Patiala Pitbull Dog Attack News : ਪਿੱਟਬੁੱਲ ਹਮਲਾ ਮਾਮਲੇ ’ਚ ਐਕਸ਼ਨ ; FIR ਨੰਬਰ 137 ਦਰਜ, ਮਾਲਕ ਦੀ ਪਛਾਣ ਲਈ ਜਾਂਚ ਜਾਰੀ
ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪਿੱਟਬੁੱਲ ਦਾ ਅਸਲ ਮਾਲਕ ਕੌਣ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ।
Patiala Pitbull Dog Attack News : ਪਟਿਆਲਾ ਦੇ ਘੁੰਮਣ ਨਗਰ ਵਿੱਚ ਮਹਿਲਾ ’ਤੇ ਪਿੱਟਬੁੱਲ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਨੰਬਰ 137 ਦਰਜ ਕੀਤੀ ਹੈ। ਪੁਲਿਸ ਨੇ ਇਹ ਮਾਮਲਾ BNS ਦੀ ਧਾਰਾ 291 ਅਤੇ 125 ਤਹਿਤ ਦਰਜ ਕੀਤਾ ਹੈ।
ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਕੀਤੀ ਦਰਜ
ਪੁਲਿਸ ਮੁਤਾਬਕ ਐਫਆਈਆਰ ਵਿੱਚ ਇਸ ਸਮੇਂ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਵਾਲਾ ਕੁੱਤਾ ਘੁੰਮਣ ਨਗਰ ਦੇ ਜਿਸ ਘਰ ਵਿੱਚੋਂ ਨਿਕਲਿਆ ਸੀ, ਐਫਆਈਆਰ ਵਿੱਚ ਉਸੇ ਘਰ ਦਾ ਹਾਊਸ ਨੰਬਰ ਦਰਜ ਕੀਤਾ ਗਿਆ ਹੈ, ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਕੁੱਤਾ ਅਸਲ ਵਿੱਚ ਕਿਸ ਵਿਅਕਤੀ ਦਾ ਹੈ।
ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪਿੱਟਬੁੱਲ ਦਾ ਅਸਲ ਮਾਲਕ ਕੌਣ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ 15 ਅਗਸਤ ਦੀਆਂ ਡਿਊਟੀਆਂ ਕਾਰਨ ਕੁਝ ਦੇਰ ਨਾਲ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ
ਕਾਬਿਲੇਗੌਰ ਹੈ ਕਿ ਬੀਤੇ ਦਿਨ ਇੱਕ ਪਿਟਬੁੱਲ ਕੁੱਤਾ ਅਚਾਨਕ ਇੱਕ ਪਤੀ-ਪਤਨੀ 'ਤੇ ਹਮਲਾ ਕਰ ਦਿੰਦਾ ਹੈ ਜੋ ਘਰ ਦੇਖਣ ਲਈ ਆਪਣੇ ਇਕ ਮਕਾਨ ਦੇ ਬਾਹਰ ਖੜ੍ਹੇ ਸੀ। ਪਿਟਬੁੱਲ ਪਹਿਲਾਂ ਔਰਤ 'ਤੇ ਹਮਲਾ ਕਰਦਾ ਹੈ। ਜਦੋਂ ਪਤੀ ਔਰਤ ਨੂੰ ਬਚਾਉਣ ਲਈ ਆਉਂਦਾ ਹੈ, ਤਾਂ ਇਹ ਉਸ 'ਤੇ ਵੀ ਹਮਲਾ ਕਰ ਦਿੰਦਾ ਹੈ। ਇਸ ਘਟਨਾ ਦੀ ਵੀਡੀਓ ਕਾਫ਼ੀ ਡਰਾਉਣੀ ਹੈ।
ਉੱਥੇ ਮੌਜੂਦ ਲੋਕ ਪਿਟਬੁੱਲ ਨੂੰ ਭਜਾਉਣ ਲਈ ਕਈ ਵਾਰ ਹਮਲਾ ਕੀਤਾ, ਪਰ ਪਿਟਬੁੱਲ ਫਿਰ ਵੀ ਉਨ੍ਹਾਂ ਨੂੰ ਨਹੀਂ ਛੱਡਦਾ। ਇਹ ਲਗਭਗ ਇੱਕ ਮਿੰਟ ਅਤੇ 15 ਸਕਿੰਟਾਂ ਤੱਕ ਦੋਵਾਂ 'ਤੇ ਹਮਲਾ ਕਰਦਾ ਰਹਿੰਦਾ ਹੈ। ਇਸ ਦੌਰਾਨ, ਪਿਟਬੁੱਲ ਜੋੜੇ ਨੂੰ ਤਕਰੀਬਨ 26 ਵਾਰ ਕੱਟਦਾ ਦਿਖਾਈ ਦਿੱਤਾ ਹੈ।
ਪੀੜਤ ਨੇ ਦੱਸੀ ਹੱਡਬੀਤੀ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਨਾਲ ਇੱਕ ਘਰ ਦੇਖਣ ਜਾ ਰਿਹਾ ਸੀ। ਮੈਨੂੰ ਕਿਰਾਏ ਲਈ ਗਈ ਇੱਕ ਜਾਇਦਾਦ ਦੇਖਣ ਲਈ ਬੁਲਾਇਆ ਗਿਆ ਸੀ। ਜਿਵੇਂ ਹੀ ਅਸੀਂ ਪਹੁੰਚੇ ਅਤੇ ਗੇਟ ਖੋਲ੍ਹਿਆ, ਕੁੱਤੇ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਹ ਅਤੇ ਮੇਰੀ ਪਤਨੀ ਜ਼ਖਮੀ ਹੋ ਗਏ। ਮੇਰੇ ਸਾਰੇ ਸਰੀਰ 'ਤੇ ਟਾਂਕੇ ਲੱਗੇ ਹਨ। ਮੇਰੀ ਪਤਨੀ ਦੇ ਹੱਥਾਂ ਅਤੇ ਲੱਤਾਂ ਦੀ ਸਰਜਰੀ ਹੋਈ ਹੈ। ਮੈਂ ਇਨਸਾਫ ਚਾਹੁੰਦਾ ਹਾਂ। ਮਾਲਕ ਦੇ ਕਹਿਣ ਤੋਂ ਬਾਅਦ ਵੀ ਕੁੱਤਾ ਨਹੀਂ ਰੁਕਿਆ। ਸਰਜਰੀ ਤੋਂ ਬਾਅਦ ਮੇਰੀ ਪਤਨੀ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਪਿਟਬੁਲ ਦਾ ਭਿਆਨਕ ਹਮਲਾ, ਮਕਾਨ ਦੇਖਣ ਆਏ ਪਤੀ-ਪਤਨੀ ਨੂੰ ਬੁਰੇ ਤਰੀਕੇ ਨੋਚਿਆ, ਵੀਡੀਓ ਆਈ ਸਾਹਮਣੇ!