Punjab Heatwave Alert : ਪੰਜਾਬ ਚ ਵਧਿਆ ਲੂ ਦਾ ਖ਼ਤਰਾ ! ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ
ਪੰਜਾਬ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ। ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਤੋਂ 23 ਅਪ੍ਰੈਲ ਅਪਰੈਲ ਤੱਕ ਅੱਤ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
Punjab Heatwave Alert : ਪੰਜਾਬ ਅਤੇ ਚੰਡੀਗੜ੍ਹ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਗਰਮੀ ਵਧੀ ਹੈ, ਪਰ ਵੀਰਵਾਰ ਤੋਂ ਮੌਸਮ ਫਿਰ ਬਦਲਣ ਵਾਲਾ ਹੈ। ਇੱਕ ਪੱਛਮੀ ਗੜਬੜੀ ਪਹਾੜਾਂ ਤੱਕ ਪਹੁੰਚ ਗਈ ਹੈ। ਇਸ ਕਾਰਨ ਅੱਜ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਛਿੱਟੇ-ਪੱਟੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਤਾਪਮਾਨ ਵਧ ਸਕਦਾ ਹੈ।
ਪੰਜਾਬ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ। ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਤੋਂ 23 ਅਪ੍ਰੈਲ ਅਪਰੈਲ ਤੱਕ ਅੱਤ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਸ਼ਾਮ ਤੱਕ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ, ਜਦਕਿ ਅੰਮ੍ਰਿਤਸਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ। ਹਾਲਾਂਕਿ, ਦਿਨ ਵੇਲੇ ਹਵਾਵਾਂ ਵੀ ਚੱਲਣਗੀਆਂ।
ਆਉਣ ਵਾਲੇ ਦਿਨਾਂ ਲਈ ਆਈਐਮਡੀ ਦੀ ਭਵਿੱਖਬਾਣੀ
- 19-20 ਅਪ੍ਰੈਲ: ਪੱਛਮੀ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ
- 19-23 ਅਪ੍ਰੈਲ: ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਅਤੇ ਪੂਰਬੀ ਮੱਧ ਪ੍ਰਦੇਸ਼
- 20-21 ਅਪ੍ਰੈਲ: ਝਾਰਖੰਡ
- 20-22 ਅਪ੍ਰੈਲ: ਪੱਛਮੀ ਉੱਤਰ ਪ੍ਰਦੇਸ਼
- 20-23 ਅਪ੍ਰੈਲ: ਪੱਛਮੀ ਰਾਜਸਥਾਨ
- 21-23 ਅਪ੍ਰੈਲ: ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਓਡੀਸ਼ਾ
ਇਹ ਵੀ ਪੜ੍ਹੋ : TamilNadu Factory Blast : ਤਾਮਿਲਨਾਡੂ 'ਚ ਵੱਡਾ ਹਾਦਸਾ, ਪਟਾਕਾ ਫੈਕਟਰੀ 'ਚ ਭਿਆਨਕ ਧਮਾਕੇ 'ਚ 17 ਲੋਕਾਂ ਦੀ ਮੌਤ