ਉਤਰਾਖੰਡ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ਹਾਦਸੇ ਦਾ ਸ਼ਿਕਾਰ, 11 ਜਣਿਆਂ ਦੀ ਮੌਤ, 10 ਗੰਭੀਰ
Shahjahanpur Bus accident: ਸੜਕ ਹਾਦਸੇ ਦਾ ਸ਼ਿਕਾਰ ਹੋਏ ਇਹ ਸਾਰੇ ਸੀਤਾਪੁਰ ਜ਼ਿਲ੍ਹੇ ਦੇ ਵਸਨੀਕ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਪੂਰਨਗਿਰੀ ਮਾਤਾ ਦੇ ਦਰਸ਼ਨਾਂ ਲਈ ਉਤਰਾਖੰਡ ਜਾ ਰਹੇ ਸਨ ਕਿ ਰਸਤੇ ਵਿਚ ਇਹ ਦਰਦਨਾਕ ਹਾਦਸਾ ਵਾਪਰ ਗਿਆ।
Shahjahanpur Bus accident: ਉੱਤਰ ਪ੍ਰਦੇਸ਼ (UP Bus Accident) ਦੇ ਸ਼ਾਹਜਹਾਂਪੁਰ 'ਚ ਸ਼ਨੀਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਗੰਭੀਰ ਜ਼ਖਮੀ ਹੋ ਗਏ। ਸੜਕ ਹਾਦਸੇ ਦਾ ਸ਼ਿਕਾਰ ਹੋਏ ਇਹ ਸਾਰੇ ਸੀਤਾਪੁਰ ਜ਼ਿਲ੍ਹੇ ਦੇ ਵਸਨੀਕ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਪੂਰਨਗਿਰੀ ਮਾਤਾ ਦੇ ਦਰਸ਼ਨਾਂ ਲਈ ਉਤਰਾਖੰਡ ਜਾ ਰਹੇ ਸਨ ਕਿ ਰਸਤੇ ਵਿਚ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਹਾਦਸਾ ਸ਼ਾਹਜਹਾਂਪੁਰ ਦੇ ਖੁਟਾਰ ਇਲਾਕੇ 'ਚ ਗੋਲਾ-ਲਖੀਮਪੁਰ ਰੋਡ 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਵਾਪਰਿਆ। ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਬੱਸ ਇੱਕ ਢਾਬੇ ਦੇ ਸਾਹਮਣੇ ਖੜ੍ਹੀ ਸੀ ਤਾਂ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਗਿਲਾਸ ਨਾਲ ਭਰਿਆ ਡੰਪਰ ਬੱਸ 'ਤੇ ਪਲਟ ਗਿਆ।
ਟੱਕਰ ਕਾਰਨ ਕੁਝ ਲੋਕ ਡੰਪਰ ਦੇ ਹੇਠਾਂ ਦੱਬ ਗਏ, ਜਿਸ ਕਾਰਨ ਢਾਬੇ 'ਤੇ ਹੰਗਾਮਾ ਮੱਚ ਗਿਆ। ਢਾਬੇ ਦੇ ਮੁਲਾਜ਼ਮ ਤੁਰੰਤ ਮਦਦ ਲਈ ਦੌੜੇ ਪਰ ਡੰਪਰ ਵਿੱਚੋਂ ਚਾਰੇ ਪਾਸੇ ਖਿੱਲਰੀ ਹੋਈ ਬੱਜਰੀ ਕਾਰਨ ਰਾਹਤ ਕਾਰਜਾਂ 'ਚ ਮੁਸ਼ਕਿਲਾਂ ਆਈਆਂ। ਇਸ ਤੋਂ ਬਾਅਦ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਤੁਰੰਤ ਕਰੇਨ ਅਤੇ ਬੈਕਹੋ ਲੋਡਰ ਦਾ ਪ੍ਰਬੰਧ ਕੀਤਾ ਅਤੇ ਜ਼ਖਮੀਆਂ ਨੂੰ ਉਥੋਂ ਬਾਹਰ ਕੱਢਿਆ। ਹਾਲਾਂਕਿ ਉਦੋਂ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ 25 ਗੰਭੀਰ ਰੂਪ 'ਚ ਜ਼ਖਮੀ ਲੋਕਾਂ ਦਾ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।