ਪੀਐਮ ਮੋਦੀ ਤੇ ਸੀਐਮ ਭਗਵੰਤ ਮਾਨ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

By  Ravinder Singh February 14th 2023 11:27 AM -- Updated: February 14th 2023 11:58 AM

ਨਵੀਂ ਦਿੱਲੀ : ਪੁਲਵਾਮਾ ਜ਼ਿਲ੍ਹੇ 'ਚ ਹੋਏ ਆਤਮਘਾਤੀ ਹਮਲੇ ਦੀ ਚੌਥੀ ਬਰਸੀ ਹੈ। ਇਸ ਦਿਨ ਨੂੰ ਪੂਰਾ ਦੇਸ਼ ਨਮ ਅੱਖਾਂ ਨਾਲ ਸ਼ਹੀਦ ਹੋਏ 40 ਜਵਾਨਾਂ ਨੂੰ ਨਮਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


ਟਵੀਟ ਕਰਕੇ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਆਪਣੇ ਬਹਾਦਰ ਨਾਇਕਾਂ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੂੰ ਅਸੀਂ ਇਸ ਦਿਨ ਪੁਲਵਾਮਾ ਵਿਚ ਗੁਆ ਦਿੱਤਾ ਸੀ। ਅਸੀਂ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗੇ। ਉਨ੍ਹਾਂ ਦੀ ਹਿੰਮਤ ਸਾਨੂੰ ਮਜ਼ਬੂਤ ਤੇ ਵਿਕਸਤ ਭਾਰਤ ਬਣਾਉਣ ਲਈ ਪ੍ਰੇਰਿਤ ਕਰਦੀ ਹੈ।



ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਪੁਲਵਾਮਾ ਵਿਖੇ ਹੋਏ ਦਰਦਨਾਕ ਹਮਲੇ ਵਿਚ ਸ਼ਹੀਦ ਹੋਏ ਬਹਾਦਰ ਜਵਾਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ।


ਦੇਸ਼ ਹਿੱਤ ਜਵਾਨਾਂ ਨੇ ਆਪਣੀ ਜਾਨ ਲੇਖੇ ਲਾਈ…ਸਾਰਿਆਂ ਨੂੰ ਦਿਲੋਂ ਸਲਾਮ…ਪੂਰੇ ਭਾਰਤ ਦੀਆਂ ਦੁਆਵਾਂ ਹਮੇਸ਼ਾ ਵਾਂਗ ਅੱਜ ਵੀ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਨੇ…।

ਇਹ ਵੀ ਪੜ੍ਹੋ : ਜ਼ਮੀਨ ਤੋਂ ਕਬਜ਼ੇ ਛੁਡਾਉਣ ਗਏ ਅਫ਼ਸਰਾਂ ਦੀ ਮੌਜੂਦਗੀ 'ਚ ਮਾਂ-ਧੀ ਜ਼ਿੰਦਾ ਸੜੀਆਂ, ਲੋਕਾਂ ਵੱਲੋਂ ਹੰਗਾਮਾ

ਕਾਬਿਲੇਗੌਰ ਹੈ ਕਿ ਚਾਰ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ 'ਤੇ ਆਪਣੀਆਂ ਜਾਨਾਂ ਦੇਣ ਵਾਲੇ 40 ਸੀਆਰਪੀਐਫ ਜਵਾਨਾਂ ਦੀ ਯਾਦ ਵਿੱਚ ਲੈਥਪੋਰਾ ਵਿਖੇ ਇਕ ਯਾਦਗਾਰ ਸਥਾਨ ਦਾ ਉਦਘਾਟਨ ਕੀਤਾ ਗਿਆ ਸੀ।

ਇਹ ਯਾਦਗਾਰ ਸੀਆਰਪੀਐਫ ਦੀ 185 ਬਟਾਲੀਅਨ ਦੇ ਕੈਂਪ ਵਿਚ ਸਥਾਪਿਤ ਕੀਤੀ ਗਈ ਹੈ, ਜਿੱਥੇ ਜੈਸ਼ ਦੇ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਚ ਵਿਸਫੋਟਕ ਨਾਲ ਭਰੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਸਾਰੇ 40 ਜਵਾਨਾਂ ਦੀਆਂ ਤਸਵੀਰਾਂ ਦੇ ਨਾਲ ਉਨ੍ਹਾਂ ਦੇ ਨਾਂ ਅਤੇ ਸੀਆਰਪੀਐਫ ਦਾ ਮਾਟੋ 'ਸੇਵਾ ਤੇ ਵਫ਼ਾਦਾਰੀ' ਵੀ ਯਾਦਗਾਰ 'ਤੇ ਉੱਕਰਿਆ ਹੋਇਆ ਹੈ।

Related Post