Power Outage in Rajindra Hospital : ਮੁੜ ਹਾਈਕੋਰਟ ਪਹੁੰਚਿਆ ਰਾਜਿੰਦਰਾ ਹਸਪਤਾਲ ’ਚ ਬਿਜਲੀ ਜਾਣ ਦਾ ਮਾਮਲਾ; ਮਾਨ ਸਰਕਾਰ ਤੇ PSPCL ਨੂੰ ਨੋਟਿਸ ਜਾਰੀ

ਹਾਈਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪੰਜਾਬਬ ਦੇ ਮੁੱਖ ਸਕੱਤਰ ਅਤੇ ਪੀਐਸਪੀਸੀਐੱਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਨ੍ਹਾਂ ਕੋਲੋਂ ਮਾਮਲੇ ਸਬੰਧੀ ਅਗਲੀ ਸੁਣਵਾਈ ਦੌਰਾਨ ਜਵਾਬ ਮੰਗਿਆ ਹੈ। ਮਾਮਲੇ ਸਬੰਧੀ ਅਗਲੀ ਸੁਣਵਾਈ 19 ਮਈ ਨੂੰ ਹੋਵੇਗੀ।

By  Aarti May 1st 2025 02:56 PM

Power Outage in Rajindra Hospital :  ਪਟਿਆਲਾ ਦੇ ਰਾਜਿੰਦਰਾ ਹਸਪਤਾਲ ਇੱਕ ਵਾਰ ਫਿਰ ਤੋਂ ਵਿਵਾਦਾਂ ’ਚ ਫਸ ਗਿਆ ਹੈ। ਦੱਸ ਦਈਏ ਕਿ ਮੁੜ ਤੋਂ ਬਿਜਲੀ ਜਾਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਹੁੰਚ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪੰਜਾਬਬ ਦੇ ਮੁੱਖ ਸਕੱਤਰ ਅਤੇ ਪੀਐਸਪੀਸੀਐੱਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਨ੍ਹਾਂ ਕੋਲੋਂ ਮਾਮਲੇ ਸਬੰਧੀ ਅਗਲੀ ਸੁਣਵਾਈ ਦੌਰਾਨ ਜਵਾਬ ਮੰਗਿਆ ਹੈ। ਮਾਮਲੇ ਸਬੰਧੀ ਅਗਲੀ ਸੁਣਵਾਈ 19 ਮਈ ਨੂੰ ਹੋਵੇਗੀ। 

ਦੱਸ ਦਈਏ ਕਿ ਵਕੀਲ ਸੁਨੈਨਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਰਾਜਿੰਦਰਾ ਹਸਪਤਾਲ ’ਚ ਮੁੜ ਤੋਂ ਮੈਟਰਨਿਟੀ ਵਾਰਡ ਤੇ ਆਪਰੇਸ਼ਨ ਥਿਏਟਰ ’ਚ ਬਿਜਲੀ ਗੁੱਲ ਹੋਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਿਜਲੀ ਗੁੱਲ ਹੋਣ ਦੇ 15 ਮਿੰਟ ਤੱਕ ਸਵਿੱਚ ਓਵਰ ਤੱਕ ਨਹੀਂ ਚੱਲਿਆ ਹੈ। 

ਉਨ੍ਹਾਂ ਨੇ ਕਿਹਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਹਸਪਤਾਲ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਮਾਮਲੇ ’ਚ ਪੰਜਾਬ ਸਰਕਾਰ ਨੇ 25 ਫਰਵਰੀ ਨੂੰ ਹਾਈਕੋਰਟ ਨੂੰ ਭਰੋਸਾ ਦਿੱਤਾਸੀ ਕਿ ਹਸਪਤਾਲ ’ਚ 1 ਮਾਰਚ ਤੱਕ ਸਵਿੱਚ ਓਵਰ ਲਗਾ ਦਿੱਤਾ ਜਾਵੇਗਾ। ਬਿਜਲੀ ਜਾਣ ਦੇ ਮਗਰੋਂ ਹੀ ਜਰਨੈਟਰ ਤੁਰੰਤ ਹੀ ਸ਼ੁਰੂ ਹੋ ਜਾਣਗੇ। ਪਰ ਅਜਿਹਾ ਨਹੀਂ ਹੋਇਆ। ਹਾਈਕੋਕਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। 

ਜਿਸ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਮਾਮਲਾ ਬੇਹੱਦ ਹੀ ਗੰਭੀਰ ਹੈ। ਪੰਜਾਬ ਸਰਕਾਰ ਅਤੇ ਪੀਐਸਪੀਸੀਐਲ 19 ਮਈ ਤੱਕ ਇਸ ਸਬੰਧੀ ਜਵਾਬ ਦੇਣ। 

ਇਹ ਵੀ ਪੜ੍ਹੋ : Vegetable And Fruits Price Hike : ਅੱਤ ਦੀ ਪੈ ਰਹੀ ਗਰਮੀ ਦਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ’ਤੇ ਵਾਧੂ ਅਸਰ, ਅਸਮਾਨੀ ਚੜ੍ਹੀਆਂ ਕੀਮਤਾਂ

Related Post