Punjab News : ਪੰਜਾਬ ਸਰਕਾਰ ਨੇ ਸੂਬੇ ਦੇ 8 ਸੀਨੀਅਰ ਆਈਪੀਐੱਸ ਅਧਿਕਾਰੀਆਂ ਨੂੰ DGP ਰੈਂਕ ਵਜੋਂ ਦਿੱਤੀ ਤਰੱਕੀ

Punjab News : ਪੰਜਾਬ ਸਰਕਾਰ ਨੇ ਅੱਜ ਸੂਬੇ ਦੇ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰੈਂਕ (ਲੈਵਲ-16, ਪੇ ਮੈਟ੍ਰਿਕਸ) ਵਜੋਂ ਤਰੱਕੀ ਦਿੱਤੀ ਹੈ। ਇਹ ਹੁਕਮ ਪੰਜਾਬ ਦੇ ਰਾਜਪਾਲ ਦੇ ਹੁਕਮ ਨਾਲ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਮੰਨਿਆ ਜਾਵੇਗਾ। ਗ੍ਰਹਿ ਵਿਭਾਗ (ਗ੍ਰਹਿ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਕਾਰੀ ਆਰ.ਆਰ. 1994 ਬੈਚ ਦੇ ਹਨ ,ਜਿਨ੍ਹਾਂ 'ਚ ਦੋ ਮਹਿਲਾਵਾਂ ਅਧਿਕਾਰੀ ਵੀ ਸ਼ਾਮਲ ਹਨ

By  Shanker Badra July 14th 2025 06:49 PM

Punjab News : ਪੰਜਾਬ ਸਰਕਾਰ ਨੇ ਅੱਜ ਸੂਬੇ ਦੇ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰੈਂਕ (ਲੈਵਲ-16, ਪੇ ਮੈਟ੍ਰਿਕਸ) ਵਜੋਂ ਤਰੱਕੀ ਦਿੱਤੀ ਹੈ। ਇਹ ਹੁਕਮ ਪੰਜਾਬ ਦੇ ਰਾਜਪਾਲ ਦੇ ਹੁਕਮ ਨਾਲ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਮੰਨਿਆ ਜਾਵੇਗਾ। ਗ੍ਰਹਿ ਵਿਭਾਗ (ਗ੍ਰਹਿ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਕਾਰੀ ਆਰ.ਆਰ. 1994 ਬੈਚ ਦੇ ਹਨ ,ਜਿਨ੍ਹਾਂ 'ਚ ਦੋ ਮਹਿਲਾਵਾਂ ਅਧਿਕਾਰੀ ਵੀ ਸ਼ਾਮਲ ਹਨ। 

ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਉਨ੍ਹਾਂ 'ਚ ਡਾ. ਨਰੇਸ਼ ਕੁਮਾਰ (ਆਈ.ਪੀ.ਐਸ.) , ਰਾਮ ਸਿੰਘ (ਆਈਪੀਐਸ) , ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ (IPS) , ਪ੍ਰਵੀਨ ਕੁਮਾਰ ਸਿਨਹਾ (ਆਈਪੀਐਸ) , ਬੀ. ਚੰਦਰ ਸ਼ੇਖਰ (ਆਈ.ਪੀ.ਐਸ.) ,ਅਮਰਦੀਪ ਸਿੰਘ ਰਾਏ (ਆਈਪੀਐਸ) ,ਨੀਰਜਾ ਵੋਰੂਵੁਰੂ (ਆਈਪੀਐਸ) , ਅਨੀਤਾ ਪੁੰਜ (ਆਈ.ਪੀ.ਐਸ.) ਸ਼ਾਮਲ ਹਨ। ਇਸ ਦੇ ਨਾਲ ਹੀ ਹੁਣ ਸੂਬੇ ਵਿੱਚ ਡੀਜੀਪੀ ਦੇ ਅਹੁਦੇ 'ਤੇ ਤਰੱਕੀ ਪ੍ਰਾਪਤ ਅਧਿਕਾਰੀਆਂ ਦੀ ਕੁੱਲ ਗਿਣਤੀ 22 ਹੋ ਗਈ ਹੈ।

 ਸਾਰੇ ਏਡੀਜੀਪੀ ਅਹੁਦਿਆਂ 'ਤੇ ਹਨ ਤਾਇਨਾਤ  

 ਇਹ ਸਾਰੇ ਆਈਪੀਐਸ ਅਧਿਕਾਰੀ ਇਸ ਸਮੇਂ ਏਡੀਜੀਪੀ ਰੈਂਕ 'ਤੇ ਤਾਇਨਾਤ ਹਨ। ਇਨ੍ਹਾਂ ਅਧਿਕਾਰੀਆਂ ਦੀ ਲੰਬੀ ਸੇਵਾ ਅਤੇ ਸ਼ਾਨਦਾਰ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਉੱਚ ਅਹੁਦਾ ਦਿੱਤਾ ਗਿਆ ਹੈ। ਨਿਯਮਾਂ ਅਨੁਸਾਰ ਜੋ ਅਧਿਕਾਰੀ ਪੁਲਿਸ ਵਿਭਾਗ ਵਿੱਚ ਆਈਪੀਐਸ ਰੈਂਕ 'ਤੇ 18, 25 ਅਤੇ 30 ਸਾਲ ਤੋਂ ਤਾਇਨਾਤ ਹੈ, ਉਹ ਆਈਜੀ, ਏਡੀਜੀਪੀ ਅਤੇ ਡੀਜੀਪੀ ਦੇ ਅਹੁਦਿਆਂ 'ਤੇ ਪ੍ਰਮੋਟ ਹੋ ਸਕਦਾ ਹੈ। 

ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਦੀ ਸੂਚੀ

1. ਡਾ. ਨਰੇਸ਼ ਕੁਮਾਰ (ਆਈ.ਪੀ.ਐਸ.)

2. ਰਾਮ ਸਿੰਘ (ਆਈਪੀਐਸ)

3. ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ (IPS)

4. ਪ੍ਰਵੀਨ ਕੁਮਾਰ ਸਿਨਹਾ (ਆਈਪੀਐਸ)

5. ਬੀ. ਚੰਦਰ ਸ਼ੇਖਰ (ਆਈ.ਪੀ.ਐਸ.)

6. ਅਮਰਦੀਪ ਸਿੰਘ ਰਾਏ (ਆਈਪੀਐਸ)

7. ਨੀਰਜਾ ਵੋਰੂਵੁਰੂ (ਆਈਪੀਐਸ)

8. ਅਨੀਤਾ ਪੁੰਜ (ਆਈ.ਪੀ.ਐਸ.)


Related Post