Punjab MC Polls Live Updates : ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲਾਈਨਾਂ, ਆਪ ਵਰਕਰਾਂ ਨੇ ਰਾਏਕੋਟ ਕਾਂਗਰਸੀ ਉਮੀਦਵਾਰ ਵੱਢਿਆ, ਵੇਖੋ ਪਲ-ਪਲ ਦੀ ਅਪਡੇਟ

ਪੰਜਾਬ ਦੀਆਂ ਅੱਠ ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਕੁੱਲ 7,555 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 79 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ।

By  Aarti May 26th 2026 07:00 AM -- Updated: May 26th 2026 08:48 AM

May 26, 2026 08:48 AM

Punjab MC Eections 2026 Live : ਅੰਮ੍ਰਿਤਸਰ ਦੇ ਮਜੀਠਾ ਵਿਖੇ ਕੁੱਲ 13 ਚੋਂ 11 ਵਾਰਡਾਂ ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਜਾਰੀ

ਦੋ ਵਾਰਡਾਂ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਰੋਧ ਜਿੱਤ ਹਾਸਲ ਕਰ ਚੁੱਕੇ ਹਨ 

ਹਾਈਕੋਰਟ ਵੱਲੋਂ ਕੀਤੇ ਦੋ ਅਬਜਰਵਰਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਦੋਰਾ 

ਚੋਣ ਕਮਿਸ਼ਨ ਵਲੋਂ ਕੀਤੇ ਪ੍ਰਬੰਧਾਂ ਚ ਵੱਡੀ ਖਾਮੀ ਆਈ ਸਾਹਮਣੇ

ਬੂਥਾਂ 'ਤੇ ਨਾ ਪੀਣ ਵਾਲੇ ਪਾਣੀ ਦਾ ਅਤੇ ਨਾ ਹੀ ਵੀਲ ਚੇਅਰ ਦਾ ਕੀਤਾ ਗਿਆ ਪ੍ਰਬੰਧ

ਚੱਲਣ ਫਿਰਨ ਤੋਂ ਅਸਮਰੱਥ ਵੋਟਰਾਂ ਨੂੰ ਭਾਰੀ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ

ਇਸ ਤੋਂ ਇਲਾਵਾ ਅਜਨਾਲਾ ਦੇ ਰਮਦਾਸ, ਜੰਡਿਆਲਾ ਗੁਰੂ ਅਤੇ ਰਈਆ ਵਿਖੇ ਵੀ ਵੋਟਾਂ ਪੈਣ ਦਾ ਕੰਮ ਜਾਰੀ ਹੈ।


May 26, 2026 08:39 AM

ਫਰੀਦਕੋਟ 'ਚ ਵੋਟਿੰਗ ਸ਼ੁਰੂ, ਅਕਾਲੀ ਦਲ ਨੇ ਜਤਾਇਆ ਧੱਕੇਸ਼ਾਹੀ ਦਾ ਖਦਸ਼ਾ

Punjab MC Eections 2026 Live : ਫਰੀਦਕੋਟ ਵਿਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ 8 ਵਜੇ ਸ਼ੁਰੂ ਹੋਵੇਗੀ ਪੋਲਿੰਗ

ਪੋਲਿੰਗ ਬੂਥਾਂ ਤੇ ਵੋਟ ਪਾਉਣ ਲਈ ਆਉਣ ਲੱਗੇ ਲੋਕ

ਅਕਾਲੀ ਉਮੀਦਵਾਰ ਦੇ ਪਤੀ ਨੇ ਸੁਰੱਖਿਆ ਪ੍ਰਬੰਧਾਂ ਤੇ ਪ੍ਰਗਟਾਈ ਅਸੰਤੁਸ਼ਟੀ

ਸਤੀਸ਼ ਗਰੋਵਰ ਗਰੋਵਰ ਨੇ ਕਿਹਾ - ਸਾਡੇ ਨਾਲ ਹੋ ਸਕਦੀ ਹੈ ਧੱਕੇਸ਼ਾਹੀ, ਇਥੇ 2500 ਵੋਟ ਪੈਣੀ ਹੈ ਤੇ ਸੁਰਖਿਆ ਮੁਲਾਜਮ ਸਿਰਫ 2 ਹਨ।

May 26, 2026 08:32 AM

Punjab MC Eections 2026 Live : ਮਜੀਠਾ 'ਚ ਚੋਣਾਂ ਤੋਂ ਪਹਿਲਾਂ ਤਿਆਰੀਆਂ ਮੁਕੰਮਲ, Bikram Singh majithia ਕੁਝ ਦੇਰ ’ਚ ਪਾਉਣਗੇ ਵੋਟ

May 26, 2026 08:26 AM

Punjab MC Eections 2026 Live : ਨਗਰ ਕੌਂਸਲ ਚੋਣਾਂ ਰਾਏਕੋਟ ਵਿੱਚ ਸੱਤਾਧਾਰੀ ਪਾਰਟੀ ਆਪ ਵੱਲੋਂ ਵੱਡੀ ਗੁੰਡਾਗਰਦੀ

