AAP Govt Repainted PRTC Bus : ਹੋਲੀ ਤੋਂ ਪਹਿਲਾਂ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਚੜ੍ਹਿਆ 'ਸਿਆਸੀ ਰੰਗ' ! AAP ਨੇ ਝੰਡੇ ਦੇ ਰੰਗ ’ਚ ਰੰਗਵਾਈਆਂ ਪੀਆਰਟੀਸੀ ਬੱਸਾਂ
AAP Govt Repainted PRTC Bus : ਇੱਕ ਪਾਸੇ ਜਿੱਥੇ ਲੋਕਾਂ ਦਾ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਸਿਆਸੀ ਰੰਗ ਚੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਪਹਿਲਾਂ ਸਰਕਾਰੀ ਸਕੂਲ ਫੇਰ ਹਸਪਤਾਲ ’ਤੇ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਝੰਡੇ ਦੇ ਰੰਗਾਂ ਵਰਗੇ ਰੰਗ ਕਰ ਰਹੀ ਹੈ। ਜਿਸਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫੇਰ ਤੋਂ ਸਿਆਸੀ ਮਾਹੌਲ ਭਖ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੀ ਮਾਨ ਸਰਕਾਰ ਵੱਲੋ ਪੀਆਰਟੀਸੀ ਬੱਸਾਂ ਰਾਜਸਥਾਨ ’ਚ ਬਣਵਾਈਆਂ ਜਾ ਰਹੀਆਂ ਹਨ। ਇੰਨ੍ਹਾਂ ਹੀ ਨਹੀਂ ਬੱਸਾਂ ਨੂੰ ਨੀਲੇ ਤੇ ਪੀਲੇ ਰੰਗ ’ਚ ਰੰਗਿਆ ਜਾ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਬੱਸਾਂ ਕਿਲੋਮੀਟਰ ਵਾਲੀਆਂ ਹਨ। ਸੂਬੇ ਭਰ ’ਚ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਲਗਾਤਾਰ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਆਏ ਹਨ। ਖੈਰ ਹੁਣ ਵਿਰੋਧੀ ਪਾਰਟੀਆਂ ਨੇ ਪੀਆਰਟੀਸੀ ਬੱਸਾਂ 'ਤੇ ਰੰਗਾਂ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਸੀਐੱਮ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਜਾ ਰਿਹਾ ਹੈ।
First a fake ‘Sehat Kranti, then a fake ‘Sikhya Kranti’ & now a fake “Transport Kranti’. This is the “revolution” the Aam Aadmi Party has ushered in Punjab. Not content with repainting, Mohalla Clinics & Schools, the AAP govt has now repainted PRTC (State transport) buses in the… pic.twitter.com/DLTGmrlwP9 — Harsimrat Kaur Badal (@HarsimratBadal_) March 3, 2026
ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪਹਿਲਾਂ ਇੱਕ ਨਕਲੀ 'ਸਿਹਤ ਕ੍ਰਾਂਤੀ', ਫਿਰ ਇੱਕ ਨਕਲੀ 'ਸਿੱਖਿਆ ਕ੍ਰਾਂਤੀ' ਅਤੇ ਹੁਣ ਇੱਕ ਨਕਲੀ "ਟਰਾਂਸਪੋਰਟ ਕ੍ਰਾਂਤੀ"। ਇਹ ਉਹ "ਕ੍ਰਾਂਤੀ" ਹੈ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲਿਆਂਦੀ ਹੈ। ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਨੂੰ ਪੇਂਟ ਕਰਨ ਨਾਲ ਸੰਤੁਸ਼ਟ ਨਹੀਂ, 'ਆਪ' ਸਰਕਾਰ ਨੇ ਹੁਣ ਪੀਆਰਟੀਸੀ (ਸਟੇਟ ਟ੍ਰਾਂਸਪੋਰਟ) ਦੀਆਂ ਬੱਸਾਂ ਨੂੰ ਆਪਣੇ ਪਾਰਟੀ ਝੰਡੇ ਦੇ ਨੀਲੇ, ਪੀਲੇ ਅਤੇ ਚਿੱਟੇ ਰੰਗਾਂ ਵਿੱਚ ਦੁਬਾਰਾ ਪੇਂਟ ਕਰ ਦਿੱਤਾ ਹੈ। ਜੋ ਵੀ ਹੋ ਸਕੇ ਕਰੋ, ਪੰਜਾਬੀ ਇਨ੍ਹਾਂ ਨਕਲੀ ਇਨਕਲਾਬੀਆਂ ਦੇ ਅਸਲੀ ਰੰਗ ਬਾਰੇ ਜਾਣ ਗਏ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਗੇ!
