PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਹਿਰਾਸਤ ਚ ਲਿਆ, ਰੋਸ ਵਜੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ
Bus strike in Punjab: ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰ ਰਹੇ PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਦੇਰ ਰਾਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ ਅੱਜ ਦਿਨ ਚੜਦੇ ਹੀ PRTC ,ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਸੂਬੇ ਭਰ 'ਚ ਬੱਸ ਅੱਡਿਆਂ ਨੂੰ ਜਿੰਦਰੇ ਮਾਰ ਕੇ ਸੜਕਾਂ ਜਾਮ ਕਰ ਦਿੱਤੀਆਂ ਹਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ
Bus strike in Punjab: ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰ ਰਹੇ PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਦੇਰ ਰਾਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ ਅੱਜ ਦਿਨ ਚੜਦੇ ਹੀ PRTC ,ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਸੂਬੇ ਭਰ 'ਚ ਬੱਸ ਅੱਡਿਆਂ ਨੂੰ ਜਿੰਦਰੇ ਮਾਰ ਕੇ ਸੜਕਾਂ ਜਾਮ ਕਰ ਦਿੱਤੀਆਂ ਹਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਦੱਸ ਦਈਏ ਕਿ PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਤਹਿਤ ਲਿਆਂਦੀਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਦੇ ਚਲਦੇ ਅੱਜ ਦੋ ਘੰਟੇ ਲਈ ਗੇਟ ਰੈਲੀ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਅੱਜ ਪੰਜਾਬ ਰੋਡਵੇਜ਼ ਵਿਭਾਗ ਵਿੱਚ ਕਿਲੋਮੀਟਰ ਸਕੀਮਾਂ ਤਹਿਤ ਬੱਸਾਂ ਪਾਉਣ ਲਈ ਟੈਂਡਰ ਖੁੱਲਣਾ ਸੀ । ਜਿਸ ਦਾ ਲਗਾਤਾਰ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਸਕੀਮ ਦੇ ਤਹਿਤ ਬੱਸਾਂ ਲਿਆ ਕੇ ਕਿਤੇ ਨਾ ਕਿਤੇ ਵਿਭਾਗ ਨੂੰ ਨਿਜੀਕਰਨ ਵੱਲ ਲਿਜਾਇਆ ਜਾ ਰਿਹਾ। ਜਿਸ ਦਾ ਵਿਰੋਧ ਉਹਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹ । ਅੱਜ ਟੈਂਡਰ ਖੁੱਲਣ ਤੋਂ ਪਹਿਲਾਂ ਹੀ ਕੁਝ ਮੁਲਾਜ਼ਮ ਆਗੂਆਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ। ਜਿਸ ਦੇ ਰੋਸ ਵਜੋਂ ਅੱਜ PRTC ,ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਨੂੰ ਬੰਦ ਕਰਕੇ ਆਪਣਾ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੋ ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦੇ ਮੁਲਾਜ਼ਮ ਆਗੂਆਂ ਨੂੰ ਰਿਹਾਅ ਨਾ ਕੀਤਾ ਤਾਂ ਉਸ ਤੋਂ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਜਿਸ ਦੇ ਚਲਦੇ ਉਹ ਸ਼ਹਿਰ ਦੀਆਂ ਸੜਕਾਂ ਨੂੰ ਜਾਮ ਕਰਨਗੇ ਅਤੇ ਨਾਲ ਹੀ ਪੱਕੇ ਤੌਰ 'ਤੇ ਚੱਕਾ ਜਾਮ ਕਰਨਗੇ।
