ਪੀਯੂ ਦੀਆਂ ਵਿਦਿਆਰਥਣਾਂ ਨੂੰ ਹੁਣ ਮਿਲੇਗੀ ਮਾਹਵਾਰੀ ਛੁੱਟੀ, ਯੂਨੀਵਰਸਿਟੀ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਯੂਨੀਵਰਸਿਟੀ (PU) ਵਿੱਚ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਵਿੱਚ ਚਾਰ ਮਹੀਨਾਵਾਰ ਛੁੱਟੀਆਂ ਮਿਲਣਗੀਆਂ। ਰਿਪੋਰਟ ਅਨੁਸਾਰ ਇਸ ਸਕੀਮ ਤਹਿਤ ਲੜਕੀਆਂ ਇੱਕ ਮਹੀਨਾਵਾਰ ਛੁੱਟੀ ਲੈ ਸਕਣਗੀਆਂ।

By  KRISHAN KUMAR SHARMA April 11th 2024 06:30 PM -- Updated: April 11th 2024 06:36 PM

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (PU) ਵਿੱਚ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਵਿੱਚ ਚਾਰ ਮਹੀਨਾਵਾਰ ਛੁੱਟੀਆਂ ਮਿਲਣਗੀਆਂ। ਰਿਪੋਰਟ ਅਨੁਸਾਰ ਇਸ ਸਕੀਮ ਤਹਿਤ ਲੜਕੀਆਂ ਇੱਕ ਮਹੀਨਾਵਾਰ ਛੁੱਟੀ ਲੈ ਸਕਣਗੀਆਂ। ਇਸ ਦੀ ਮਨਜ਼ੂਰੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਇਕ ਨੋਟੀਫਿਕੇਸ਼ਨ ਰਾਹੀਂ ਦਿੱਤੀ ਹੈ।

ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਲੜਕੀਆਂ ਇੱਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰਾਂ ਵਿੱਚ ਕੁੱਲ 8 ਛੁੱਟੀਆਂ ਲੈਣ ਦੇ ਯੋਗ ਹੋਣਗੀਆਂ।

ਇਸ ਤਹਿਤ 15 ਦਿਨਾਂ ਦੇ ਅਧਿਆਪਨ ਕੈਲੰਡਰ ਵਿੱਚ ਵਿਦਿਆਰਥਣਾਂ ਹਰ ਮਹੀਨੇ ਇੱਕ ਦਿਨ ਦੀ ਛੁੱਟੀ ਲੈ ਸਕਣਗੀਆਂ। ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰੀਖਿਆ ਦੇ ਦਿਨਾਂ ਵਿੱਚ ਲੜਕੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ।

ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਵਿਦਿਆਰਥੀ ਵੱਲੋਂ ਸਵੈ-ਪ੍ਰਮਾਣਿਤ ਕਰਨਾ ਲਾਜ਼ਮੀ ਹੈ।

Related Post