ਵੋਟਿੰਗ ਟਾਈਮ ਤੋਂ ਪਹਿਲਾਂ ਵਾਰਡ ਨੰ 4 ਤੋਂ ਕਾਂਗਰਸ ਉਮੀਦਵਾਰ ਜੱਗਾ ਗਿੱਲ ਤੇ ਸਾਥੀ ਨੂੰ ਕਿਰਪਾਨਾਂ ਨਾਲ ਵੱਢਿਆ

ਜੱਗਾ ਗਿੱਲ ਦੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਵਿਚ ਦਾਖ਼ਿਲ, ਨਾਜ਼ੁਕ ਹਾਲਤ ਦੇ ਚੱਲਦਿਆਂ ਕੀਤਾ ਡੀਐਮਸੀ ਰੈਫਰ

May 26, 2026 08:20 AM

Punjab MC Eections 2026 Live : ਅੱਜ ਠੀਕ 8 ਵਜੇ ਮੋਗਾ ਵਿਖੇ ਪੂਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਗਰ ਨਿਗਮ ਮੋਗਾ ਦੇ 50 ਵਾਰਡਾਂ , ਅਤੇ ਨਗਰ ਪੰਚਾਇਤ ਕੋਟ  ਈਸੇਖਾਂ ਦੇ 13 ਵਾਰਡਾਂ ਦੀ ਵੋਟਿੰਗ ਪ੍ਰਕਿਰਿਆ ਹੋਈ ਸ਼ੁਰੂ ਵੋਟਾਂ ਪਾਉਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ।

May 26, 2026 08:20 AM

Punjab MC Eections 2026 Live : ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 5  ਦੇ ਵਿੱਚ 95 ਸਾਲ ਬਜ਼ੁਰਗ ਨੇ ਪਾਈ ਵੋਟ ਬੋਲੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।


May 26, 2026 08:15 AM

Punjab MC Eections 2026 Live : ਪੰਜਾਬ 'ਚ ਵੋਟਿੰਗ ਸ਼ੁਰੂ

May 26, 2026 08:04 AM

Punjab MC Eections 2026 Live : ਆਦਮਪੁਰ 'ਚ 8 ਵੱਜਦੇ ਸਾਰ ਵੋਟਿੰਗ ਸ਼ੁਰੂ

ਮਲੋਟ  ਨਗਰ ਕੌਸਲ  ਦੇ  27 ਵਾਰਡਾਂ  ਵਿਚ  ਪੋਲਿੰਗ  ਸੁਰੂ  ਸਵੇਰ ਤੋਂ  ਹੀ  ਕਤਾਰਾ ਲੱਗਣੀਆਂ  ਸੁਰੂ  ਹੋ  ਗਈਆਂ  ਹਨ।

ਪੰਜਾਬ ਦੀਆਂ 105 ਨਗਰ ਨਿਗਮਾਂ ਲਈ ਵੋਟਾਂ 26 ਮਈ ਨੂੰ ਪੈਣਗੀਆਂ, ਅਤੇ 29 ਮਈ ਨੂੰ ਗਿਣਤੀ ਤੋਂ ਬਾਅਦ ਨਤੀਜੇ ਘੋਸ਼ਿਤ ਕੀਤੇ ਜਾਣਗੇ। ਐਤਵਾਰ ਨੂੰ ਚੋਣ ਗਤੀਵਿਧੀਆਂ ਬੰਦ ਹੋ ਗਈਆਂ, ਅਤੇ ਰੈਲੀਆਂ ਅਤੇ ਮੀਟਿੰਗਾਂ 'ਤੇ ਪਾਬੰਦੀ ਰਹੇਗੀ, ਅਤੇ ਉਮੀਦਵਾਰ ਘਰ-ਘਰ ਪ੍ਰਚਾਰ ਕਰਨਗੇ। ਪੋਲਿੰਗ ਪਾਰਟੀਆਂ ਅੱਜ ਰਵਾਨਾ ਹੋਣਗੀਆਂ। 

ਦੱਸ ਦਈਏ ਕਿ ਇਹ ਚੋਣਾਂ ਪੰਜਾਬ ਦੇ ਅੱਠ ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਸੀਟਾਂ ਲਈ ਹੋ ਰਹੀਆਂ ਹਨ। ਕੁੱਲ 7,555 ਉਮੀਦਵਾਰ ਚੋਣਾਂ ਲੜ ਰਹੇ ਹਨ, ਜਿਨ੍ਹਾਂ ਵਿੱਚੋਂ 79 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। 2,393 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। 

ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਕੋਲ ਸਭ ਤੋਂ ਵੱਧ 1,801 ਉਮੀਦਵਾਰ ਚੋਣ ਲੜ ਰਹੇ ਹਨ। ਕਾਂਗਰਸ 1,550 ਉਮੀਦਵਾਰਾਂ ਨਾਲ ਦੂਜੇ ਸਥਾਨ 'ਤੇ ਹੈ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) 1,316 ਉਮੀਦਵਾਰਾਂ ਨਾਲ, ਸ਼੍ਰੋਮਣੀ ਅਕਾਲੀ ਦਲ 1,251 ਉਮੀਦਵਾਰਾਂ ਨਾਲ, ਬਹੁਜਨ ਸਮਾਜ ਪਾਰਟੀ (ਬਸਪਾ) 96 ਉਮੀਦਵਾਰਾਂ ਨਾਲ, 1,528 ਆਜ਼ਾਦ ਉਮੀਦਵਾਰਾਂ ਨਾਲ ਅਤੇ 13 ਹੋਰ ਉਮੀਦਵਾਰਾਂ ਨਾਲ ਹੈ।

ਨਗਰ ਨਿਗਮ ਚੋਣਾਂ ਸਾਰੀਆਂ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੈਮੀਫਾਈਨਲ ਮੰਨਿਆ ਜਾਂਦਾ ਹੈ। 

ਅਕਾਲੀ ਦਲ ਵੱਲੋਂ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਤੋਂ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵਧਾ ਦਿੱਤਾ ਜਾਵੇ। ਚੀਮਾ ਨੇ ਕਿਹਾ ਕਿ ਸੂਬੇ ਵਿੱਚ ਇਸ ਸਮੇਂ ਤੇਜ਼ ਗਰਮੀ ਪੈ ਰਹੀ ਹੈ, ਜਿਸ ਕਾਰਨ ਵੋਟਰਾਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ।

ਸਵੇਰੇ ਅਤੇ ਸ਼ਾਮ ਨੂੰ ਵੋਟਿੰਗ ਦਾ ਸਮਾਂ ਦੋ ਘੰਟੇ ਵਧਾਉਣ ਨਾਲ ਵੋਟਰਾਂ ਦੀ ਗਿਣਤੀ ਵਧੇਗੀ। ਮੌਜੂਦਾ ਸਮਾਂ ਮਜ਼ਦੂਰਾਂ ਲਈ ਵੀ ਢੁਕਵਾਂ ਨਹੀਂ ਹੈ, ਕਿਉਂਕਿ ਉਹ ਕੰਮ ਕਾਰਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ।

  • ਚੋਣਾਂ ਲਈ ਕੁੱਲ ਉਮੀਦਵਾਰ ਚੋਣ ਮੈਦਾਨ ’ਚ ਡਟੇ - 7,555 
  • ਆਮ ਆਦਮੀ ਪਾਰਟੀ ਦੇ 1801
  • ਕਾਂਗਰਸ -1550  
  • ਭਾਜਪਾ- 1316 ਉਮੀਦਵਾਰ 
  • ਸ਼੍ਰੋਮਣੀ ਅਕਾਲੀ ਦਲ- 1251 
  • ਬੀਐਸਪੀ- 96 

ਚੋਣ ਦਾ ਪੂਰਾ ਵੇਰਵਾ 

  • ਨਗਰ ਨਿਗਮ- 8
  • ਨਗਰ ਕੌਂਸਲ - 76
  • ਨਗਰ ਪੰਚਾਇਤ- 21
  • ਪੋਲਿੰਗ ਸਟੇਸ਼ਨ- 3977

ਇਨ੍ਹਾਂ ਨਿਗਮਾਂ ’ਚ ਹੋਣੀਆਂ ਹਨ ਚੋਣਾਂ

ਬਟਾਲਾ, ਮੁਹਾਲੀ, ਅਬੋਹਰ, ਬਰਨਾਲਾ, ਕਪੂਰਥਲਾ, ਬਠਿੰਡਾ, ਮੋਗਾ ਤੇ ਪਠਾਨਕੋਟ

  • ਨਗਰ ਨਿਗਮ ’ਚ ਖਰਚ ਦੀ ਹੱਦ- 4 ਲੱਖ ਰੁਪਏ
  • ਨਗਰ ਪੰਚਾਇਤ ’ਚ ਖਰਚ ਦੀ ਹੱਦ- 1.40 ਲੱਖ ਰੁਪਏ

ਇਹ ਵੀ ਪੜ੍ਹੋ  : ਪੰਜਾਬ ਨਗਰ ਨਿਗਮ ਤੇ ਨਗਰ ਕੌਂਸਲ ਚੌਣਾਂ ; ਮਜੀਠਾ, ਪਾਤੜਾਂ ਸਣੇ ਇਨ੍ਹਾਂ ਥਾਵਾਂ ’ਤੇ HC ਨੇ ਚੋਣਾਂ ਲਈ ਆਬਜ਼ਰਵਰ ਕੀਤੇ ਨਿਯੁਕਤ

Related Post