ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੀ ਆਈ ਸ਼ਾਮਤ

By  Pardeep Singh December 7th 2022 01:36 PM

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ਼ਰਾਬ ਪੀਣ ਵਾਲਿਆ ਉਤੇ ਸਖ਼ਤੀ ਕੀਤੀ ਜਾ ਰਹੀ ਹੈ। ਸੂਬੇ ਵਿੱਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਦੇ ਬਾਹਰ ਪੁਲਿਸ ਨਾਕੇ ਲਗਾਉਣ ਦੇ ਹੁਕਮ ਦਿੱਤੇ ਹਨ।

ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਮੈਰਿਜ ਪੈਲੇਸ ਦੇ ਬਾਹਰ ਨਾਕੇ ਲਗਾ  ਕੇ ਐਲਕੋ ਸੈਂਸਰ ਨਾਲ ਜਾਂਚ ਕੀਤੀ ਜਾਵੇ। ਜੇਕਰ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਹੈ ਤੁਰੰਤ ਉਸ ਦਾ ਚਾਲਾਨ ਕੀਤਾ ਜਾਵੇ।

 ਦੱਸ ਦੇਈਏ ਕਿ ਹੁਣ ਪੰਜਾਬ ਵਿੱਚ ਵਿਆਹਾਂ ਦੇ ਸੀਜ਼ਨ ਦੌਰਾਨ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਮੌਕੇ 'ਤੇ ਐਲਕੋ ਸੈਂਸਰ ਨਾਲ ਜਾਂਚ ਕਰਕੇ ਭਾਰੀ ਜੁਰਮਾਨਾ ਲਗਾਇਆ ਜਾਵੇ। 

ਜ਼ਿਕਰਯੋਗ ਹੈ ਕਿ ਪਹਿਲੀਆ ਸਰਕਾਰਾਂ ਮੌਕੇ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਛੇ ਮਹੀਨੇ ਦੀ ਕੈਦ ਜਾਂ 10,000 ਰੁਪਏ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਸੀ  ਪਰ ਜੇਕਰ ਦੂਜੀ ਵਾਰ ਫੜਿਆ ਜਾਂਦਾ ਹੈ, ਤਾਂ 2 ਸਾਲ ਦੀ ਕੈਦ ਜਾਂ 15,000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਦੱਸ ਦੇਈਏ ਕਿ  ਪੰਜਾਬ ਵਿੱਚ ਮੋਟਰ ਵਹੀਕਲ ਐਕਟ-2019 ਨੂੰ ਲਾਗੂ ਕਰਦਿਆਂ ਸਾਬਕਾ ਕੈਪਟਨ ਸਰਕਾਰ ਨੇ ਡਰੰਕ ਐਂਡ ਡਰਾਈਵ 'ਤੇ ਹੋਣ ਵਾਲੀ ਦੰਡਕਾਰੀ ਕਾਰਵਾਈ ਦੀ ਧਾਰਾ ਹਟਾ ਦਿੱਤੀ ਸੀ।

Related Post