Punjab Bus Strike Update : ਪੰਜਾਬ ਭਰ ’ਚ ਸਰਕਾਰੀ ਬੱਸਾਂ ਦਾ ਮੁੜ ਹੋ ਸਕਦਾ ਹੈ ਚੱਕਾ ਜਾਮ ! ਭਲਕੇ ਬੱਸਾਂ ਰਹਿਣਗੀਆਂ ਬੰਦ

ਮਿਲੀ ਜਾਣਕਾਰੀ ਮੁਤਾਬਿਕ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਭਲਕੇ ਬੱਸਾਂ ਬੰਦ ਰੱਖੀਆਂ ਜਾਣਗੀਆਂ।

By  Aarti September 9th 2025 05:36 PM

Punjab Bus Strike Update :  ਪੰਜਾਬ ਭਰ ’ਚ ਇੱਕ ਵਾਰ ਫੇਰ ਤੋਂ ਸਰਕਾਰੀ ਬੱਸਾਂ ਵੱਲੋਂ ਚੱਕਾ ਜਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਤਨਖਾਹਾਂ ਨਾ ਮਿਲਣ ਦੇ ਚੱਲਦੇ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਭਲਕੇ ਬੱਸਾਂ ਬੰਦ ਰੱਖੀਆਂ ਜਾਣਗੀਆਂ। 

ਦੱਸ ਦਈਏ ਕਿ ਪੰਜਾਬ ਸਰਕਾਰ ਖਿਲਾਫ ਭਲਕੇ ਮੁੜ  ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ 12 ਤੋਂ 2 ਵਜੇ ਤੱਕ ਬੱਸਾਂ ਬੰਦ ਰਹਿਣਗੀਆਂ। ਇਸ ਦੌਰਾਨ ਸਾਰੇ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। 

ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਸਰਕਾਰ ਤਨਖਾਹਾਂ ਸਮੇਂ ਸਿਰ ਨਹੀਂ ਪਾਉਂਦੀ ਅਤੇ ਉਹਨਾਂ ਦੀਆਂ ਮੰਗਾਂ ਵੀ ਐਵੇਂ ਹੀ ਲਟਕ ਰਹੀਆਂ ਹਨ ਮੀਟਿੰਗਾਂ ਤੋਂ ਬਾਅਦ ਵੀ ਸਰਕਾਰ ਆਪਣੀ ਮੰਨੀ ਗੱਲ ’ਤੇ ਖਰੀ ਨਹੀਂ ਉਤਰਦੀ। ਉਨ੍ਹਾਂ ਨੇ ਅੱਗੇ ਕਿਹਾ ਕਿ  ਜੇਕਰ ਕੱਲ 2 ਵਜੇ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਪਾਈਆਂ ਤਾਂ ਕੱਲ ਹੀ 2 ਵਜੇ ਤੋਂ ਬਾਅਦ ਅਗਲਾ ਤਿੱਖਾ ਸੰਘਰਸ਼ ਉਲੀਕੀ ਜਾਵੇਗੀ। 

ਇਹ ਵੀ ਪੜ੍ਹੋ : Ludhiana ’ਚ ਚੱਲਦੇ ਆਟੋ ’ਚ 2 ਬਦਮਾਸ਼ਾਂ ਨੇ ਔਰਤ ਨਾਲ ਲੁੱਟਖੋਹ ਦੀ ਕੀਤੀ ਕੋਸ਼ਿਸ਼, ਬਚਾਅ ਲਈ ਔਰਤ ਲਟਕੀ ਬਾਹਰ, ਦੇੇਖੋ ਵੀਡੀਓ

Related Post