ਨੇਪਾਲ ਦੇ ਪੋਖਰਾ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ, 72 ਲੋਕ ਸਨ ਸਵਾਰ, 68 ਲਾਸ਼ਾਂ ਬਰਾਮਦ

By  Ravinder Singh January 15th 2023 12:00 PM -- Updated: January 16th 2023 08:27 AM

ਕਾਠਮੰਡੂ : ਨੇਪਾਲ ਦੇ ਪੋਖਰਾ ਵਿਚ ਐਤਵਾਰ ਸਵੇਰੇ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਕਿਹਾ ਜਾਂਦਾ ਹੈ ਕਿ ਇਸ ਜਹਾਜ਼ ਵਿੱਚ 72 ਸੀਟਾਂ ਹਨ। ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਇਸ ਕਾਰਨ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। < color="#1b1b1b" face="Roboto, Arial, sans-serif">ਜਾਣਕਾਰੀ ਮੁਤਾਬਕ ਹੁਣ ਤੱਕ 68 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਹਾਜ਼ ਵਿੱਚ ਪੰਜ ਭਾਰਤੀ ਅਤੇ 14 ਵਿਦੇਸ਼ੀ ਨਾਗਰਿਕ ਵੀ ਸਵਾਰ ਸਨ।


ਹਾਦਸੇ ਦੇ ਸਮੇਂ ਯੇਤੀ ਏਅਰਲਾਈਨਜ਼ ਦੇ ਜਹਾਜ਼ 'ਚ 68 ਯਾਤਰੀ ਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।


ਬਚਾਅ ਟੀਮ ਨੂੰ ਹੈਲੀਕਾਪਟਰ ਰਾਹੀਂ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਨੇਪਾਲ ਪੁਲਿਸ ਨੇ ਦੱਸਿਆ ਕਿ ਜਹਾਜ਼ ਨੂੰ ਹਵਾ ਵਿੱਚ ਹੀ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ। ਜਦਕਿ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਰਾਬ ਮੌਸਮ ਦੌਰਾਨ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੋਖਰਾ ਹਵਾਈ ਅੱਡੇ ਦਾ ਇਲਾਕਾ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਰਨਵੇ 'ਤੇ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ : ਉਡਾਨ 'ਚ ਮੁਸਾਫ਼ਰ ਦੀ ਵਿਗੜੀ ਸਿਹਤ, ਐਮਰਜੈਂਸੀ ਲੈਂਡਿੰਗ ਦੇ ਬਾਵਜੂਦ ਨਹੀਂ ਬਚੀ ਜਾਨ

Related Post