Purchase Banned Pusa 44 In Punjab : ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ; ਝੋਨੇ ਦੀ ਇਸ ਕਿਸਮ ਦੀ ਖਰੀਦ ਨਹੀਂ ਕਰੇਗੀ ਪੰਜਾਬ ਸਰਕਾਰ

ਬਾਅਦ ’ਚ ਉਨ੍ਹਾਂ ਨੂੰ ਦੋਸ਼ ਨਾ ਲਗਾਉਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਝੋਨੇ ਦੀ ਕਿਸਮ ਦੀ ਪੀਆਰ 126, 127 ਹੀ ਖਰੀਦੇਗੀ। ਪਰ ਸਰਕਾਰ ਵੱਲੋਂ ਪੂਸਾ ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇਗੀ।

By  Aarti May 22nd 2025 01:25 PM

Purchase Banned Pusa 44 In Punjab  ਪੰਜਾਬ ਦੇ ਕਿਸਾਨਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਸਾ ਝੋਨਾ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ। 

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੂਸਾ ਝੋਨੇ ਦੀ ਖਰੀਦ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾਵੇਗੀ। ਬਾਅਦ ’ਚ ਉਨ੍ਹਾਂ ਨੂੰ ਦੋਸ਼ ਨਾ ਲਗਾਉਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਝੋਨੇ ਦੀ ਕਿਸਮ ਦੀ ਪੀਆਰ 126, 127 ਹੀ ਖਰੀਦੇਗੀ। ਪਰ ਸਰਕਾਰ ਵੱਲੋਂ ਪੂਸਾ ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇਗੀ।  

ਦੱਸ ਦਈਏ ਕਿ ਪੂਸਾ-44 ਇੱਕ ਲੰਬੇ ਸਮੇਂ ਦੀ ਝੋਨੇ ਦੀ ਕਿਸਮ ਹੈ, ਜੋ ਆਪਣੀ ਜ਼ਿਆਦਾ ਪਾਣੀ ਦੀ ਖਪਤ ਅਤੇ ਵਾਢੀ ਤੋਂ ਬਾਅਦ ਪਰਾਲੀ ਦੇ ਉੱਚ ਉਤਪਾਦਨ ਲਈ ਜਾਣੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਝੋਨੇ ਦੀ ਇਹ ਕਿਸਮ ਬਿਮਾਰੀਆਂ ਲਈ ਵੀ ਸੰਵੇਦਨਸ਼ੀਲ ਹੈ, ਜਿਸ ਕਾਰਨ ਕੀਟਨਾਸ਼ਕਾਂ ਅਤੇ ਕੀਟਨਾਸ਼ਕਾਂ 'ਤੇ ਖਰਚਾ ਵੱਧ ਜਾਂਦਾ ਹੈ। ਹਾਲਾਂਕਿ, ਵਿਭਾਗ ਨੇ ਅਜੇ ਤੱਕ ਹੋਰ ਲੰਬੇ ਸਮੇਂ ਦੀਆਂ ਕਿਸਮਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਨਹੀਂ ਕੀਤਾ ਹੈ। 

Related Post