇ ਦੂਜੇ ਪੜਾਅ ਵਿੱਚ 40.25 ਅੰਕ ਦਰਸਾਏ ਗਏ ਹਨ, ਜਦਕਿ "Smile" ਅਤੇ "Uree" ਨਾਮਾਂ ਵਾਲੇ ਉਮੀਦਵਾਰਾਂ ਨੂੰ ਦੂਜੇ ਪੜਾਅ ਵਿੱਚ ਗੈਰਹਾਜ਼ਰ (Absent) ਦਿਖਾਇਆ ਗਿਆ ਹੈ।

ਅਕਾਲੀ ਦਲ ਨੇ ਚੁੱਕੇ ਸਵਾਲ

ਇਸ ਘਟਨਾ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਮਾਮਲਾ "ਹੈਰਾਨ ਕਰਨ ਵਾਲਾ, ਸ਼ਰਮਨਾਕ ਅਤੇ ਬਿਲਕੁਲ ਅਸਵੀਕਾਰਯੋਗ" ਹੈ ਅਤੇ ਇਸ ਨਾਲ ਪੰਜਾਬ ਵਿੱਚ ਸਰਕਾਰੀ ਭਰਤੀ ਪ੍ਰਣਾਲੀ ਦੀ ਸਾਖ ਨੂੰ ਝਟਕਾ ਲੱਗਿਆ ਹੈ।

ਮੈਰਿਟ ਸੂਚੀ 'ਚ ਅਜੀਬੋ-ਗਰੀਬ ਨਾਂਵਾਂ 'ਤੇ PSSSB ਦਾ ਬਿਆਨ

ਉਧਰ, PSSSB ਦੇ ਸਕੱਤਰ ਅਮਰਿੰਦਰ ਸਿੰਘ ਤਿਵਾਣਾ ਨੇ ਕਿਹਾ ਕਿ ਬੋਰਡ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਭਵ ਹੈ ਕੁਝ ਉਮੀਦਵਾਰਾਂ ਨੇ ਆਨਲਾਈਨ ਅਰਜ਼ੀ ਭਰਦੇ ਸਮੇਂ ਨਾਮ ਵਾਲੇ ਕਾਲਮ ਵਿੱਚ ਗਲਤ ਜਾਣਕਾਰੀ ਦਰਜ ਕਰ ਦਿੱਤੀ ਹੋਵੇ, ਜਿਸ ਕਾਰਨ ਇਹ ਐਂਟਰੀਆਂ ਮੈਰਿਟ ਲਿਸਟ ਵਿੱਚ ਆ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਕਨੀਕੀ ਜਾਂ ਕਲੈਰੀਕਲ ਗਲਤੀ ਵੀ ਹੋ ਸਕਦੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਸਪੱਸ਼ਟ ਹੋਵੇਗਾ।

ਫਿਲਹਾਲ ਬੋਰਡ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਮੈਰਿਟ ਲਿਸਟ ਵਿੱਚ ਦਰਜ ਇਹ ਅਜੀਬ ਨਾਮ ਸਿਰਫ਼ ਡਾਟਾ ਐਂਟਰੀ ਜਾਂ ਤਕਨੀਕੀ ਗਲਤੀ ਦਾ ਨਤੀਜਾ ਹਨ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK