Karan Aujla: ਗਾਇਕ ਕਰਨ ਔਜਲਾ ਦੀ ਵਾਇਰਲ ਤਸਵੀਰਾਂ ’ਚ ਨਜ਼ਰ ਆਈ ਉਨ੍ਹਾਂ ਦੀ ਮਾਂ ਦੀ ਝਲਕ, ਆਖੀ ਇਹ ਗੱਲ...

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀਆਂ ਕੁਝ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗਾਇਕ ਦੀ ਮਰਹੂਮ ਮਾਂ ਦੀ ਝਲਕ ਵੀ ਵਿਖਾਈ ਦਿੱਤੀ।

By  Aarti May 21st 2023 02:54 PM

Punjabi Singer Karan Aujla: ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਜਗਤ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਉਹ ਆਪਣੀ ਪ੍ਰੋਫ਼ੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਲਾਈਮਲਾਈਟ `ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗਾਇਕ ਦੀ ਮਾਂ ਦੀ ਝਲਕ ਵੀ ਵਿਖਾਈ ਦਿੱਤੀ। 

ਹਾਲ ਹੀ 'ਚ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤਸਵੀਰਾਂ ਸ਼ੇਅਰ ਕੀਤੀਆ ਹਨ। ਜਿਨ੍ਹਾ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 


ਦਰਅਸਲ, ਕਰਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ਾਨਦਾਰ ਕੈਪਸ਼ਨ ਦਿੰਦੇ ਹੋਏ ਕਰਨ ਨੇ ਲਿਖਿਆ, 'ਮੇਰਾ ਰੱਬ ਮੇਰੇ ਨਾਲ ਓੁਂਦਾਂ ਦੇਖਣੇ ਨੂੰ ਕੱਲਾਂ'...

ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿਚ ਉਨ੍ਹਾਂ ਦੀ ਮਾਂ ਦੀ ਵੀ ਝਲਕ ਨਜ਼ਰ ਆਈ। ਦਰਅਸਲ ਕਲਾਕਾਰ ਦੀ ਮਾਂ ਦੀ ਤਸਵੀਰ ਵਾਲਾ ਲੌਕੇਟ ਉਨ੍ਹਾਂ ਦੇ ਗਲੇ ਵਿੱਚ ਦਿਖਾਈ ਦਿੱਤਾ। 

ਕਰਨ ਔਜਲਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਾਲੇ ਤੱਕ ਕਈ ਪ੍ਰਸ਼ੰਸਕ ਪਸੰਦ ਕਰ ਚੁੱਕੇ ਹਨ। ਉਹ ਇਨ੍ਹਾਂ ਤਸਵੀਰਾਂ ਉੱਪਰ ਕਮੈਂਟਾਂ ਦੀ ਵਰਖਾ ਕਰ ਰਹੇ ਹਨ।ਕਰਨ ਦੀਆਂ ਤਸਵੀਰਾਂ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਾਟੋਂ ਫੁੱਲਾਂ ਤੇ ਖੇਡੇ... ਇਸ ਤੋਂ ਇਲਾਵਾ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।

ਦੱਸ ਦਈਏ ਕਿ ਕਰਨ ਔਜਲਾ ਨੇ ਇਸੇ ਸਾਲ ਆਪਣੀ ਗਰਲਫਰੈਂਡ ਪਲਕ ਨਾਲ ਵਿਆਹ ਕਰਵਾਇਆ ਹੈ ।  ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗਾਇਕ ਕਰਨ ਔਜਲਾ ਦਾ ਗੀਤ “P.O.V” ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਪੋਸਟ ਕਰ ਕਿਹਾ, 'ਮੈਨੂੰ ਮਿਲੇ ਤੇਰੇ ਚਾਹੁਣ ਵਾਲੇ ਪਰ ਮਿਲੇ ਨਾਂ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ'

Related Post