PSEB ਬਿਨ੍ਹਾਂ ਪੁਲਿਸ ਰਿਪੋਰਟ ਤੋਂ ਜਾਰੀ ਨਹੀਂ ਕਰੇਗਾ ਡੁਪਲੀਕੇਟ ਸਰਟੀਫਿਕੇਟ , ਸਰਟੀਫਿਕੇਟ ਗੁੰਮ ਹੋਣ ਤੇ ਬਿਨੈਕਾਰ ਨੂੰ ਦਰਜ ਕਰਵਾਉਣੀ ਹੋਵੇਗੀ FIR
PSEB Duplicate Certificate : ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜੇਕਰ ਕਿਸੇ ਨੇ ਸਰਟੀਫਿਕੇਟ ਦੀ ਡੁਪਲੀਕੇਟ ਕਾਪੀ ਕਢਵਾਉਣੀ ਹੈ ਤਾਂ ਉਸਨੂੰ ਪਹਿਲਾਂ ਪੁਲਿਸ ਰਿਪੋਰਟ ਦਰਜ ਕਰਨੀ ਪਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਬਿਨ੍ਹਾਂ ਪੁਲਿਸ ਰਿਪੋਰਟ ਤੋਂ ਬਿਨੈਕਾਰ ਨੂੰ ਦੂਜਾ ਸਰਟੀਫਿਕੇਟ ਜਾਰੀ ਨਹੀਂ ਕਰੇਗਾ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਦਾ ਸਰਟੀਫਿਕੇਟ ਪਾੜ ਜਾਂਦਾ ਹੈ ਤਾਂ ਬਿਨੈਕਾਰ ਨੂੰ ਓਹੀ ਸਰਟੀਫਿਕੇਟ ਬੋਰਡ 'ਚ ਜਮ੍ਹਾ ਕਰਨਾ ਹੋਵੇਗਾ
PSEB Duplicate Certificate : ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜੇਕਰ ਕਿਸੇ ਨੇ ਸਰਟੀਫਿਕੇਟ ਦੀ ਡੁਪਲੀਕੇਟ ਕਾਪੀ ਕਢਵਾਉਣੀ ਹੈ ਤਾਂ ਉਸਨੂੰ ਪਹਿਲਾਂ ਪੁਲਿਸ ਰਿਪੋਰਟ ਦਰਜ ਕਰਨੀ ਪਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਬਿਨ੍ਹਾਂ ਪੁਲਿਸ ਰਿਪੋਰਟ ਤੋਂ ਬਿਨੈਕਾਰ ਨੂੰ ਦੂਜਾ ਸਰਟੀਫਿਕੇਟ ਜਾਰੀ ਨਹੀਂ ਕਰੇਗਾ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਦਾ ਸਰਟੀਫਿਕੇਟ ਪਾੜ ਜਾਂਦਾ ਹੈ ਤਾਂ ਬਿਨੈਕਾਰ ਨੂੰ ਓਹੀ ਸਰਟੀਫਿਕੇਟ ਬੋਰਡ 'ਚ ਜਮ੍ਹਾ ਕਰਨਾ ਹੋਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਟੀਫਿਕੇਟ ਦੀ ਦੂਜੀ ਕਾਪੀ ਜਾਰੀ ਕਰਨ ਲਈ ਪਹਿਲੀ ਵਾਰ ਪੁਲਿਸ ਰਿਪੋਰਟ ਦੀ ਮੰਗ ਕੀਤੀ ਹੈ। ਪੀਐਸਈਬੀ ਨੇ ਇਸ ਸਬੰਧ ਵਿੱਚ ਸਕੂਲ ਪ੍ਰਿੰਸੀਪਲਾਂ ਨੂੰ ਸਪੱਸ਼ਟ ਨਿਰਦੇਸ਼ ਵੀ ਜਾਰੀ ਕੀਤੇ ਹਨ। ਸਰਟੀਫਿਕੇਟ ਗੁੰਮ ਹੋਣ ਦੀ ਸਥਿਤੀ ਵਿੱਚ ਬਿਨੈਕਾਰ ਨੂੰ ਪੁਲਿਸ ਰਿਪੋਰਟ ਦੇ ਨਾਲ ਇੱਕ ਐਫੀਡੇਵਿਟ ਦੇਣਾ ਪਵੇਗਾ।
ਬਿਨੈਕਾਰ ਨੂੰ ਐਫੀਡੇਵਿਟ ਵਿੱਚ ਇਹ ਵੀ ਲਿਖ ਕੇ ਦੇਣਾ ਪਵੇਗਾ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਉਹ ਪੀਐਸਈਬੀ ਦਫ਼ਤਰ ਨੂੰ ਦੂਜੀ ਕਾਪੀ ਜਮ੍ਹਾ ਕਰਵਾ ਦੇਵੇਗਾ। ਬੋਰਡ ਅਧਿਕਾਰੀਆਂ ਦਾ ਤਰਕ ਹੈ ਕਿ ਪੁਲਿਸ ਰਿਪੋਰਟ ਦੀ ਮੰਗ ਕਰਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ਼ ਉਹੀ ਲੋਕ ਦੂਜੀ ਕਾਪੀ ਲਈ ਅਰਜ਼ੀ ਦੇਣਗੇ ,ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ।