ਦੱਸ ਦੇਈਏ ਕਿ ਪੰਜਾਬ ਰੋਡਵੇਜ਼ ,ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ (28 ਨਵੰਬਰ) ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਸੂਬਾ ਪੱਧਰ ਉਤੇ ਕੱਚੇ ਮੁਲਾਜ਼ਮਾਂ ਵੱਲੋਂ 12 ਵਜੇ ਤੋਂ ਬਾਅਦ ਬੱਸਾਂ ਦਾ ਚੱਕਾ ਜਾਮ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਦੇਰ ਰਾਤ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ ਬੱਸ ਸੇਵਾਵਾਂ ਸਵੇਰ ਤੋਂ ਹੀ ਪ੍ਰਭਾਵਿਤ ਨਜ਼ਰ ਆਈਆਂ। ਇਸ ਕਾਰਨ ਸਰਕਾਰੀ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਸਮਾਣਾ 'ਚ ਵੀ ਬੱਸ ਸਟੈਂਡ ਬੰਦ ਕਰਕੇ ਕੀਤਾ ਵਿਰੋਧ ਪ੍ਰਦਰਸ਼ਨ
ਪੀਆਰਟੀਸੀ ਅਤੇ ਪਨਬਸ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਕੁਝ ਨੇਤਾਵਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੇ ਵਿਰੋਧ ਵਿੱਚ ਸੂਬੇ ਭਰ ਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਬੰਦ ਕੀਤੇ ਗਏ ਬੱਸਾਂ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਆਗੂਆਂ ਨੂੰ ਰਿਹਾਅ ਕਰੋ ਨਹੀਂ ਤਾਂ ਪੂਰਾ ਪੰਜਾਬ ਬੰਦ ਕਰ ਦੇਵਾਂਗੇ।
ਬਠਿੰਡਾ ਵਿਖੇ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
ਜਾਣਕਾਰੀ ਦਿੰਦੇ ਹੋਏ ਪੀਆਰਟੀਸੀ ਪਨਬਸ ਦੇ ਕੱਚੇ ਕਾਮਿਆਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਸਨ ਸਰਕਾਰ ਵੱਲੋਂ ਵਾਅਦੇ ਕੀਤੇ ਸਨ ਪਰ ਪੂਰੇ ਨਹੀਂ ਕੀਤੇ ਗਏ। ਕਿਲੋਮੀਟਰ ਬੱਸਾਂ ਦਾ ਅਸੀਂ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ। ਜਿਸ ਦੇ ਚਲਦੇ ਸਾਡੇ ਕੋਈ ਸੁਣਵਾਈ ਨਾ ਹੋਣ ਦੇ ਚਲਦੇ ਅੱਜ ਸਾਡੇ ਵੱਲੋਂ ਅੱਜ ਗੇਟ ਰੈਲੀ ਕਰਨੀ ਸੀ ਪਰੰਤੂ ਪੁਲਿਸ ਵੱਲੋਂ ਅੱਜ ਸਵੇਰ ਤੋਂ ਹੀ ਸਾਡੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹੁਣ ਵੀ ਪੁਲਿਸ ਵੱਲੋਂ ਸਾਨੂੰ ਪਤਾ ਨਹੀਂ ਕਿੱਥੇ ਲਿਜਇਆ ਜਾ ਰਿਹਾ ਹੈ। ਸਾਡੀਆਂ ਮੰਗਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਮੌਕੇ 'ਤੇ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਸਾਡੇ ਵੱਲੋਂ ਇਹਨਾਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ। ਕਿਸੇ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।
ਸੰਗਰੂਰ 'ਚ ਪੀਆਰਟੀਸੀ ਦੇ ਮੁਲਾਜ਼ਮ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ 'ਤੇ ਚੜੇ
ਪੁਲਿਸ ਵੱਲ ਦੇਖਦੇ ਹੋਏ ਮੁਲਾਜ਼ਮਾਂ ਵੱਲੋਂ ਪੀਆਰਟੀਸ ਦੀਆਂ ਬੱਸਾਂ ਉੱਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜੇ। ਉਨ੍ਹਾਂ ਕਿਹਾ ਜੇਕਰ ਕੋਈ ਲੱਗੇਗਾ ਸਾਡੇ ਨੇੜੇ ਤਾਂ ਕੁਝ ਵੀ ਹੋ ਸਕਦਾ। ਕਿਲੋਮੀਟਰ ਸਕੀਮ ਦੇ ਟੈਂਡਰ ਖੁੱਲਣ ਦੇ ਵਿਰੋਧ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਪੀਆਰਟੀਸੀ ਦੇ ਆਗੂਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਆਗੂਆਂ ਦੇ ਚੁੱਕਣ ਦੇ ਰੋਸ ਵਜੋਂ ਤੜਕਸਾਰ ਹੀ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਸੰਗਰੂਰ ਲਾਲ ਬੱਤੀ ਚੌਂਕ ਬੰਦ ਕੀਤਾ ਗਿਆ। ਅੱਜ 11 ਵਜੇ ਸ਼ਾਂਤਮਈ ਗੇਟ ਰੈਲੀ ਰੱਖੀ ਸੀ। ਕਿਲੋਮੀਟਰ ਸਕੀਮ ਤਹਿਤ ਚੱਲਣ ਵਾਲੀਆਂ ਬੱਸਾਂ ਦੇ ਟੈਂਡਰ ਖੁੱਲ੍ਹਣੇ ਸੀ ਪਰ ਉਸ ਤੋਂ ਪਹਿਲਾਂ 11 ਵਜੇ ਪੀਆਰਟੀਸੀ ਮੁਲਾਜ਼ਮਾਂ ਸ਼ਾਂਤਮਈ ਗੇਟ ਰੈਲੀ ਰੱਖੀ ਗਈ ਸੀ।