PM ਮੋਦੀ ਨੇ 100 ਕਰੋੜ ਫਾਲੋਅਰਜ਼ ਦਾ ਅੰਕੜਾ ਕੀਤਾ ਪਾਰ, ਟਰੰਪ ਨੂੰ ਪਛਾਣ ਕੇ ਦੁਨੀਆ ਦੇ ਸਭ ਤੋਂ ਵੱਧ ਫਾਲੋਅਰਜ਼ ਵਾਲੇ ਨੇਤਾ ਬਣੇ
PM Modi Instagram : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਨੂੰ ਪਾਰ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਹ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਅਤੇ ਸਿਆਸਤਦਾਨ ਬਣ ਗਏ ਹਨ।
PM Modi Instagram : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਨੂੰ ਪਾਰ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ (PM Modi Record) ਕਾਇਮ ਕੀਤਾ ਹੈ। ਉਹ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਅਤੇ ਸਿਆਸਤਦਾਨ ਬਣ ਗਏ ਹਨ। ਇਹ ਪ੍ਰਾਪਤੀ ਉਨ੍ਹਾਂ ਦੀ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਮੌਜੂਦਗੀ ਅਤੇ ਪ੍ਰਸਿੱਧੀ ਨੂੰ ਦਰਸਾਉਂਦੀ ਹੈ।
ਅਮਰੀਕੀ ਰਾਸ਼ਟਰਪਤੀ ਨੂੰ ਪਛਾਣ ਕੇ ਉਪਲਬੱਧੀ ਕੀਤੀ ਹਾਸਲ
ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਛਾੜਦੇ ਹੋਏ ਉਪਲਬੱਧੀ ਹਾਸਲ ਕੀਤੀ, ਜਿਨ੍ਹਾਂ ਦੇ 43.2 ਮਿਲੀਅਨ ਫਾਲੋਅਰਜ਼ ਨਾਲ ਦੂਜੇ ਸਥਾਨ 'ਤੇ ਹਨ, ਜਦਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ (15 ਮਿਲੀਅਨ), ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ (14.4 ਮਿਲੀਅਨ), ਤੁਰਕੀ ਦੇ ਰਾਸ਼ਟਰਪਤੀ ਏਰਦੋਗਨ (11.6 ਮਿਲੀਅਨ) ਅਤੇ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ (6.4 ਮਿਲੀਅਨ) ਕਾਫੀ ਪਿੱਛੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਇੰਸਟਾਗ੍ਰਾਮ 'ਤੇ ਕੁੱਲ 1,205 ਪੋਸਟਾਂ ਕੀਤੀਆਂ ਹਨ। ਉਹ ਇੰਸਟਾਗ੍ਰਾਮ 'ਤੇ ਕਿਸੇ ਨੂੰ ਵੀ ਫਾਲੋ ਨਹੀਂ ਕਰਦੇ, ਪਰ ਉਨ੍ਹਾਂ ਦੇ ਫਾਲੋਅਰਜ਼ 100 ਮਿਲੀਅਨ ਤੋਂ ਵੱਧ ਹੋ ਗਏ ਹਨ।
2014 'ਚ ਸ਼ੁਰੂ ਕੀਤਾ ਸੀ ਇੰਸਟਾਗ੍ਰਾਮ ਸਫ਼ਰ
ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਇੰਸਟਾਗ੍ਰਾਮ 'ਤੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਦੋਂ ਤੋਂ, ਉਨ੍ਹਾਂ ਦੀ ਸੋਸ਼ਲ ਮੀਡੀਆ ਮੌਜੂਦਗੀ ਲਗਾਤਾਰ ਵਧਦੀ ਗਈ ਹੈ। ਸੋਸ਼ਲ ਮੀਡੀਆ ਉਨ੍ਹਾਂ ਦੇ ਰਾਜਨੀਤਿਕ ਅਕਸ ਅਤੇ ਜਨਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸ ਪਲੇਟਫਾਰਮ 'ਤੇ ਸਰਗਰਮ ਰਹਿਣ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਸਾਂਝਾ ਕਰਨ ਦੀ ਪ੍ਰਧਾਨ ਮੰਤਰੀ ਦੀ ਰਣਨੀਤੀ ਨੇ ਉਨ੍ਹਾਂ ਨੂੰ ਜਨਤਾ ਦੇ ਨੇੜੇ ਲਿਆਂਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਡਿਜੀਟਲ ਇੰਡੀਆ ਨੂੰ ਤੇਜ਼ੀ ਨਾਲ ਉਤਸ਼ਾਹਿਤ ਕੀਤਾ ਗਿਆ। 2014 ਤੋਂ 2026 ਤੱਕ, ਲੱਖਾਂ ਭਾਰਤੀ ਇੰਟਰਨੈੱਟ ਨਾਲ ਜੁੜ ਗਏ ਅਤੇ ਡਿਜੀਟਲ ਤੌਰ 'ਤੇ ਆਪਣੇ ਵਿਚਾਰ ਸਾਂਝੇ ਕਰਨ ਲੱਗੇ।