ਸਰਟੀਫਿਕੇਟ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਲੈਂਦੇ ਨੇ ਲੋਨ
ਬੈਂਕ ਨੌਜਵਾਨਾਂ ਨੂੰ ਸਰਟੀਫਿਕੇਟਾਂ ਦੇ ਬਦਲੇ ਲੋਨ ਦਿੰਦੇ ਹਨ। ਕੁਝ ਲੋਕ ਲੋਨ ਲਈ ਆਪਣੇ ਸਰਟੀਫਿਕੇਟ ਬੈਂਕਾਂ ਵਿੱਚ ਜਮ੍ਹਾਂ ਕਰਵਾਉਂਦੇ ਹਨ ਅਤੇ ਫਿਰ ਬੋਰਡ ਤੋਂ ਡੁਪਲੀਕੇਟ ਕਾਪੀ ਪ੍ਰਾਪਤ ਕਰਦੇ ਹਨ। ਬੋਰਡ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਸਰਟੀਫਿਕੇਟ ਬੈਂਕ ਵਿੱਚ ਜਮ੍ਹਾ ਕਰਵਾਇਆ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਬੋਰਡ ਨੂੰ ਕਈ ਵਾਰ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣਨਾ ਪੈਂਦਾ ਹੈ। ਪੁਲਿਸ ਰਿਪੋਰਟ ਜਾਂ ਡੈਮੇਜ਼ ਸਰਟੀਫਿਕੇਟ ਪ੍ਰਾਪਤ ਕਰਕੇ ਬੋਰਡ ਪੁਸ਼ਟੀ ਕਰੇਗਾ ਕਿ ਬਿਨੈਕਾਰ ਦਾ ਸਰਟੀਫਿਕੇਟ ਗੁੰਮ ਜਾਂ ਖਰਾਬ ਹੋ ਗਿਆ ਹੈ, ਜਿਸ ਕਾਰਨ ਉਹ ਡੁਪਲੀਕੇਟ ਕਾਪੀ ਦੀ ਬੇਨਤੀ ਕਰ ਰਿਹਾ ਹੈ।
ਅਰਜ਼ੀਆਂ ਔਨਲਾਈਨ ਜਾਂ ਔਫਲਾਈਨ ਦਿੱਤੀਆਂ ਜਾ ਸਕਦੀਆਂ ਹਨ
PSEB ਤੋਂ ਡੁਪਲੀਕੇਟ ਸਰਟੀਫਿਕੇਟ ਲੈਣ ਲਈ ਬਿਨੈਕਾਰ ਔਨਲਾਈਨ ਅਤੇ ਔਫਲਾਈਨ ਦੋਵਾਂ ਤਰੀਕਿਆਂ ਰਾਹੀਂ ਅਰਜ਼ੀ ਦੇ ਸਕਦੇ ਹਨ। ਔਫਲਾਈਨ ਮੋਡ ਲਈ ਬਿਨੈਕਾਰਾਂ ਨੂੰ ਮੋਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫਤਰ ਜਾ ਕੇ ਸਿੰਗਲ ਵਿੰਡੋ 'ਤੇ ਅਪਲਾਈ ਕਰਨਾ ਹੋਵੇਗਾ, ਜਦੋਂ ਕਿ ਔਨਲਾਈਨ ਅਰਜ਼ੀਆਂ ਆਪਣੇ ਘਰ ਬੈਠੇ ਹੀ ਦਿੱਤੀਆਂ ਜਾ ਸਕਦੀਆਂ ਹਨ।
2002 ਤੋਂ ਪਹਿਲਾਂ ਦੇ ਬਿਨੈਕਾਰਾਂ ਲਈ ਅੰਕਾਂ ਦੇ ਵੇਰਵੇ ਉਪਲਬਧ ਨਹੀਂ ਹੋਣਗੇ
PSEB ਨੇ ਕਿਹਾ ਹੈ ਕਿ ਜਿਨ੍ਹਾਂ ਬਿਨੈਕਾਰਾਂ ਨੂੰ 2002 ਤੋਂ ਪਹਿਲਾਂ ਦੀ ਵਿਸਤ੍ਰਿਤ ਮਾਰਕ ਸ਼ੀਟ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਵਿਸ਼ੇ ਅਨੁਸਾਰ ਅੰਕਾਂ ਦੇ ਵੇਰਵੇ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਬਿਨੈਕਾਰਾਂ ਨੂੰ ਸਿਰਫ਼ ਇੱਕ ਨੋਟ ਦਿੱਤਾ ਜਾਵੇਗਾ ,ਜਿਸ ਵਿੱਚ ਦੱਸਿਆ ਜਾਵੇਗਾ ਕਿ ਉਹ ਪਾਸ ਹੋਏ ਹਨ ਜਾਂ ਫੇਲ੍ਹ ਹੋਏ ਪਰ ਉਨ੍ਹਾਂ ਦੇ ਅੰਕਾਂ ਦਾ ਕੋਈ ਵੇਰਵਾ ਨਹੀਂ ਦਿੱਤਾ ਜਾਵੇਗਾ।