Canada News : ਪੰਜਾਬੀ ਵਪਾਰੀ ਦਾ ਦਿਨ-ਦਿਹਾੜੇ ਕਤਲ, ਦਵਿੰਦਰ ਗਰਚਾ ਨੂੰ ਫਾਰਮ ਹਾਊਸ ਨੇੜੇ ਮਾਰੀਆਂ ਗਈਆਂ ਗੋਲੀਆਂ

Punjabi businessman shot dead in Canada : ਘਟਨਾ 13 ਜਨਵਰੀ ਨੂੰ ਸਰੀ ਵਿੱਚ ਉਦੋਂ ਵਾਪਰੀ ਜਦੋਂ ਦੁਪਹਿਰ ਸਮੇਂ ਵਪਾਰੀ ਬਿੰਦਰ ਸਿੰਘ ਗਰਚਾ ਆਪਣੇ ਫਾਰਮ ਹਾਊਸ ਨੇੜੇ ਸੀ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਅਣਪਛਾਤੇ ਹਮਲਾਵਰਾਂ ਮੌਕੇ ਤੋਂ ਫ਼ਰਾਰ ਹੋ ਗਏ।

By  KRISHAN KUMAR SHARMA January 14th 2026 02:45 PM -- Updated: January 14th 2026 02:47 PM

Canada News : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਰੀ 'ਚ ਇੱਕ ਪੰਜਾਬੀ ਵਪਾਰੀ ਦਾ ਗੋਲੀ ਮਾਰ ਕੇ ਕਤਲ (Punjab Shot Dead in Canada) ਕੀਤਾ ਗਿਆ ਹੈ। ਘਟਨਾ 13 ਜਨਵਰੀ ਨੂੰ ਸਰੀ ਵਿੱਚ ਉਦੋਂ ਵਾਪਰੀ ਜਦੋਂ ਦੁਪਹਿਰ ਸਮੇਂ ਵਪਾਰੀ ਬਿੰਦਰ ਸਿੰਘ ਗਰਚਾ ਆਪਣੇ ਫਾਰਮ ਹਾਊਸ ਨੇੜੇ ਸੀ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਅਣਪਛਾਤੇ ਹਮਲਾਵਰਾਂ ਮੌਕੇ ਤੋਂ ਫ਼ਰਾਰ ਹੋ ਗਏ।

ਸਰੀ ਪੁਲਿਸ ਸੇਵਾ (Surrey Police) ਦੇ ਅਨੁਸਾਰ, ਦੁਪਹਿਰ 12:05 ਵਜੇ ਪੁਲਿਸ ਨੂੰ ਸੜਕ ਕਿਨਾਰੇ ਇੱਕ ਵਿਅਕਤੀ ਦੇ ਪਏ ਹੋਣ ਦੀ ਰਿਪੋਰਟ ਮਿਲੀ। ਪਹੁੰਚਣ 'ਤੇ ਪੁਲਿਸ ਨੇ ਉਸ ਵਿਅਕਤੀ ਨੂੰ ਗੋਲੀਆਂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ। ਸਰੀ ਫਾਇਰ ਸਰਵਿਸ ਅਤੇ ਬੀਸੀ ਐਮਰਜੈਂਸੀ ਸਿਹਤ ਸੇਵਾਵਾਂ ਨੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਵਿਅਕਤੀ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਅਨੁਸਾਰ, ਘਟਨਾ ਕੇਨਸਿੰਗਟਨ ਪ੍ਰੇਰੀ ਖੇਤਰ ਵਿੱਚ ਵਾਪਰੀ, ਜੋ ਕਿ 176ਵੀਂ ਸਟਰੀਟ ਅਤੇ 35ਵੀਂ ਐਵੇਨਿਊ (32ਵੀਂ ਐਵੇਨਿਊ ਦੇ ਉੱਤਰ) 'ਤੇ ਸਥਿਤ ਹੈ, ਜੋ ਕਿ ਮੁੱਖ ਤੌਰ 'ਤੇ ਖੇਤੀਬਾੜੀ ਖੇਤਰ ਹੈ।

ਹਾਲਾਂਕਿ, ਪੁਲਿਸ ਨੇ ਮ੍ਰਿਤਕ ਦੀ ਪਛਾਣ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤੀ ਹੈ, ਪਰ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮਾਰੇ ਗਏ ਕਾਰੋਬਾਰੀ ਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ ਵਜੋਂ ਹੋਈ ਹੈ। ਹਮਲਾਵਰਾਂ ਨੇ ਉਸਨੂੰ ਉਸਦੇ ਫਾਰਮ ਦੇ ਗੇਟ ਨੇੜੇ ਨਿਸ਼ਾਨਾ ਬਣਾਇਆ।

ਕਤਲ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ 189ਵੀਂ ਸਟਰੀਟ ਅਤੇ 40ਵੀਂ ਐਵੇਨਿਊ ਦੇ ਨੇੜੇ ਇੱਕ ਸੜੀ ਹੋਈ ਕਾਰ ਮਿਲੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਗੱਡੀ ਕਤਲ ਨਾਲ ਜੁੜੀ ਹੋ ਸਕਦੀ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਫੋਰੈਂਸਿਕ ਟੀਮਾਂ ਨੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਨਵਾਂਸ਼ਹਿਰ ਨਾਲ ਸਬੰਧਤ ਸੀ ਦਵਿੰਦਰ ਗਰਚਾ

ਦੱਸਿਆ ਜਾ ਰਿਹਾ ਹੈ ਕਿ ਗਰਚਾ, ਕਈ ਕਾਰੋਬਾਰਾਂ ਵਿੱਚ ਸ਼ਾਮਲ ਸੀ, ਜਿਸ ਵਿੱਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ, ਲਿਮੋਜ਼ਿਨ ਸੇਵਾ ਅਤੇ ਐਮਪ੍ਰੈਸ ਬੈਂਕੁਇਟ ਹਾਲ ਸ਼ਾਮਲ ਸਨ। ਉਹ ਮੂਲ ਰੂਪ ਵਿੱਚ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਮੱਲਾ ਬੇਦੀਆਂ ਪਿੰਡ ਦਾ ਰਹਿਣ ਵਾਲਾ ਸੀ। ਉਸਦੇ ਪਿੱਛੇ ਉਸਦੀ ਪਤਨੀ, ਦੋ ਧੀਆਂ, ਇੱਕ ਪੁੱਤਰ ਅਤੇ ਉਸਦੇ ਮਾਤਾ-ਪਿਤਾ ਹਨ।

Related Post