Laheragaga News : ਮਜ਼ਦੂਰ ਪਰਿਵਾਰ ਨੂੰ ਘਰ ਬਣਾ ਕੇ ਦੇਵੇਗੀ ਪੰਜਾਬ ਪੁਲਿਸ, ਭਾਰੀ ਮੀਂਹ ਕਾਰਨ ਡਿੱਗ ਗਿਆ ਸੀ ਘਰ

Laheragaga News : ਲਹਿਰਾਗਾਗਾ ਦੇ ਪਿੰਡ ਲਦਾਲ ਵਿਖੇ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਕਈ ਘਰਾਂ ਨੂੰ ਤਰੇੜਾਂ ਆਈਆਂ ਤੇ ਕਈ ਘਰ ਦੀ ਛੱਤਾਂ ਗਿਰ ਗਈਆਂ ਹਨ। ਇਸ ਪਿੰਡ ਵਿੱਚ ਇੱਕ ਅਜਿਹਾ ਘਰ ਸੁਖਦੇਵ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸ ਦੀ ਪਤਨੀ ਗਰਭਪਤੀ ਹੈ ਅਤੇ ਦੋ ਬੱਚੇ ਹਨ

By  Shanker Badra September 10th 2025 03:22 PM -- Updated: September 10th 2025 04:06 PM

Laheragaga News : ਲਹਿਰਾਗਾਗਾ ਦੇ ਪਿੰਡ ਲਦਾਲ ਵਿਖੇ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਕਈ ਘਰਾਂ ਨੂੰ ਤਰੇੜਾਂ ਆਈਆਂ ਤੇ ਕਈ ਘਰ ਦੀ ਛੱਤਾਂ ਗਿਰ ਗਈਆਂ ਹਨ। ਇਸ ਪਿੰਡ ਵਿੱਚ ਇੱਕ ਅਜਿਹਾ ਘਰ ਸੁਖਦੇਵ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸ ਦੀ ਪਤਨੀ ਗਰਭਪਤੀ ਹੈ ਅਤੇ ਦੋ ਬੱਚੇ ਹਨ।

ਉਹ ਘਰੋਂ ਬੇਘਰ ਹੋ ਗਏ। ਇਹਨਾਂ ਦਾ ਘਰ ਭਾਰੀ ਬਾਰਿਸ਼ ਕਾਰਨ ਘਰ ਗਿਰ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਤੋਂ ਬਾਅਦ ਲਹਿਰਾਗਾਗਾ ਪੁਲਿਸ ਨੇ ਵੱਡਾ ਉਪਰਾਲਾ ਕੀਤਾ ਹੈ। ਪੁਲਿਸ ਨੇ ਸੁਖਦੇਵ ਸਿੰਘ ਦਾ ਘਰ ਬਣਾਉਣ ਦਾ ਬੀੜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ ਹੈ। 

 ਦੱਸ ਦੇਈਏ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਭਾਵੇਂ ਡੈਮਾਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ ਪਰ 2 ਹਜ਼ਾਰ ਤੋਂ ਵੱਧ ਪਿੰਡ ਡੁੱਬ ਗਏ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਭਲਾਈ ਸੰਸਥਾਵਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਸੂਬੇ ਨੂੰ 1600 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ 'ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦੀ ਟੋਕਨ ਰਾਸ਼ੀ ਦਾ ਐਲਾਨ ਕੀਤਾ ਹੈ। ਬਾਕੀ ਰਕਮ ਵੱਖ-ਵੱਖ ਏਜੰਸੀਆਂ ਦੁਆਰਾ ਮੁਲਾਂਕਣ ਤੋਂ ਬਾਅਦ ਅਦਾ ਕੀਤੀ ਜਾਵੇਗੀ। ਪੰਜਾਬ ਨੂੰ 100% ਮੁਆਵਜ਼ਾ ਮਿਲੇਗਾ। ਪ੍ਰਧਾਨ ਮੰਤਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਕੋਈ ਕਮੀ ਨਾ ਰਹੇ।

Related Post