PTC ਦੇ MD ਰਬਿੰਦਰ ਨਾਰਾਇਣ ਨੂੰ Global Inspirational Leaders 2022 ਵਜੋਂ ਕੀਤਾ ਗਿਆ ਸਨਮਾਨਿਤ

By  Pardeep Singh October 30th 2022 07:36 PM -- Updated: October 30th 2022 07:48 PM

ਲੰਡਨ: ਪੀਟੀਸੀ ਦੇ ਐਮਡੀ ਰਬਿੰਦਰ ਨਾਰਾਇਣ ਨੂੰ ਲੰਡਨ ਵਿੱਚ Global Inspirational Leaders 2022 ਵਜੋਂ ਸਨਮਾਨਿਤ ਕੀਤਾ ਗਿਆ ਹੈ। ਪੀਟੀਸੀ ਨੈੱਟਵਰਕ ਨੂੰ ਵਾਈਟ ਪੇਜ ਇੰਟਰਨੈਸ਼ਨਲ ਅਤੇ WCRC INT ਵੱਲੋਂ ਲੰਡਨ ਵਿੱਚ ਕਰਵਾਏ ਗਏ ਗਲੋਬਲ ਬਿਜ਼ਨਸ ਸਮਿਟ 2022 ਵਿੱਚ ਗਲੋਬਲ ਪਾਵਰ ਬ੍ਰਾਂਡ 2022 ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਸਮਾਗਮ ਹਾਊਸ ਆਫ਼ ਲਾਰਡਜ਼ ਵਿੱਚ ਹੋਇਆ। ਪੀਟੀਸੀ ਨੈਟਵਰਕ ਨੂੰ ਦੋ ਲਾਰਡ (ਲਾਰਡ ਮੇਘਨਾਦ ਦੇਸਾਈ, ਲਾਰਡ ਸਵਰਾਜ ਪਾਲ) ਅਤੇ ਸਾਂਸਦ ਵਰਿੰਦਰ ਸ਼ਰਮਾ ਵੱਲੋਂ ਸਨਮਾਨ ਦਿੱਤਾ ਗਿਆ।


ਇਸ ਮੌਕੇ ਐਮਡੀ ਰਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਪੰਜਾਬੀ ਵਿਸ਼ਵ ਵਿੱਚ ਜਿਥੇ ਵੀ ਜਾਂਦੇ ਹਨ ਉਹ ਆਪਣੀ ਅਣਥਕ ਮਿਹਨਤ ਨਾਲ ਵੱਖਰਾ ਰੁਤਬਾ ਹਾਸਿਲ ਕਰ ਲੈਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਮਾਣ ਹਾਸਿਲ ਹੋ ਰਿਹਾ ਹੈ ਕਿ ਵਿਸਵ ਦੀ ਸੰਸਥਾ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਹੈ।


ਐਮਡੀ ਰਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਲੰਡਨ ਵਿੱਚ ਪੀਟੀਸੀ ਦਾ ਇਕ ਸਟੂਡਿਓ ਸਥਾਪਿਤ ਕਰਾਂਗੇ ਜਿਸ ਵਿੱਚ ਲੋਕਾਂ ਦੀ ਰੁਚੀ ਅਤੇ ਲੋੜ ਨੂੰ ਵੇਖਦੇ ਹੋਏ ਪ੍ਰੋਗਰਾਮ ਤਿਆਰ ਕੀਤੇ ਜਾਣਗੇ। ਐਮਡੀ ਦਾ ਕਹਿਣਾ ਹੈ ਕਿ ਪੀਟੀਸੀ ਨੈਟਵਰਕ ਨੂੰ ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਦੇਖਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਹੈ।

ਕਾਬਿਲੇਗੌਰ ਹੈ ਕਿ ਰਬਿੰਦਰ ਨਾਰਾਇਣ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਹਨ। ਨਾਰਾਇਣ ਇਕ ਉਘੇ ਸਾਹਿਤਕਾਰ, ਪੱਤਰਕਾਰ, ਥੀਏਟਰ ਦੀ ਦੁਨੀਆਂ ਵਿੱਚ ਵੱਖਰਾ ਸਥਾਨ ਸਥਾਪਿਤ ਕਰਨ ਵਾਲੇ ਅਤੇ ਮੀਡੀਆ ਨੂੰ ਨਵੀਆਂ ਲੀਹਾਂ ਉਤੇ ਤੋਰਨ ਵਾਲੇ ਦਾਨਸ਼ਵਰਾਂ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਵਾਰ ਪੰਜਾਬੀ ਟੈਲੀਵਿਜ਼ਨ ਦੀ ਸਥਾਪਨਾ ਕਰਨ ਅਤੇ ਅੰਤਰਰਾਸ਼ਟਰੀ ਟੈਲੀਵਿਜ਼ਨ 'ਤੇ ਗੁਰਬਾਣੀ ਦਾ ਪ੍ਰਸਾਰਨ ਕਰਨ ਦਾ ਸਿਹਰਾ ਵੀ ਜਾਂਦਾ ਹੈ। 

 ਇਹ ਵੀ ਪੜ੍ਹੋ: ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਫ਼ੋਨ 'ਤੇ ਮਿਲੀਆਂ ਧਮਕੀਆਂ

< color="#3490dc">

Related Post