???? The Aam Aadmi Party has been misusing the Punjab government treasury to promote its own political interests for the last four years.
???? Earlier, government schools and hospitals were painted in blue and yellow.
???? The government had even issued formal instructions… pic.twitter.com/KZh4NXuhp4 — Bikram Singh Majithia (@bsmajithia) March 3, 2026
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਕਰ ਰਹੀ ਹੈ। ਪੀਆਰਟੀਸੀ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗਾਂ ’ਚ ਰੰਗਿਆ ਗਿਆ ਹੈ। ਪਹਿਲਾਂ ਇਨ੍ਹਾਂ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨੀਲੇ ਤੇ ਪੀਲੇ ਰੰਗ ’ਚ ਰੰਗਿਆ ਸੀ। ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਇਹ ਉਹੀ ਕ੍ਰਾਂਤੀ ਹੈ ਜਿਸਦਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਨੀਲੀਆਂ ਕਮੀਜ਼ਾਂ ਤੇ ਪੀਲੀਆਂ ਪੈਂਟਾਂ ਪਹਿਨਣ ਲਈ ਕਦੋਂ ਕਿਹਾ ਜਾਵੇਗਾ।
First @AamAadmiParty govt painted the Hospitals of Punjab into their party colors then the Schools and now even the PRTC buses are being painted yellow & blue !
This is heights of obsession for partisan politics by @ArvindKejriwal !
Remember @BhagwantMann used to make fun of… pic.twitter.com/x4Lchch0oo — Sukhpal Singh Khaira (@SukhpalKhaira) March 3, 2026
ਇਨ੍ਹਾਂ ਤੋਂ ਇਲਾਵਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਸੀਐੱਮ ਭਗਵੰਤ ਮਾਨ ਪਹਿਲੀਆਂ ਸਰਕਾਰਾਂ ਦੀਆਂ ਯੋਜਨਾਵਾਂ ’ਤੇ ਸਵਾਲ ਚੁੱਕਦਾ ਰਿਹਾ ਸੀ। ਪਹਿਲਾਂ ਹਸਪਤਾਲਾਂ ਫੇਰ ਸਕੂਲਾਂ ਨੂੰ ਰੰਗਿਆਂ ਹੁਣ ਬੱਸਾਂ ਨੂੰ ਵੀ ਪੀਲੇ ਤੇ ਨੀਲੇ ਰੰਗ ’ਚ ਰੰਗ ਦਿੱਤਾ ਹੈ। ਸੱਤਾ ’ਚ ਆਉਂਦੇ ਹੀ ਭਗਵੰਤ ਮਾਨ ਨੇ ਤਾਂ ਪੂਰੇ ਸੂਬੇ ਨੂੰ ਪਾਰਟੀ ਦੇ ਰੰਗ ’ਚ ਰੰਗ ਦਿੱਤਾ ਹੈ।
ਇਹ ਵੀ ਪੜ੍ਹੋ : PM Modi YouTube Subscribers : YouTube ‘ਤੇ PM ਨਰਿੰਦਰ ਮੋਦੀ ਦਾ ਡੰਕਾ ! ਸਬਸਕ੍ਰਾਈਬਰ 30 ਮਿਲੀਅਨ ਤੋਂ ਪਾਰ, ਟਰੰਪ ਨੂੰ ਵੀ ਛੱਡਿਆ ਪਿੱਛੇ
- PTC NEWS