Batala Encounter : ਬਟਾਲਾ ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ, ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ
Batala Encounter : ਬਟਾਲਾ ਪੁਲਿਸ ਨੇ ਇੱਕ ਹੋਰ ਵੱਡੇ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਹੈ। ਮਾਨਿਕ ਨਾਮ ਦਾ ਇਹ ਗੈਂਗਸਟਰ ਜੱਗੂ ਭਗਵਾਨਪੁਰੀਏ ਗੈਂਗ ਲਈ ਕੰਮ ਕਰ ਰਿਹਾ ਸੀ ਅਤੇ ਦੋ ਨਵੰਬਰ ਨੂੰ ਹੋਏ ਦੀਪ ਚੀਮਾ ਦੇ ਕਤਲ ਕਾਂਡ ਦਾ ਮੁਲਜ਼ਮ ਵੀ ਦੱਸਿਆ ਜਾ ਰਿਹਾ ਹੈ।
Batala Encounter : ਬਟਾਲਾ ਪੁਲਿਸ ਨੇ ਇੱਕ ਹੋਰ ਵੱਡੇ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਹੈ। ਮਾਨਿਕ ਨਾਮ ਦਾ ਇਹ ਗੈਂਗਸਟਰ ਜੱਗੂ ਭਗਵਾਨਪੁਰੀਏ ਗੈਂਗ ਲਈ ਕੰਮ ਕਰ ਰਿਹਾ ਸੀ ਅਤੇ ਦੋ ਨਵੰਬਰ ਨੂੰ ਹੋਏ ਦੀਪ ਚੀਮਾ ਦੇ ਕਤਲ ਕਾਂਡ ਦਾ ਮੁਲਜ਼ਮ ਵੀ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਦੀਪ ਚੀਮਾ ਕਤਲ ਕਾਂਡ ਦੇ ਦੋ ਦੋਸ਼ੀ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਤਿੰਨ ਹੋਰਾਂ ਦੀ ਪੁਲਿਸ ਵਲੋਂ ਪਹਿਚਾਣ ਕਰ ਲਈ ਗਈ ਹੈ। ਇੱਕ ਸੂਚਨਾ ਦੇ ਆਧਾਰ 'ਤੇ ਅੱਜ ਪਤਾ ਲੱਗਾ ਕਿ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਮਾਨਿਕ ਨਾਮ ਦਾ ਨੌਜਵਾਨ ਮੋਟਰਸਾਈਕਲ ਤੇ ਪਿੰਡ ਕੋਹਲੀਆਂ ਤੋਂ ਬਟਾਲਾ ਵੱਲ ਨੂੰ ਆ ਰਿਹਾ ਹੈ।
ਪੁਲਿਸ ਨੇ ਬਟਾਲਾ ਨੇੜੇ ਸੈਦ ਮੁਬਾਰਕ ਵਿਖੇ ਨਾਕਾ ਲਗਾ ਕੇ ਇਸ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸਨੇ ਪੁਲਿਸ ਪਾਰਟੀ 'ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਇਸ ਨੂੰ ਜਖਮੀ ਕਰ ਦਿੱਤਾ ਤੇ ਗ੍ਰਿਫ਼ਤਾਰ ਕਰ ਲਿਆ। ਮਾਨਿਕ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਧਰ, ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਜਖਮੀ ਗੈਂਗਸਟਰ ਮਾਣਕ ਜੱਗੂ ਭਗਵਾਨਪੁਰੀਆ ਗੈਂਗ ਦੇ ਅੰਮ੍ਰਿਤ ਦਾਲਮ ਅਤੇ ਕੇਸ਼ਵ ਸ਼ਿਵਾਲਾ ਦੇ ਸਿੱਧੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਇਨ੍ਹਾਂ ਨੇ ਦੀਪ ਚੀਮਾ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੀਪ ਚੀਮਾ ਦਾ ਕਤਲ ਗੈਂਗਵਾਰ ਦਾ ਇੱਕ ਹਿੱਸਾ ਹੈ, ਜੋ ਜੱਗੂ ਭਗਵਾਨਪੁਰੀਆ ਗੈਂਗ ਅਤੇ ਘਨਸ਼ਾਮਪੁਰੀਆ ਗੈਂਗ ਵਿਚਕਾਰ ਚੱਲ ਰਹੀ ਹੈ। ਦੀਪ ਚੀਮਾ, ਘਨਸ਼ਾਮਪੁਰੀਆ ਗੈਂਗ ਦਾ ਇੱਕ ਕਰਿੰਦਾ ਸੀ।